05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਅੰਤਰਰਾਸ਼ਟਰੀ ਸਾਈਕਲਿਸਟ ਬਲਰਾਜ ਚੌਹਾਨ ਨੇ 2 ਲੱਖ ਕਿੱਲੋਮੀਟਰ ਸਾਈਕਲਿੰਗ ਦੇ ਕੀਤੇ ਪੂਰੇ

ਅਜੀਤ ਡੈਸਕ 02-01-2026
ਹੁਸ਼ਿਆਰਪੁਰ, 1 ਜਨਵਰੀ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਅੰਤਰਰਾਸ਼ਟਰੀ ਸਾਈਕਲਿਸਟ, ਸਟੇਟ ਐਵਾਰਡੀ ਬਲਰਾਜ ਸਿੰਘ ਚੌਹਾਨ ਨੇ ਸਾਈਕਲਿੰਗ ਦੇ ਖੇਤਰ 'ਚ ਮੱਲਾਂ ਮਾਰਦਿਆਂ 2 ਲੱਖ ਕਿੱਲੋਮੀਟਰ ਸਾਈਕਲਿੰਗ ਦੇ ਪੂਰੇ ਕੀਤੇ | ਇਸ ਇਤਿਹਾਸਕ ਪਲ ਨੂੰ ਯਾਦਗਾਰੀ ਬਣਾਉਣ ਲਈ ਉਨ੍ਹਾਂ ਦੇ ਨਾਲ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਤੋਂ ਸਾਈਕਲਿੰਗ ਕੀਤੀ | ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਬਲਰਾਜ ਸਿੰਘ ਚੌਹਾਨ 'ਤੇ ਸਾਨੂੰ ਮਾਣ ਹੈ, ਜਿਨ੍ਹਾਂ ਨੇ ਦੇਸ਼-ਵਿਦੇਸ਼ 'ਚ ਹੁਸ਼ਿਆਰਪੁਰ ਦਾ ਨਾਂਅ ਰੌਸ਼ਨ ਕੀਤਾ, ਜੋ ਨੌਜਵਾਨ ਪੀੜ੍ਹੀ ਲਈ ਮਿਸਾਲ ਹਨ | ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਨੌਜਵਾਨਾਂ ਨੂੰ ਬਲਰਾਜ ਚੌਹਾਨ ਤੋਂ ਸੇਧ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ | ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਤਾਂ ਗੱਡੀ ਐਨੀ ਨਹੀਂ ਚੱਲੀ, ਜਿੰਨਾ ਬਲਰਾਜ ਸਿੰਘ ਚੌਹਾਨ ਨੇ ਸਾਈਕਲ ਚਲਾ ਲਿਆ | ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਹ ਬਲਰਾਜ ਸਿੰਘ ਚੌਹਾਨ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ, ਜਿਸ ਸਦਕਾ ਉਹ ਅੱਜ ਸਾਈਕਲਿੰਗ ਦੇ ਖੇਤਰ 'ਚ ਇਹ ਮੁਕਾਮ ਤੱਕ ਪਹੁੰਚੇ ਹਨ | ਇਸ ਮੌਕੇ ਬਲਰਾਜ ਸਿੰਘ ਚੌਹਾਨ ਨੇ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਪ੍ਰਾਪਤੀ ਵੀ ਹਾਸਿਲ ਕਰ ਸਕਾਂਗਾ, ਪਰ ਦੇਸ਼-ਵਿਦੇਸ਼ ਤੋਂ ਮਿਲੇ ਉਤਸ਼ਾਹ ਤੇ ਪਿਆਰ-ਸਤਿਕਾਰ ਨੇ ਮੇਰਾ ਹੌਸਲਾ ਵਧਾਇਆ, ਜਿਸ ਸਦਕਾ ਉਨ੍ਹਾਂ ਅੱਜ ਇਹ ਮੁਕਾਮ ਹਾਸਿਲ ਕੀਤਾ | ਉਨ੍ਹਾਂ ਇਸ ਇਤਿਹਾਸਕ ਪਲ 'ਚ ਸ਼ਾਮਿਲ ਹੋਣ 'ਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਡਾ: ਇਸ਼ਾਂਕ ਕੁਮਾਰ ਚੱਬੇਵਾਲ, ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦਾ ਧੰਨਵਾਦ ਕੀਤਾ |
