16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਬੰਦ ਦੇ ਸੱਦੇ ਨੂੰ ਮੁਕੇਰੀਆਂ ’ਚ ਮਿਲਿਆ ਭਰਵਾਂ ਸਮਰਥਨ

ਮੁਕੇਰੀਆਂ, 15 ਅਕਤੂਬਰ (ਰਾਮਗੜ੍ਹੀਆ)- ਪਰਵਿੰਦਰ ਸਿੰਘ ਝੋਟੇ ਦੇ ਕਤਲ ਖ਼ਿਲਾਫ਼ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਮੁਕੇਰੀਆਂ ਪੂਰਨ ਤੌਰ ’ਤੇ ਬੰਦ ਕੀਤਾ ਤੇ ਨਸ਼ਾ ਤਸਕਰਾਂ ਨੂੰ ਮਿਲ ਰਹੀ ਕਥਿਤ ਸਰਕਾਰੀ ਸਰਪ੍ਰਸਤੀ ਦੀ ਉੱਚ ਪੱਧਰੀ ਜਾਂਚ ਹੋਵੇ, ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਦੀ ਮੰਗ ਕੀਤੀ ਗਈ। ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਮਾਤਾ ਰਾਣੀ ਚੌਕ ਮੁਕੇਰੀਆਂ ਵਿਖੇ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ, ਜਿਸ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਸੰਘਰਸ਼ ਕਰ ਰਹੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਬੇਹੱਦ ਦੁਖਦਾਈ ਘਟਨਾ ਹੈ।

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹੋਰ ਵੱਖ-ਵੱਖ ਆਗੂਆਂ ਦੇ ਨਾਲ ਕੱਢੇ ਰੋਸ ਮਾਰਚ ਦੌਰਾਨ ਦਾ ਦ੍ਰਿਸ਼। ਤਸਵੀਰ : ਰਾਮਗੜ੍ਹੀਆ 16-10-2026
ਮੁਕੇਰੀਆਂ, 15 ਅਕਤੂਬਰ (ਰਾਮਗੜ੍ਹੀਆ)- ਪਰਵਿੰਦਰ ਸਿੰਘ ਝੋਟੇ ਦੇ ਕਤਲ ਖ਼ਿਲਾਫ਼ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਮੁਕੇਰੀਆਂ ਪੂਰਨ ਤੌਰ ’ਤੇ ਬੰਦ ਕੀਤਾ ਤੇ ਨਸ਼ਾ ਤਸਕਰਾਂ ਨੂੰ ਮਿਲ ਰਹੀ ਕਥਿਤ ਸਰਕਾਰੀ ਸਰਪ੍ਰਸਤੀ ਦੀ ਉੱਚ ਪੱਧਰੀ ਜਾਂਚ ਹੋਵੇ, ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਦੀ ਮੰਗ ਕੀਤੀ ਗਈ। ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਮਾਤਾ ਰਾਣੀ ਚੌਕ ਮੁਕੇਰੀਆਂ ਵਿਖੇ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ, ਜਿਸ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਸੰਘਰਸ਼ ਕਰ ਰਹੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਬੇਹੱਦ ਦੁਖਦਾਈ ਘਟਨਾ ਹੈ। ਉਨ੍ਹਾਂ ਕਿਹਾ ਜੇਕਰ ਅੱਜ ਨਸ਼ਿਆਂ ਖ਼ਿਲਾਫ਼ ਉੱਠਣ ਵਾਲੀ ਆਵਾਜ਼ ਨੂੰ ਦਬਾ ਦਿੱਤਾ ਗਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਤਬਾਹ ਹੋ ਜਾਣਗੀਆਂ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਵਲੋਂ ਪਰਮਿੰਦਰ ਸਿੰਘ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਿਕਰਮ ਸਿੰਘ ਅੱਲਾ ਬਖ਼ਸ਼, ਕਾਂਗਰਸ ਵਲੋਂ ਸਾਬਕਾ ਵਿਧਾਇਕਾ ਇੰਦੂ ਬਾਲਾ, ਬੀਬੀ ਹਰਮਿੰਦਰ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਤੇ ਸੁਲੱਖਣ ਸਿੰਘ ਜੱਗੀ ਨੇ ਆਪਣੇ ਸੰਬੋਧਨ ਵਿਚ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਝੋਟੇ ਦਾ ਕਤਲ ਹੋਣਾ ਪੰਜਾਬ ਸਰਕਾਰ ਦੀ ਅਮਨ ਕਾਨੂੰਨ ਦੀ ਵਿਵਸਥਾ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨੇ ’ਚ ਵਰਿੰਦਰ ਲੰਗਵਾਲ ਹਲਕਾ ਇੰਚਾਰਜ, ਸੰਜੀਵ ਕੁਮਾਰ ਪ੍ਰਧਾਨ ਬਸਪਾ, ਗੁਰਜਿੰਦਰ ਸਿੰਘ ਚੱਕ ਪ੍ਰਧਾਨ ਸਰਕਲ, ਹਰਮਨਜੀਤ ਸਿੰਘ ਚੱਕ, ਬੀਬੀ ਸਰਬਜੀਤ ਕੌਰ, ਬਲਬੀਰ ਸਿੰਘ ਬਿਸ਼ਨਪੁਰ, ਸੌਦਾਗਰ ਸਿੰਘ ਚਨੌਰ, ਹੈਪੀ ਲਾਲਬੀਰ ਸਿੰਘ, ਬਿੰਦਰਖ ਸਿੰਘ ਚੱਕ, ਬਿਕਰਮ ਸਿੰਘ ਚੱਕ ਖਾਲਸਾ, ਸੰਤੋਖ ਸਿੰਘ ਡਾਲੋਵਾਲ, ਡਾ. ਬਹਾਦਰ ਮਾਨਸਰ ਆਦਿ ਨੇ ਸ਼ਿਰਕਤ ਕੀਤੀ ਤੇ ਕਾਂਗਰਸ ਪਾਰਟੀ ਤੋਂ ਤਰਸੇਮ ਮਿਨਹਾਸ, ਬੀਬੀ ਹਰਮਿੰਦਰ ਕੌਰ, ਇੰਜ. ਰਵਿੰਦਰ ਬਲਾਕ ਕਾਂਗਰਸ ਪ੍ਰਧਾਨ, ਮਹੰਤ ਸੁਨੀਲ ਕੁਮਾਰ, ਸਚਿਨ ਸਮਿਆਲ ਆਦਿ ਸਮੇਤ ਵਰਕਰਾਂ ਨੇ ਹਾਜ਼ਰੀ ਭਰੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਖ਼ਾਲਸਾ, ਬਿਕਰਮ ਸਿੰਘ, ਨਿਸ਼ਾਨ ਸਿੰਘ, ਭਗਵਾਨ ਸਿੰਘ, ਸੰਜੀਵ ਕੁਮਾਰ, ਸੰਤੋਖ ਸਿੰਘ ਡਾਲੋਵਾਲ, ਦਵਿੰਦਰ ਸਿੰਘ ਖ਼ਾਲਸਾ, ਭੁਪਿੰਦਰ ਸਿੰਘ ਪਿੰਕੀ, ਸਤਨਾਮ ਸਿੰਘ ਧਾਮੀਆਂ, ਸ਼ਾਮ ਸਿੰਘ ਸ਼ਾਮਾ, ਸੁਲੱਖਣ ਸਿੰਘ ਜੱਗੀ ਤੇ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਬੰਦ ਰਿਹਾ ਤੇ ਕੁੱਝ ਵਾਹਨ ਇਸ ਜਾਮ ਕਾਰਨ ਫਸੇ ਨਜ਼ਰ ਆਏ, ਜਿਸ ਕਾਰਨ ਲੋਕਾਂ ਨੂੰ ਵੀ ਕਾਫ਼ੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ।
ਪਿਛਲੀ ਖ਼ਬਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਥਾਣਾ ਟਾਂਡਾ ਸਾਹਮਣੇ ਮੁੱਖ ਮੰਤਰੀ ਤੇ ਡੀ. ਜੀ. ਪੀ. ਦਾ ਪੁਤਲਾ ਫੂਕਿਆ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ’ਚ ਪੰਜਾਬ ਬੰਦ ਨੂੰ ਹੁਸ਼ਿਆਰਪੁਰ ’ਚ ਮਿਲਿਆ ਭਰਵਾਂ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।