16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸਤ ਪ੍ਰਕਾਸ਼ ਅਮਰ ਸਿੰਘ ਪੈਟਰੋਲ ਪੰਪ 'ਤੇ ਹੁਸ਼ਿਆਰਪੁਰ ਦਾ ਪਹਿਲਾ ਆਨਲਾਈਨ ਸੀ.ਐਨ.ਜੀ. ਫਿਊਲ ਸਟੇਸ਼ਨ ਖੁੱਲਿ੍ਹਆ

ਅਜੀਤ ਡੈਸਕ 22-01-2026
ਹੁਸ਼ਿਆਰਪੁਰ, 21 ਜਨਵਰੀ (ਬਲਜਿੰਦਰਪਾਲ ਸਿੰਘ)-ਸਥਾਨਕ ਟਾਂਡਾ ਬਾਈਪਾਸ 'ਤੇ ਸਥਿਤ ਸਤ ਪ੍ਰਕਾਸ਼ ਅਮਰ ਸਿੰਘ ਪੈਟਰੋਲ ਪੰਪ 'ਤੇ ਹੁਸ਼ਿਆਰਪੁਰ ਦਾ ਪਹਿਲਾ ਆਨਲਾਈਨ ਸੀ.ਐਨ.ਜੀ. ਫਿਊਲ ਸਟੇਸ਼ਨ ਖੋਲਿ੍ਹਆ ਗਿਆ | ਇਸ ਫਿਊਲ ਸਟੇਸ਼ਨ ਦਾ ਉਦਘਾਟਨ ਅੰਕੁਰ ਮਿਸ਼ਰਾ ਟੈਰਟਰੀ ਮੈਨੇਜਰ ਭਾਰਤ ਪੈਟਰੋਲੀਅਮ ਅਤੇ ਯੋਗੀ ਰਾਜ ਐਸ. ਨਵਾਥੀ ਈ.ਵੀ.ਪੀ. ਗੁਜਰਾਤ ਗੈਸ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੀ.ਐਨ.ਜੀ. ਸਟੇਸ਼ਨ ਦੇ ਖੁੱਲ੍ਹਣ ਨਾਲ ਸ਼ਹਿਰ ਵਾਸੀਆਂ ਅਤੇ ਖ਼ਾਸ ਕਰਕੇ ਸੀ.ਐਨ.ਜੀ. ਗੱਡੀਆਂ ਦੀ ਵਰਤੋਂ ਕਰਨ ਵਾਲਿਆਂ ਨੂੰ ਵੱਡੀ ਸਹੂਲਤ ਮਿਲੇਗੀ | ਯੋਗੀ ਰਾਜ ਐਸ. ਨਵਾਥੀ ਨੇ ਦੱਸਿਆ ਕਿ ਪਹਿਲਾਂ ਸੀ.ਐਨ.ਜੀ. ਦੇ ਗ੍ਰਾਹਕਾਂ ਨੂੰ 90 ਬਾਰ ਪ੍ਰੈਸ਼ਰ ਗੈਸ ਮਿਲਦੀ ਅਤੇ ਹੁਣ ਆਨਲਾਈਨ ਡਿਲਵਰੀ ਨਾਲ ਗੁਜਰਾਤ ਪਾਈਪ ਲਾਇਨ ਰਾਹੀਂ ਗ੍ਰਾਹਕਾਂ ਨੂੰ 230 ਬਾਰ ਪ੍ਰੈਸ਼ਰ ਨਾਲ ਗੈਸ ਉਪਲਬਧ ਹੋਵੇਗੀ | ਇਸ ਮੌਕੇ ਪੈਟਰੋਲ ਪੰਪ ਦੇ ਮਾਲਕ ਸਾਬਕਾ ਆਈ.ਏ.ਐਸ. ਹਰਬੀਰ ਸਿੰਘ ਅਤੇ ਜਸਲੀਨ ਕੌਰ ਨੇ ਦੱਸਿਆ ਕਿ ਇਸ ਸੀ.ਐਨ.ਜੀ. ਸਟੇਸ਼ਨ ਨਾਲ ਗ੍ਰਾਹਕਾਂ ਨੂੰ ਜਲਦ ਗੈੱਸ ਮੁਹੱਈਆ ਹੋਵੇਗੀ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਵੇਗੀ | ਉਨ੍ਹਾਂ ਕਿਹਾ ਕਿ ਸਤ ਪ੍ਰਕਾਸ਼ ਅਮਰ ਸਿੰਘ ਪੈਟਰੋਲ ਪੰਪ ਗ੍ਰਾਹਕਾਂ ਨੂੰ ਉੱਚ ਦਰਜੇ ਦੀਆਂ ਸੇਵਾਵਾਂ ਦੇਣ ਲਈ ਵਚਨਬੱਧ ਹੈ | ਇਸ ਮੌਕੇ ਸੇਲਜ਼ ਅਫ਼ਸਰ ਪਿ੍ੰਸ ਸਮੇਤ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਆਂਗਣਵਾੜੀ ਸੈਂਟਰ ਕਾਲੋਵਾਲ ਵਿਖੇ ਟੀ.ਬੀ. ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਵਲੋਂ ਇਕ ਨਿੱਜੀ ਚੈਨਲ ਨੂੰ ਬੰਦ ਕਰਨ 'ਤੇ ਸਰਕਾਰ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।