08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਐਫ.ਆਈ.ਆਰ. ਜਨਤਕ ਹੋਣ ਨੂੰ ਲੈ ਕੇ ਘੁੰਮਣ ਵਲੋਂ ਅਦਾਲਤ ’ਚ ਪਟੀਸ਼ਨ ਸੀ.ਬੀ.ਆਈ. ਨੂੰ 12 ਤੱਕ ਜਵਾਬ ਦੇਣ ਲਈ ਨੋਟਿਸ

ਚੰਡੀਗੜ੍ਹ, 7 ਅਕਤੂਬਰ (ਕਪਿਲ ਵਧਵਾ)-ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਨੇ ਅੱਜ ਸੀ.ਬੀ.ਆਈ. ਵਲੋਂ ਜਾਰੀ ਸੰਮਨ ’ਤੇ ਏਜੰਸੀ ਸਾਹਮਣੇ ਪੇਸ਼ ਹੋਣ ਦੀ ਬਜਾਏ ਆਪਣੇ ਵਕੀਲ ਰਾਹੀਂ ਚੰਡੀਗੜ੍ਹ ਸਥਿਤ ...

ਅਜੀਤ ਡੈਸਕ 08-10-2026

ਚੰਡੀਗੜ੍ਹ, 7 ਅਕਤੂਬਰ (ਕਪਿਲ ਵਧਵਾ)-ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਨੇ ਅੱਜ ਸੀ.ਬੀ.ਆਈ. ਵਲੋਂ ਜਾਰੀ ਸੰਮਨ ’ਤੇ ਏਜੰਸੀ ਸਾਹਮਣੇ ਪੇਸ਼ ਹੋਣ ਦੀ ਬਜਾਏ ਆਪਣੇ ਵਕੀਲ ਰਾਹੀਂ ਚੰਡੀਗੜ੍ਹ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲ ਕੂਚ ਕੀਤੀ। ਸੀ.ਬੀ.ਆਈ. ਨੇ ਉਨ੍ਹਾਂ ਨੂੰ ਉਨ੍ਹਾਂ ਖ਼ਿਲਾਫ਼ ਦਰਜ ਐੱਫ.ਆਈ.ਆਰ. ਦੇ ਮਾਮਲੇ ’ਚ ਪੁੱਛਗਿੱਛ ਲਈ ਚੰਡੀਗੜ੍ਹ ਸਥਿਤ ਦਫ਼ਤਰ ’ਚ ਪੇਸ਼ ਹੋਣ ਲਈ ਸੰਮਨ ਭੇਜਿਆ ਸੀ। ਘੁੰਮਣ ਵਲੋਂ ਅਦਾਲਤ ਵਿਚ ਦਾਇਰ ਅਰਜ਼ੀ ਵਿਚ ਕਿਹਾ ਗਿਆ ਕਿ ਸੀ.ਬੀ.ਆਈ. ਨੇ ਐੱਫ.ਆਈ.ਆਰ. ਨੂੰ ਜਨਤਕ ਕਰਨ ਤੋਂ ਛੋਟ ਲੈਣ ਲਈ ਅਦਾਲਤ ਵਿਚ ਅਰਜ਼ੀ ਦਿੱਤੀ ਸੀ ਅਤੇ ਮਾਮਲਾ ਸੰਵੇਦਨਸ਼ੀਲ ਹੋਣ ਦਾ ਹਵਾਲਾ ਦਿੱਤਾ ਸੀ। ਅਦਾਲਤ ਨੇ ਏਜੰਸੀ ਦੀ ਅਰਜ਼ੀ ਮਨਜ਼ੂਰ ਕਰਦਿਆਂ ਐੱਫ.ਆਈ.ਆਰ. ਅਪਲੋਡ ਨਾ ਕਰਨ ਦੇ ਹੁਕਮ ਦਿੱਤੇ ਸਨ। ਘੁੰਮਣ ਵਲੋਂ ਪੇਸ਼ ਹੋਏ ਐਡਵੋਕੇਟ ਫੈਰੀ ਸੋਫਤ ਨੇ ਦਲੀਲ ਦਿੱਤੀ ਕਿ ਅਦਾਲਤੀ ਹੁਕਮ ਦੇ ਬਾਵਜੂਦ ਐੱਫ.ਆਈ.ਆਰ. ਮੀਡੀਆ ਅਤੇ ਆਮ ਲੋਕਾਂ ਲਈ ਉਪਲਬਧ ਕਰਵਾ ਦਿੱਤੀ ਗਈ। ਵਕੀਲ ਨੇ ਇਸ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦਾ ਮਾਮਲਾ ਦੱਸਦਿਆਂ ਐਫ.ਆਈ.ਆਰ. ਜਨਤਕ ਹੋਣ ਨਾਲ ਸੰਬੰਧਿਤ ਰਿਕਾਰਡ ਤਲਬ ਕਰਨ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ। ਅਦਾਲਤ ਨੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰਦਿਆਂ 12 ਅਕਤੂਬਰ ਤੱਕ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।

ਪਿਛਲੀ ਖ਼ਬਰ ਧਰਨੇ ਤੋਂ ਜਬਰੀ ਹਿਰਾਸਤ ’ਚ ਲਏ ਰਾਹੁਲ, ਪ੍ਰਿਅੰਕਾ ਸਮੇਤ ਹੋਰ ਸੰਸਦ ਮੈਂਬਰ ਕੀਤੇ ਰਿਹਾਅ... ਅਗਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਵਿਰੁੱਧ ਕਿਸਾਨਾਂ-ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ, ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।