05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਆਰਮੀ 'ਚੋਂ ਰਿਟਾਇਰ ਹੋ ਕੇ ਆ ਰਹੇ ਪੱੁਤਰ ਤੇ ਪਿਤਾ ਸੜਕ ਹਾਦਸੇ 'ਚ ਜ਼ਖ਼ਮੀ

ਅਜੀਤ ਡੈਸਕ 02-01-2026
ਮਾਹਿਲਪੁਰ, 1 ਜਨਵਰੀ (ਰਜਿੰਦਰ ਸਿੰਘ)-ਮਾਹਿਲਪੁਰ-ਗੜ੍ਹਸ਼ੰਕਰ ਰੋਡ 'ਤੇ ਮਾਰੂਤੀ ਏਜੰਸੀ ਕੋਲ ਪਿੰਡ ਲੰਗੇਰੀ ਵੱਲ ਨੂੰ ਮੁੜਦੇ ਮੋੜ ਕੋਲ ਜੰਮੂ ਤੋਂ 16 ਸਾਲ ਬਾਅਦ ਆਰਮੀ 'ਚੋਂ ਰਿਟਾਇਰ ਹੋ ਕੇ ਆਪਣੇ ਪਿਤਾ ਨਾਲ ਆ ਰਹੇ ਕਾਰ ਚਾਲਕ ਵਿਅਕਤੀ ਦੀ ਸਕਾਰਪਿਓ ਗੱਡੀ ਨਾਲ ਪਿੱਛਿਓਾ ਟੱਕਰ ਹੋਣ ਨਾਲ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਜ਼ੇਰੇ ਇਲਾਜ ਗੁਰਦੇਵ ਸਿੰਘ ਵਾਸੀ ਧੋਲਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਗੁਰਜੀਤ ਸਿੰਘ, ਜੋ ਕਿ 16 ਸਾਲ ਆਰਮੀ 'ਚ ਨੌਕਰੀ ਕਰਕੇ ਰਿਟਾਇਰ ਹੋ ਕੇ ਆਪਣੀ ਕਾਰ (ਪੀ.ਬੀ. 32 ਡਬਲਯੂ-9397) 'ਤੇ ਆ ਰਹੇ ਸਨ, ਜਦੋਂ ਉਹ ਉਕਤ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਸਾਹਮਣੇ ਜਾ ਰਹੀ ਸਕਾਰਪਿਓ ਗੱਡੀ (ਪੀ.ਬੀ. 07 ਡਬਲਯੂ-5701) ਦੇ ਚਾਲਕ ਵਲੋਂ ਗੱਡੀ ਦੂਸਰੇ ਪਾਸੇ ਮੋੜਨ 'ਤੇ ਉਨ੍ਹਾਂ ਦੀ ਕਾਰ ਗੱਡੀ ਨਾਲ ਟਕਰਾ ਗਈ, ਜਿਸ ਕਾਰਨ ਉਹ ਦੋਨੋਂ ਜ਼ਖਮੀ ਹੋ ਗਏ | ਸਕਾਰਪਿਓ ਗੱਡੀ ਚਾਲਕ ਹਰਬਲਰਾਜ ਸਿੰਘ ਰਾਜਾ ਵਾਸੀ ਲੰਗੇਰੀ ਨੇ ਦੱਸਿਆ ਕਿ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੁਸ਼ਿਆਰਪੁਰ ਦੇ ਕਿਸੇ ਨਿੱਜੀ ਹਸਪਤਾਲ ਤੋਂ ਦਵਾਈ ਲੈ ਵਾਪਸ ਆ ਰਿਹਾ ਸੀ ਤੇ ਗੱਡੀ ਦਾ ਪਰੋਪਰ ਇੰਡੀਗੇਟਰ ਦੇ ਕੇ ਜਿਉ ਹੀ ਆਪਣੇ ਪਿੰਡ ਵੱਲ ਗੱਡੀ ਮੋੜੀ ਤਾਂ ਉਕਤ ਕਾਰ ਚਾਲਕ ਨੇ ਪਿੱਛਿਓਾ ਮੇਰੀ ਗੱਡੀ 'ਚ ਆਪਣੀ ਕਾਰ ਮਾਰ ਦਿੱਤੀ | ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਸੀ |
ਪਿਛਲੀ ਖ਼ਬਰ ਇਲਾਕੇ 'ਚ ਪਏ ਮੀਂਹ ਨੇ ਠੰਢ 'ਚ ਕੀਤਾ ਵਾਧਾ, ਫ਼ਸਲਾਂ ਲਈ ਹੋਵੇਗਾ ਲਾਹੇਵੰਦ ਅਗਲੀ ਖ਼ਬਰ ਅੰਤਰਰਾਸ਼ਟਰੀ ਸਾਈਕਲਿਸਟ ਬਲਰਾਜ ਚੌਹਾਨ ਨੇ 2 ਲੱਖ ਕਿੱਲੋਮੀਟਰ ਸਾਈਕਲਿੰਗ ਦੇ ਕੀਤੇ ਪੂਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।