06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕਸ਼ਮੀਰ ਵਿਚ ਸਿਰਫ਼ ਇਕ ਸਥਾਨਕ ਅੱਤਵਾਦੀ ਸਰਗਰਮ-ਆਈ.ਜੀ.ਪੀ.

ਕਸ਼ਮੀਰ ਵਿਚ ਸਿਰਫ਼ ਇਕ ਸਥਾਨਕ ਅੱਤਵਾਦੀ ਸਰਗਰਮ-ਆਈ.ਜੀ.ਪੀ.

ਅਜੀਤ ਡੈਸਕ 06-11-2026


ਸ੍ਰੀਨਗਰ, 5 ਨਵੰਬਰ (ਯੂ.ਐਨ.ਆਈ.)-ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਸੁਜੀਤ ਕੁਮਾਰ ਨੇ ਕਿਹਾ ਹੈ ਕਿ ਇਸ ਸਮੇਂ ਕਸ਼ਮੀਰ ਵਿਚ ਸਿਰਫ਼ ਇਕ ਸਥਾਨਕ ਅੱਤਵਾਦੀ ਸਰਗਰਮ ਹੈ, ਜਿਸ ਨੂੰ ਕੁਝ ਵਿਦੇਸ਼ੀ ਅੱਤਵਾਦੀਆਂ ਦਾ ਸਮਰਥਨ ਹਾਸਿਲ ਹੈ । ਉਨ੍ਹਾਂ ਦੱਸਿਆ ਕਿ ਇਸ ਅੱਤਵਾਦੀ ਨੇ ਇਸ ਸਾਲ ਅਨੰਤਨਾਗ ਅਤੇ ਕੁਲਗਾਮ ਜ਼ਿਲ੍ਹਿਆਂ ਵਿਚ ਹਮਲਿਆਂ ਦੀ ਯੋਜਨਾ ਬਣਾਈ ਸੀ । ਵਿਦੇਸ਼ੀ ਅੱਤਵਾਦੀਆਂ ਦੀ ਸਹੀ ਗਿਣਤੀ ਦੱਸਣਾ ਮੁਸ਼ਕਿਲ ਹੈ, ਕਿਉਂਕਿ ਉਹ ਲਗਾਤਾਰ ਆਪਣੇ ਟਿਕਾਣੇ ਬਦਲਦੇ ਰਹਿੰਦੇ ਹਨ । ਆਈ.ਜੀ.ਪੀ. ਨੇ ਦੱਸਿਆ ਕਿ ਮੱਧ ਕਸ਼ਮੀਰ ਦੇ ਉੱਚੇ ਤੇ ਪਹਾੜੀ ਇਲਾਕਿਆਂ ਵਿਚ ਦੋ ਵਿਦੇਸ਼ੀ ਅੱਤਵਾਦੀ ਮਾਰੇ ਗਏ ਹਨ । ਸੁਰੱਖਿਆ ਬਲਾਂ ਨੇ ਇਨ੍ਹਾਂ ਇਲਾਕਿਆਂ ਵਿਚ ਆਪਣੀ ਪਕੜ ਮਜ਼ਬੂਤ ਕੀਤੀ ਹੈ । ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਮਾਰਗ ’ਤੇ ਸੁਰੱਖਿਆ ਪ੍ਰੋਟੋਕਾਲ ਸੰਭਾਵਿਤ ਖਤਰਿਆਂ ਅਤੇ ਪਿਛਲੀਆਂ ਅੱਤਵਾਦੀ ਘਟਨਾਵਾਂ ਨੂੰ ਧਿਆਨ ਵਿਚ ਰੱਖ ਕੇ ਲਾਗੂ ਕੀਤੇ ਜਾਂਦੇ ਹਨ ।
 ਨਸ਼ਿਆਂ ਵਿਰੁੱਧ ਕਾਰਵਾਈ ਬਾਰੇ ਉਨ੍ਹਾਂ ਦੱਸਿਆ ਕਿ ਪੁਲਿਸ ਨੇ 1,071 ਕਿੱਲੋ ਨਸ਼ੀਲੇ ਪਦਾਰਥ ਅਤੇ 1.10 ਕਰੋੜ ਰੁਪਏ ਨਕਦੀ ਜ਼ਬਤ ਕੀਤੀ ਹੈ । ਇਸ ਤੋਂ ਇਲਾਵਾ 154 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਤੇ 1.71 ਕਰੋੜ ਰੁਪਏ ਵਾਲੇ 567 ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਹਨ ।

ਪਿਛਲੀ ਖ਼ਬਰ ਬੀ. ਐੱਲ. ਐੱਫ. ਦੀ ਮਹਿਲਾ ਲੜਾਕੂ ਯੂਨਿਟ ਵਲੋਂ ਪਾਕਿ ਫ਼ੌਜ ’ਤੇ ਹਮਲਾ-7 ਹਲਾਕ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਮੈਟਰੋ ਰਾਹੀਂ ਸ਼ਹਿਰੀ ਭਾਰਤ ਦੇ ਬਦਲਾਅ ਦੀ ਗਤੀ ਦੀ ਸ਼ਲਾਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।