16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗੜ੍ਹਸ਼ੰਕਰ 'ਚੋਂ ਲੰਘਦੀ ਰੇਲ ਗੱਡੀ ਚਲਾਉਣ ਤੋਂ ਪਹਿਲਾ ਸ਼ਹਿਰ ਨੂੰ ਬਾਈਪਾਸ ਦੀ ਲੋੜ-ਗੁਰਨੇਕ ਭੱਜਲ

ਅਜੀਤ ਡੈਸਕ 23-01-2026
ਗੜ੍ਹਸ਼ੰਕਰ, 22 ਜਨਵਰੀ (ਧਾਲੀਵਾਲ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਵਲੋਂ ਪੱਤਰ ਲਿਖਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪਾਸ ਨਵਾਂਸ਼ਹਿਰ ਤੋਂ ਜੇਜੋਂ ਨੂੰ ਜਾਣ ਵਾਲੀ ਰੇਲ ਗੱਡੀ ਨੂੰ ਚਲਾਉਣ ਦੀ ਮੰਗ ਕੀਤੇ ਜਾਣ 'ਤੇ ਪ੍ਰਤੀਕਰਮ ਦਿੰਦਿਆ ਸੀ.ਪੀ.ਆਈ.ਐੱਮ. ਦੇ ਸੂਬਾਈ ਸਕੱਤਰੇਤ ਮੈਂਬਰ ਤੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਗੜ੍ਹਸ਼ੰਕਰ 'ਚ ਰੇਲ ਗੱਡੀ ਚਲਾਉਣ ਨਾਲੋਂ ਪਹਿਲਾ ਬਾਈਪਾਸ ਬਣਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਇਸ ਸਮੇਂ ਗੜ੍ਹਸ਼ੰਕਰ ਸ਼ਹਿਰ 'ਚ ਟ੍ਰੈਫਿਕ ਦੇ ਹਾਲਾਤ ਹਨ ਉਸ ਨੂੰ ਦੇਖਦੇ ਹੋਏ ਬੰਦ ਰੇਲ ਗੱਡੀ ਨੂੰ ਚਲਾਉਣ ਦੀ ਮੰਗ ਬੇਤੁੱਕੀ ਹੈ | ਗੁਰਨੇਕ ਭੱਜਲ ਨੇ ਕਿਹਾ ਕਿ ਕੁਝ ਸਾਲ ਪਹਿਲਾ ਜਦੋਂ ਇਹ ਰੇਲ ਗੱਡੀ ਰੋਜ਼ਾਨਾ ਚੱਲ ਰਹੀ ਸੀ ਤਾਂ ਉਸ ਵਕਤ ਅੱਜ ਦੇ ਮੁਕਾਬਲੇ ਟ੍ਰੈਫਿਕ ਘੱਟ ਸੀ, ਪਰ ਉਸ ਵਕਤ ਵੀ ਰੇਲ ਗੱਡੀ ਲੰਘਣ ਸਮੇਂ ਫਾਟਕ ਬੰਦ ਹੋਣ ਤੋਂ ਬਾਅਦ ਕਈ-ਕਈ ਘੰਟੇ ਜਾਮ ਨਹੀਂ ਸੀ ਟੁੱਟਦਾ | ਭ ੱਜਲ ਨੇ ਕਿਹਾ ਕਿ ਭਾਜਪਾ ਦੀ ਪਿਛਲੇ ਲੰਮੇ ਤੋਂ ਕੇਂਦਰ ਵਿਚ ਸਰਕਾਰ ਹੈ ਤੇ ਹੁਣ ਤੱਕ ਤਾਂ ਗੜ੍ਹਸ਼ੰਕਰ 'ਚੋਂ ਬਾਈਪਾਸ ਬਣਿਆ ਹੋਣਾ ਚਾਹੀਦਾ ਸੀ | ਉਨ੍ਹਾਂ ਮੰਗ ਕੀਤੀ ਕਿ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਖੰਨਾ ਪਹਿਲਕਦਮੀ ਕਰਕੇ ਕੇਂਦਰ ਦੀ ਆਪਣੀ ਸਰਕਾਰ ਤੋਂ ਗੜ੍ਹਸ਼ੰਕਰ ਵਿਚ ਬਾਈਪਾਸ ਮੰਨਜ਼ੂਰ ਕਰਵਾਕੇ ਜਲਦੀ ਕੰਮ ਸ਼ੁਰੂ ਕਰਵਾਉਣ |
ਪਿਛਲੀ ਖ਼ਬਰ ਗੈਂਗਸਟਰਾਂ ਨੂੰ ਪਨਾਹ ਦੇਣ ਦੇ ਦੋਸ਼ 'ਚ 2 ਗਿ੍ਫ਼ਤਾਰ ਅਗਲੀ ਖ਼ਬਰ 2 ਵਿਅਕਤੀ ਅਸਲ੍ਹੇ ਸਮੇਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।