11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਯੂਨੈਸਕੋ ਵਲੋਂ ਮਹਾਂਭਾਰਤ ਦੀ 307 ਸਾਲ ਪੁਰਾਣੀ ਪਾਂਡੁਲਿਪੀ ਨੂੰ ਮਾਨਤਾ

ਯੂਨੈਸਕੋ ਵਲੋਂ ਮਹਾਂਭਾਰਤ ਦੀ 307 ਸਾਲ ਪੁਰਾਣੀ ਪਾਂਡੁਲਿਪੀ ਨੂੰ ਮਾਨਤਾ

ਅਜੀਤ ਡੈਸਕ 11-11-2026

ਕੋਲਕਾਤਾ, 10 ਨਵੰਬਰ (ਪੀ. ਟੀ. ਆਈ.)-ਸ਼ਾਂਤੀਨਿਕੇਤਨ ਸਥਿਤ ਵਿਸ਼ਵ-ਭਾਰਤੀ ਯੂਨੀਵਰਸਿਟੀ ਵਿਚ ਸੁਰੱਖਿਅਤ ਮਹਾਂਭਾਰਤ ਦੇ ਇਕ ਹਿੱਸੇ ਵਾਲੀ 307 ਸਾਲ ਪੁਰਾਣੀ ਤਾੜ-ਪੱਤਰ ਪਾਂਡੁਲਿਪੀ ਨੂੰ ਯੂਨੈਸਕੋ ਦੇ ‘ਮੈਮਰੀ ਆਫ਼ ਦ ਵਰਲਡ ਏਸ਼ੀਆ-ਪੈਸੀਫਿਕ ਰੀਜਨਲ ਰਜਿਸਟਰ’ ਵਿਚ ਸ਼ਾਮਿਲ ਕੀਤਾ ਗਿਆ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਇਕ ਅਧਿਕਾਰੀ ਨੇ ਦਿੱਤੀ।ਯੂਨੈਸਕੋ ਦਾ ਇਹ ਰਜਿਸਟਰ ਪੂਰੇ ਖੇਤਰ ਵਿਚ ਮਹੱਤਵਪੂਰਨ ਸੱਭਿਆਚਾਰਕ, ਇਤਿਹਾਸਕ ਅਤੇ ਵਿਗਿਆਨਕ ਮਹੱਤਤਾ ਵਾਲੀ ਦਸਤਾਵੇਜ਼ੀ ਵਿਰਾਸਤ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਉਜਾਗਰ ਕਰਦਾ ਹੈ।221 ਪੰਨਿਆਂ ਵਾਲੀ ਇਸ ਪਾਂਡੁਲਿਪੀ ਨੂੰ ਹਰੀਚਰਨ ਸ਼ਰਮਾ ਵਲੋਂ ਲਿਪੀਬੱਧ ਕੀਤਾ ਗਿਆ ਸੀ। ਇਸ ਵਿਚ ‘ਕਰਣ ਪਰਵ’ ਦਰਜ ਹੈ, ਜੋ ਕਿ ਪ੍ਰਾਚੀਨ ਸੰਸਕ੍ਰਿਤ ਮਹਾਂਕਾਵਿ (ਮਹਾਂਭਾਰਤ) ਦੇ 18 ਭਾਗਾਂ ਵਿਚੋਂ ਇਕ ਹੈ; ਇਹ ਮਹਾਂਕਾਵਿ ਰਵਾਇਤੀ ਤੌਰ ‘ਤੇ ਰਿਸ਼ੀ ਵਿਆਸ ਦੁਆਰਾ ਰਚਿਆ ਮੰਨਿਆ ਜਾਂਦਾ ਹੈ।

ਪਿਛਲੀ ਖ਼ਬਰ ਹਸੀਨਾ ਕੋਲ ਮੌਤ ਦੀ ਸਜ਼ਾ ਦਾ ਸਾਹਮਣਾ ਕਰਨ ਤੋਂ ਇਲਾਵਾ ਕੋਈ ਕਾਨੂੰਨੀ ਬਦਲ ਨਹੀਂ-ਬੰਗਲਾਦੇਸ਼ ਅਗਲੀ ਖ਼ਬਰ ਐੱਨ.ਐੱਸ.ਜੀ. ਕਮਾਂਡੋਜ਼ ਨੂੰ ਮਿਲੇਗੀ ਨਵੀਂ ਵਰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।