ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰ ਕੋਛੜ)-ਨਾਨਾ ਪਾਟੇਕਰ ਦਾ ਪੰਜਾਬ ਤੇ ਪੰਜਾਬੀਆਂ ਨਾਲ ਡੂੰਘਾ ਸਨੇਹ ਸੀ। ਜਨਵਰੀ 2018 ’ਚ ਨਾਨਾ ਪਾਟੇਕਰ ਆਪਣੀ ਪਤਨੀ ਨੀਲਕਾਂਤੀ ਪਾਟੇਕਰ ਨਾਲ ਅੰਮ੍ਰਿਤਸਰ ਪਹੁੰਚੇ ਸਨ, ਇੱਥੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਉਨ੍ਹਾਂ ਕਿਹਾ ਸੀ ਕਿ ਰੱਬ ਦਾ ਸ਼ੁਕਰ ਹੈ ਕਿ ਜਿਊਂਦੇ ਜੀਅ ਮੈਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦਾ ਸੁਭਾਗ ਮਿਲਿਆ। ਇਸ ਦੌਰਾਨ ਉਨ੍ਹਾਂ ਪਰਿਕਰਮਾ ਕੀਤੀ ਅਤੇ ਲੰਗਰ ਹਾਲ ’ਚ ਬਰਤਨਾ ਦੀ ਸੇਵਾ ਨਿਭਾਈ। ਇਸ ਤੋਂ ਬਾਅਦ ਉਹ ਉਹ ਵਾਹਗਾ ਸਰਹੱਦ ’ਤੇ ਰਿਟਰੀਟ ਸੈਰੇਮਨੀ ਵੇਖਣ ਗਏ ਤੇ ਬੀ. ਐੱਸ. ਐੱਫ. ਵਲੋਂ ਕਰਵਾਈ ਗਈ ਨਸ਼ਾ ਵਿਰੋਧੀ ਦੌੜ ’ਚ ਵੀ ਸ਼ਮੂਲੀਅਤ ਕੀਤੀ। ਕਰੀਬ 17 ਸਾਲ ਪਹਿਲਾਂ ਪੰਜਾਬ ’ਚ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੇ ਬਕਾਇਦਾ ਪੰਜਾਬੀ ਬੋਲਣੀ ਸਿੱਖੀ ਸੀ। ਸਾਲ 2009 ’ਚ ਫ਼ਿਲਮ ‘ਏਕ: ਦ ਪਾਵਰ ਆਫ਼ ਵਨ’ ਦੀ ਸ਼ੂਟਿੰਗ ਦੌਰਾਨ ਉਹ ਚੰਡੀਗੜ੍ਹ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਰਹੇ। ਉਸ ਵੇਲੇ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਵੀ ਬਹੁਤ ਵਧੀਆ ਪੰਜਾਬੀ ਬੋਲਦੇ ਸਨ।
ਪੰਜਾਬ ’ਚ ਸ਼ੂਟਿੰਗ ਦੌਰਾਨ ਸਿੱਖੀ ਸੀ ਪੰਜਾਬੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰ ਕੋਛੜ)-ਨਾਨਾ ਪਾਟੇਕਰ ਦਾ ਪੰਜਾਬ ਤੇ ਪੰਜਾਬੀਆਂ ਨਾਲ ਡੂੰਘਾ ਸਨੇਹ ਸੀ। ਜਨਵਰੀ 2018 ’ਚ ਨਾਨਾ ਪਾਟੇਕਰ ਆਪਣੀ ਪਤਨੀ ਨੀਲਕਾਂਤੀ ਪਾਟੇਕਰ ਨਾਲ ਅੰਮ੍ਰਿਤਸਰ ਪਹੁੰਚੇ ਸਨ, ਇੱਥੇ ਉਨ੍ਹਾਂ ...
ਅਜੀਤ ਡੈਸਕ
09-10-2026