01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਕੇਂਦਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਦਾ ਵਾਧਾ ਹਾੜ੍ਹੀ ਦੀਆਂ 6 ਫ਼ਸਲਾਂ ਦਾ ਸਮਰਥਨ ਮੁੱਲ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ

ਨਵੀਂ ਦਿੱਲੀ, 30 ਸਤੰਬਰ (ਉਪਮਾ ਡਾਗਾ ਪਾਰਥ)-ਕੇਂਦਰੀ ਮੰਤਰੀ ਮੰਡਲ ਨੇ ਕਿਸਾਨਾਂ ਦੇ ਹਿੱਤ ’ਚ ਵੱਡਾ ਫੈਸਲਾ ਲੈਂਦਿਆਂ ਹਾੜ੍ਹੀ ਦੀਆਂ 6 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ’ਚ ਵਾਧੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ..

ਅਜੀਤ ਡੈਸਕ 01-10-2026

ਨਵੀਂ ਦਿੱਲੀ, 30 ਸਤੰਬਰ (ਉਪਮਾ ਡਾਗਾ ਪਾਰਥ)-ਕੇਂਦਰੀ ਮੰਤਰੀ ਮੰਡਲ ਨੇ ਕਿਸਾਨਾਂ ਦੇ ਹਿੱਤ ’ਚ ਵੱਡਾ ਫੈਸਲਾ ਲੈਂਦਿਆਂ ਹਾੜ੍ਹੀ ਦੀਆਂ 6 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ’ਚ ਵਾਧੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਖਰੀਦ ਸਾਲ 2027-28 ਲਈ ਕਣਕ, ਜੋਂ, ਛੋਲਿਆਂ ਅਤੇ ਮਸਰ ਦੀ ਦਾਲ, ਸਰੋਂ ਅਤੇ ਕੁਸੁਮ ਦੇ ਐਮ.ਐਸ.ਪੀ. ’ਚ ਵਾਧਾ ਕੀਤਾ ਹੈ। ਖੇਤੀ ਲਾਗਤ ਅਤੇ ਕੀਮਤ ਕਮਿਸ਼ਨ ਦੀ ਸਿਫਾਰਸ਼ ਦੇ ਆਧਾਰ ’ਤੇ ਖੇਤੀ ਮੰਤਰਾਲੇ ਵਲੋਂ ਕਣਕ ਦੇ ਐਮ.ਐਸ.ਪੀ. ’ਚ 25 ਰੁਪਏ ਦਾ ਮਾਮੂਲੀ ਵਾਧਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਕਣਕ ਦਾ ਭਾਅ ਪਿਛਲੇ ਸਾਲ ਦੇ 2585 ਰੁਪਏ ਪ੍ਰਤੀ ਕੁਇੰਟਲ ਦੇ ਐਮ.ਐਸ.ਪੀ. ਤੋਂ ਵਧਾ ਕੇ 2610 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਜੋਂ ’ਤੇ 136 ਰੁਪਏ ਕੁਇੰਟਲ ਦੇ ਵਾਧੇ ਤੋਂ ਬਾਅਦ ਐਮ.ਐਸ.ਪੀ. 2286 ਰੁਪਏ ਪ੍ਰਤੀ ਕੁਇੰਟਲ, ਛੋਲਿਆਂ ਦੀ ਦਾਲ ’ਚ 83 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਤੋਂ ਬਾਅਦ 5958 ਰੁਪਏ ਪ੍ਰਤੀ ਕੁਇੰਟਲ ਅਤੇ ਮਸਰ ਦੀ ਦਾਲ ’ਤੇ 390 ਰੁਪਏ ਦੇ ਵਾਧੇ ਤੋਂ ਬਾਅਦ ਐਮ.ਐਸ.ਪੀ. 7390 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਸਰੋਂ ਦੇ ਐਮ.ਐਸ.ਪੀ. ’ਚ 413 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਤੋਂ ਬਾਅਦ 6613 ਰੁਪਏ ਪ੍ਰਤੀ ਕੁਇੰਟਲ ਅਤੇ ਕੁਸੁਮ ਦੇ ਐਮ.ਐਸ.ਪੀ. ’ਚ 675 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਤੋਂ ਬਾਅਦ 7215 ਰੁਪਏ ਹੋ ਗਈ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮੰਤਰੀ ਮੰਡਲ ਵਲੋਂ ਹਾੜ੍ਹੀ ਦੇ ਖਰੀਦ ਸਾਲ 2027-28 ਲਈ ਮਨਜ਼ੂਰ ਕੀਤੇ ਐਮ.ਐਸ.ਪੀ. ਵਾਧੇ ’ਚ ਉਤਪਾਦਨ ਲਾਗਤ, ਅਲ ਨੀਨੋ ਦਾ ਖਦਸ਼ਾ ਅਤੇ ਆਲਮੀ ਅਤੇ ਘਰੇਲੂ ਕੀਮਤਾਂ ਦੇ ਰੁਖ਼ ਨੂੰ ਧਿਆਨ ’ਚ ਰੱਖਿਆ ਗਿਆ ਹੈ। ਮੰਤਰੀ ਮੰਡਲ ਦੀ ਬੈਠਕ ’ਚ ਐਮ.ਐਸ.ਪੀ. ਤੋਂ ਇਲਾਵਾ ਪੀ.ਐਮ. ਧਾਰਾ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਜੋ ਕਿ ਮੁੜ-ਨਵਿਆਉਣਯੋਗ ਊਰਜਾ ਨੂੰ ਕੱਢਣ ਲਈ ਜ਼ਰੂਰੀ ਗਰਿੱਡ ਅਤੇ ਸਮਾਰਟ ਗਰਿਡ ਬੁਨਿਆਦੀ ਢਾਂਚੇ ਲਈ ਯੋਜਨਾ ਹੈ। ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਯੋਜਨਾ ’ਤੇ 1,86,405 ਕਰੋੜ ਰੁਪਏ ਖਰਚ ਹੋਣਗੇ। ਯੋਜਨਾ ਤਹਿਤ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚੋਂ 135 ਮੈਗਾਵਾਟ ਊਰਜਾ ਲਈ ਅੰਤਰਰਾਜੀ ਟਰਾਂਸਮਿਸ਼ਨ ਪ੍ਰਣਾਲੀ ਬਣਾਈ ਜਾਵੇਗੀ। ਇਹ ਕੰਮ ਸਾਲ 2032-33 ਤੱਕ ਪੂਰਾ ਕਰਨ ਦਾ ਟੀਚਾ ਹੈ।

