16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਆਂਗਣਵਾੜੀ ਸੈਂਟਰ ਕਾਲੋਵਾਲ ਵਿਖੇ ਟੀ.ਬੀ. ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 22-01-2026
ਪੱਸੀ ਕੰਢੀ, 21 ਜਨਵਰੀ (ਜਗਤਾਰ ਸਿੰਘ ਰਜਪਾਲਮਾ)-ਡਾਕਟਰ ਰੋਹਿਤ ਬਰੂਟਾ ਸੀਨੀਅਰ ਮੈਡੀਕਲ ਅਫ਼ਸਰ ਪੀ.ਐੱਚ.ਸੀ ਮੰਡ ਭੰਡੇਰ ਅਤੇ ਜ਼ਿਲ੍ਹਾ ਤਪਦਿਕ ਅਫ਼ਸਰ ਡਾਕਟਰ ਸ਼ਕਤੀ ਸ਼ਰਮਾ ਯੋਗ ਅਗਵਾਈ ਹੇਠ ਆਂਗਣਵਾੜੀ ਸੈਂਟਰ ਕਾਲੋਵਾਲ ਵਿਖੇ ਟੀ.ਬੀ. ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਦੱਸਿਆ ਕਿ ਟੀ.ਬੀ. ਮੁਕਤ ਭਾਰਤ ਅਭਿਆਨ ਅਧੀਨ ਭਾਰਤ ਨੂੰ ਟੀ .ਬੀ ਮੁਕਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਟੀ.ਬੀ. ਦੇ ਮੁੱਢਲੇ ਲੱਛਣਾਂ ਸੰਬੰਧੀ ਜਾਣਕਾਰੀ ਹੋਣੀ ਜ਼ਰੂਰੀ ਹੈ | ਉਨ੍ਹਾਂ ਨੇ ਦੱਸਿਆ ਕਿ ਦੋ ਜਾਂ ਦੋ ਹਫ਼ਤੇ ਤੋਂ ਜ਼ਿਆਦਾ ਖੰਘ, ਭਾਰ ਦਾ ਘਟਨਾ, ਭੁੱਖ ਦਾ ਘਟਨਾ, ਸ਼ਾਮ ਸਮੇਂ ਬੁਖ਼ਾਰ ਹੋਣਾ, ਬਲਗ਼ਮ ਦੇ ਨਾਲ ਖ਼ੂਨ ਆਉਣਾ, ਰਾਤ ਨੂੰ ਸੁੱਤੇ ਹੋਏ ਪਸੀਨਾ ਆਉਣਾ ਟੀ. ਬੀ. ਦੇ ਮੁੱਖ ਲੱਛਣ ਹਨ | ਜੇਕਰ ਕਿਸੇ ਵਿਅਕਤੀ ਨੂੰ ਅਜਿਹੇ ਲੱਛਣ ਹੋਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿਚ ਐਕਸ ਰੇ ਅਤੇ ਟੈਸਟ ਕਰਵਾਉਣੇ ਚਾਹੀਦੇ ਹਨ | ਮਰੀਜ਼ਾਂ ਦੇ ਸਾਰੇ ਟੈੱਸਟ ਤੇ ਐਕਸ ਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤੇ ਜਾਂਦੇ ਹਨ | ਇਸ ਸਮੇਂ ਹਰਕੀਰਤ ਸਿੰਘ ਸੀ.ਐੱਚ.ਓ ਨੇ ਦੱਸਿਆ ਕਿ ਟੀ.ਬੀ. ਦੀ ਬਿਮਾਰੀ ਸੰਬੰਧੀ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਦਵਾਈ ਮਿਲਦੀ ਹੈ | ਇਸ ਦੇ ਨਾਲ ਹੀ ਟੀ.ਬੀ. ਦੇ ਮਰੀਜ਼ ਨੂੰ ਖ਼ੁਰਾਕ ਖਾਣ ਲਈ ਹਰ ਮਹੀਨੇ 1000 ਰੁਪਏ ਦਿੱਤੇ ਜਾਂਦੇ ਹਨ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਸੀ.ਐੱਚ.ਓ. ਹਰਕੀਰਤ ਸਿੰਘ, ਕਮਲੇਸ਼ ਦੇਵੀ ਏ.ਐਨ.ਐਮ., ਮੈਡਮ ਪ੍ਰਦੀਪ ਕੁਮਾਰੀ, ਅੰਜਨਾ ਦੇਵੀ, ਮਨਜੀਤ ਕੌਰ, ਸੁਨੀਤਾ ਦੇਵੀ, ਅਨੀਤਾ ਨਿਰਮਲਾ ਦੇਵੀ , ਰੀਨਾ ਕੁਮਾਰੀ ਆਸ਼ਾ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੁੰਦਰ ਸੁਲੇਖ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਸਤ ਪ੍ਰਕਾਸ਼ ਅਮਰ ਸਿੰਘ ਪੈਟਰੋਲ ਪੰਪ 'ਤੇ ਹੁਸ਼ਿਆਰਪੁਰ ਦਾ ਪਹਿਲਾ ਆਨਲਾਈਨ ਸੀ.ਐਨ.ਜੀ. ਫਿਊਲ ਸਟੇਸ਼ਨ ਖੁੱਲਿ੍ਹਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।