ਜ਼ਿਕਰਯੋਗ ਹੈ ਕਿ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਅੰਤਰਰਾਸ਼ਟਰੀ ਪੱਧਰ 'ਤੇ ਲੰਡਨ ਐਡਿੰਨਬਰਗ ਲੰਡਨ 1540 ਕਿੱਲੋਮੀਟਰ, 2 ਵਾਰ ਪੈਰਿਸ ਬਰੈਸਟ ਪੈਰਿਸ ਈਵੈਂਟ, 1220 ਕਿੱਲੋਮੀਟਰ ਫਰਾਂਸ, ਨਵੀਂ ਦਿੱਲੀ ਤੋਂ ਕਾਠਮਾਡੂੰ ਨੇਪਾਲ 1025 ਕਿੱਲੋਮੀਟਰ, ਦੇਸ਼ 'ਚ ਨਵੀਂ ਦਿੱਲੀ ਤੋਂ ਮੁੰਬਈ 1460 ਕਿੱਲੋਮੀਟਰ, ਨਵੀਂ ਦਿੱਲੀ ਤੋਂ ਕੋਲਕਾਤਾ 1480 ਕਿੱਲੋਮੀਟਰ, ਨਵੀਂ ਦਿਲੀ ਤੋਂ ਡਲਹੌਜ਼ੀ-ਅੰਮਿ੍ਤਸਰ-ਨਵੀਂ ਦਿੱਲੀ 1400 ਕਿੱਲੋਮੀਟਰ ਤੇ ਪੰਜਾਬ 'ਚ 1000 ਕਿੱਲੋਮੀਟਰ ਲੰਬੇ ਸਾਈਕਲਿੰਗ ਈਵੈਂਟ 'ਚ ਭਾਗ ਲੈ ਕੇ ਮੈਡਲ ਹਾਸਿਲ ਕਰ ਚੁਕੇ ਹਨ | ਇਸ ਤੋਂ ਇਲਾਵਾ 13 ਵਾਰ ਸੁਪਰ ਰੈਂਨਡੋਨੀਅਰਜ (ਐਸ.ਆਰ) ਦਾ ਖਿਤਾਬ ਵੀ ਆਪਣੇ ਨਾਂਅ ਕੀਤਾ ਹੈ, ਜੋ ਇਕ ਸਾਲ 'ਚ 200, 300, 400, 600 ਕਿੱਲੋਮੀਟਰ ਬਰੇਵਟ ਪੂਰੀ ਕਰਕੇ ਇਕ ਵਾਰ ਮਿਲਦਾ ਹੈ | ਇਸੇ ਤਰ੍ਹਾਂ 5000 ਕਿੱਲੋਮੀਟਰ ਲੰਬੀ ਰੇਸ ਐਕਰੋਸ ਅਮਰੀਕਾ ਲਈ ਵੀ ਕੁਆਲੀਫਾਈ ਹਨ | ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਤੇ ਖੇਡ ਕਲੱਬਾਂ ਵਲੋਂ ਵੀ ਬਲਰਾਜ ਸਿੰਘ ਚੌਹਾਨ ਸਨਮਾਨਿਤ ਹੋ ਚੁੱਕੇ ਹਨ | ਇਸ ਮੌਕੇ ਮੁਨੀਰ ਨਜਰ, ਹਰਪ੍ਰੀਤ ਬੱਗਾ, ਪ੍ਰਮੋਦ ਕੁਮਾਰ ਸਿਵਲ ਡਿਫੈਂਸ, ਕਾਰਤਿਕ, ਸੁਨੀਲ ਅਗਨੀਹੋਤਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਰਮੀ 'ਚੋਂ ਰਿਟਾਇਰ ਹੋ ਕੇ ਆ ਰਹੇ ਪੱੁਤਰ ਤੇ ਪਿਤਾ ਸੜਕ ਹਾਦਸੇ 'ਚ ਜ਼ਖ਼ਮੀ ਅਗਲੀ ਖ਼ਬਰ ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਵਲੋਂ ਨਵੇਂ ਸਾਲ ਦੇ ਆਗਮਨ ਮੌਕੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।