ਖਾਦਾਂ ’ਤੇ ਸਬਸਿਡੀ
ਕਿਸਾਨਾਂ ਨੂੰ ਸਸਤੇ ਭਾਅ ’ਤੇ ਖਾਦਾਂ ਮੁਹੱਈਆ ਕਰਵਾਉਣ ਲਈ ਮੰਤਰੀ ਮੰਡਲ ਨੇ ਖਾਦਾਂ ’ਤੇ 41,533 ਕਰੋੜ ਰੁਪਏ ਦੀ ਸਬਸਿਡੀ ਮਨਜ਼ੂਰ ਕੀਤੀ ਹੈ।
ਦਿੱਲੀ ਲਈ ਸਮਾਰਟ ਟ੍ਰੈਫਿਕ ਪ੍ਰਣਾਲੀ ਨੂੰ ਹਰੀ ਝੰਡੀ
ਮੰਤਰੀ ਮੰਡਲ ਨੇ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ’ਚ ਟ੍ਰੈਫਿਕ ਨੂੰ ਬਿਹਤਰ ਬਣਾਉਣ ਲਈ 1790 ਕਰੋੜ ਰੁਪਏ ਦੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪਿਛਲੀ ਖ਼ਬਰ ਰਾਜਾ ਵੜਿੰਗ ਵਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ * ਨਵੇਂ ਪ੍ਰਧਾਨ ਦਾ ਐਲਾਨ ਇਕ-ਦੋ ਦਿਨਾਂ ’ਚ ਸੰਭਵ * ਵਿਜ... ਅਗਲੀ ਖ਼ਬਰ ਭਾਰਤੀ ਕੈਪਟਨ ਨੇ ਹਾਦਸਾਗ੍ਰਸਤ ਹੋਣ ਤੋਂ ਬਚਾਇਆ ਜਹਾਜ਼-ਕਾਕਪਿਟ ’ਚ ਸਹਿ-ਪਾਇਲਟ ਨਾਲ ਭਿੜਿਆ ਸਾਊਦੀ ਅਰਬ ਵਿਚ ਹੰਗਾਮੀ ਹਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।