06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਯੂ.ਜੀ.ਸੀ. ਦੇ ਵਿਵਾਦਿਤ ਨੇਮਾਂ ’ਤੇ ਮੁੜ ਵਿਚਾਰ ਕਰੇਗਾ ਕੇਂਦਰ

ਯੂ.ਜੀ.ਸੀ. ਦੇ ਵਿਵਾਦਿਤ ਨੇਮਾਂ ’ਤੇ ਮੁੜ ਵਿਚਾਰ ਕਰੇਗਾ ਕੇਂਦਰ

ਅਜੀਤ ਡੈਸਕ 06-11-2026


ਨਵੀਂ ਦਿੱਲੀ, 5 ਨਵੰਬਰ (ਉਪਮਾ ਡਾਗਾ ਪਾਰਥ)- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ.) ਦੇ ਨਵੇਂ ਨੇਮਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਸਰਕਾਰ ਨੇਮਾਂ ਦੀ ਮੁੜ ਸਮੀਖਿਆ ਲਈ ਕਮੇਟੀ ਬਣਾਉਣ ’ਤੇ ਵਿਚਾਰ ਕਰ ਰਹੀ ਹੈ। ਕੇਂਦਰ ਨੇ ਇਹ ਵੀ ਕਿਹਾ ਕਿ ਨਵੇਂ ਨੇਮ ਲਾਗੂ ਹੋਣ ’ਤੇ ਕਿਸੇ ਵੀ ਵਿਦਿਆਰਥੀ ਨੂੰ ਇਸ ਨੂੰ ਲੈ ਕੇ ਕੋਈ ਖਦਸ਼ਾ ਨਹੀਂ ਰਹੇਗਾ। ਸੁਪਰੀਮ ਕੋਰਟ ਨੇ ਇਸ ਮਾਮਲੇ ਲਈ ਕੇਂਦਰ ਨੂੰ 4 ਹਫ਼ਤਿਆਂ ਦਾ ਹੋਰ ਸਮਾਂ ਦਿੰਦਿਆਂ ਮੁੜ ਦੁਹਰਾਇਆ ਕਿ ਹਰ ਵਿਦਿਆਰਥੀ ਦੇ ਹਿਤਾਂ ਦੀ ਰਾਖੀ ਕਰਨੀ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਸੰਸਥਾਵਾਂ ’ਚ ਜਾਤ ਆਧਾਰਿਤ ਵਿਤਕਰਾ ਰੋਕਣ ਲਈ ਸਰਕਾਰ ਨੇ ਯੂ.ਜੀ.ਸੀ. ਦੇ ਨਵੇਂ ਨੇਮ ਲਾਗੂ ਕੀਤੇ ਸਨ, ਜਿਸ ਦਾ ਵਿਦਿਆਰਥੀਆਂ ਨੇ ਤਿੱਖਾ ਵਿਰੋਧ ਕੀਤਾ ਸੀ।

ਪਿਛਲੀ ਖ਼ਬਰ ਚੋਣ ਕਮਿਸ਼ਨ ਵਲੋਂ 6 ਹੋਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਐਸ.ਐਸ.ਆਰ. ਦਾ ਐਲਾਨ ਅਗਲੀ ਖ਼ਬਰ ਸਾਰੇ ਅਗਨੀਵੀਰਾਂ ਨੂੰ ਨਿਯਮਿਤ ਕਾਡਰ ’ਚ ਸ਼ਾਮਿਲ ਕਰਨ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।