03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਭਾਰਤ ਅਤੇ ਯੂਰਪੀਅਨ ਯੂਨੀਅਨ ਵਲੋਂ ਮੁਕਤ ਵਪਾਰ ਸਮਝੌਤੇ ਨਾਲ ਸੰਬੰਧਿਤ ਮੁੱਦਿਆਂ ’ਤੇ ਚਰਚਾ

ਭਾਰਤ ਅਤੇ ਯੂਰਪੀਅਨ ਯੂਨੀਅਨ ਵਲੋਂ ਮੁਕਤ ਵਪਾਰ ਸਮਝੌਤੇ ਨਾਲ ਸੰਬੰਧਿਤ ਮੁੱਦਿਆਂ ’ਤੇ ਚਰਚਾ

ਅਜੀਤ ਡੈਸਕ 03-11-2026

ਨਵੀਂ ਦਿੱਲੀ, 2 ਨਵੰਬਰ (ਪੀ.ਟੀ.ਆਈ.)-ਭਾਰਤ ਅਤੇ ਯੂਰਪੀਅਨ ਯੂਨੀਅਨ (ਈ.ਯੂ.) ਨੇ ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ਨੂੰ ਲਾਗੂ ਕਰਨ ਨਾਲ ਸੰਬੰਧਿਤ ਮੁੱਦਿਆਂ ’ਤੇ ਚਰਚਾ ਕੀਤੀ ਹੈ। ਇਸ ਸਮਝੌਤੇ ‘ਤੇ ਦਸੰਬਰ ਵਿਚ ਦਸਤਖਤ ਕੀਤੇ ਜਾਣ ਦੀ ਯੋਜਨਾ ਹੈ। ਇੰਨ੍ਹਾਂ ਮੁੱਦਿਆਂ ’ਤੇ ਪਿਛਲੇ ਹਫ਼ਤੇ ਵਣਜ ਸਕੱਤਰ ਰਾਜੇਸ਼ ਅਗਰਵਾਲ ਦੀ ਬ੍ਰਸਲਜ਼ ਫੇਰੀ ਦੌਰਾਨ ਚਰਚਾ ਕੀਤੀ ਗਈ ਸੀ। ਉਨ੍ਹਾਂ ਯੂਰਪੀਅਨ ਕਮਿਸ਼ਨ ਦੇ ਵਪਾਰ ਅਤੇ ਆਰਥਿਕ ਸੁਰੱਖਿਆ ਲਈ ਡਾਇਰੈਕਟੋਰੇਟ ਜਨਰਲ ਦੇ ਡਿਟੇ ਜੁਲ ਜੋਰਗੇਨਸਨ, ਅੰਤਰਰਾਸ਼ਟਰੀ ਭਾਈਵਾਲੀ ਲਈ ਡਾਇਰੈਕਟੋਰੇਟ ਜਨਰਲ ਦੇ ਕੋਏਨ ਡੌਨਸ ਅਤੇ ਟੈਕਸੇਸ਼ਨ ਅਤੇ ਕਸਟਮ ਯੂਨੀਅਨ ਲਈ ਡਾਇਰੈਕਟੋਰੇਟ ਜਨਰਲ ਦੇ ਗੇਰਾਸਿਮੋਸ ਥਾਮਸ ਨਾਲ ਮੁਲਾਕਾਤ ਕੀਤੀ।ਵਣਜ ਮੰਤਰਾਲੇ ਦੇ ਅਨੁਸਾਰ ਇਹ ਮੀਟਿੰਗਾਂ ਕਸਟਮ ਸਹਿਯੋਗ, ਵਪਾਰ ਸਹੂਲਤ ਅਤੇ ਭਾਰਤ-ਈ.ਯੂ. ਐਫ.ਟੀ.ਏ. ਨੂੰ ਲਾਗੂ ਕਰਨ ਦੀਆਂ ਤਿਆਰੀਆਂ ’ਤੇ ਕੇਂਦ੍ਰਿਤ ਸਨ।ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਕਾਰੋਬਾਰਾਂ ਦਾ ਸਮਰਥਨ ਕਰਨ, ਲੈਣ-ਦੇਣ ਦੀਆਂ ਲਾਗਤਾਂ ਘਟਾਉਣ ਅਤੇ ਜਾਇਜ਼ ਵਪਾਰ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਕੁਸ਼ਲ, ਪਾਰਦਰਸ਼ੀ ਅਤੇ ਡਿਜੀਟਲ ਤੌਰ ‘ਤੇ ਸਮਰੱਥ ਕਸਟਮ ਪ੍ਰਕਿਰਿਆਵਾਂ ਦੀ ਜ਼ਰੂਰਤ ਨੂੰ ਮਾਨਤਾ ਦਿੱਤੀ।ਦੋਵਾਂ ਧਿਰਾਂ ਨੇ 27 ਜਨਵਰੀ ਨੂੰ ਇਸ ਸਮਝੌਤੇ ਲਈ ਗੱਲਬਾਤ ਪੂਰੀ ਕਰਨ ਦਾ ਐਲਾਨ ਕੀਤਾ।

ਪਿਛਲੀ ਖ਼ਬਰ ਮਹਿੰਗਾਈ ਵਿਚਾਲੇ ਅਕਤੂਬਰ ’ਚ ਜ਼ੋਰਦਾਰ ਖਰੀਦਦਾਰੀ ਅਗਲੀ ਖ਼ਬਰ ਸੁਪਰੀਮ ਕੋਰਟ ਆਜ਼ਮ ਖ਼ਾਨ ਦੀ ਪਟੀਸ਼ਨ ’ਤੇ ਕਰੇਗੀ ਸੁਣਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।