27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਟਰੰਪ ਨੇ ਹੋਰਮੁਜ਼ ਜਲਮਾਰਗ ਦੇ ਨਾਂਅ ‘ਟਰੰਪ ਸਟ੍ਰੇਟ’ ਵਾਲਾ ਨਕਸ਼ਾ ਕੀਤਾ ਸਾਂਝਾ

ਵਾਸ਼ਿੰਗਟਨ, 26 ਸਤੰਬਰ (ਏਜੰਸੀਆਂ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਹੋਰਮੁਜ਼ ਜਲਡਮਰੂ ਦਾ ਇਕ ਨਕਸ਼ਾ ਸਾਂਝਾ ਕੀਤਾ, ਜਿਸ ’ਚ ਇਸ ਰਣਨੀਤਕ ਜਲਮਾਰਗ ਨੂੰ ‘ਟਰੰਪ ਸਟ੍ਰੇਟ’ ਵਜੋਂ ਦਰਸਾਇਆ ...

ਅਜੀਤ ਡੈਸਕ 27-09-2026

ਵਾਸ਼ਿੰਗਟਨ, 26 ਸਤੰਬਰ (ਏਜੰਸੀਆਂ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਹੋਰਮੁਜ਼ ਜਲਡਮਰੂ ਦਾ ਇਕ ਨਕਸ਼ਾ ਸਾਂਝਾ ਕੀਤਾ, ਜਿਸ ’ਚ ਇਸ ਰਣਨੀਤਕ ਜਲਮਾਰਗ ਨੂੰ ‘ਟਰੰਪ ਸਟ੍ਰੇਟ’ ਵਜੋਂ ਦਰਸਾਇਆ ਗਿਆ ਹੈ। ਹਾਲਾਂਕਿ ਇਸ ਜਲਮਾਰਗ ਦਾ ਅਧਿਕਾਰਤ ਅੰਤਰਰਾਸ਼ਟਰੀ ਨਾਂਅ ਅਜੇ ਵੀ ‘ਸਟ੍ਰੇਟ ਆਫ਼ ਹੋਰਮੁਜ਼’ ਹੀ ਹੈ। ਇਹ ਘਟਨਾਕ੍ਰਮ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਈਰਾਨ ਨੇ ਅਮਰੀਕਾ ਸਾਹਮਣੇ ਸੱਤ ਦਿਨਾਂ ’ਚ ਹੋਰਮੁਜ਼ ਜਲਡਮਰੂ ਨੂੰ ਮੁੜ ਆਮ ਸਮੁੰਦਰੀ ਆਵਾਜਾਈ ਲਈ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਹੈ। ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਮੁਤਾਬਕ ਇਸ ਲਈ ਅਮਰੀਕਾ ਵਲੋਂ ਈਰਾਨੀ ਬੰਦਰਗਾਹਾਂ ’ਤੇ ਸਮੁੰਦਰੀ ਨਾਕਾਬੰਦੀ ਹਟਾਉਣ, ਈਰਾਨੀ ਤੇਲ ’ਤੇ ਪਾਬੰਦੀਆਂ ’ਚ ਰਾਹਤ ਤੇ ਜੰਗਬੰਦੀ ਵਰਗੀਆਂ ਸ਼ਰਤਾਂ ਪੂਰੀਆਂ ਕਰਨੀ ਹੋਣਗੀਆਂ। ਰਾਇਟਰਜ਼ ਮੁਤਾਬਕ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਟਰੰਪ ਨੇ ਈਰਾਨ ਦੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਵਾਸ਼ਿੰਗਟਨ ਵਲੋਂ ਇਸ ਮਾਮਲੇ ’ਤੇ ਅਧਿਕਾਰਤ ਤੌਰ ’ਤੇ ਪੂਰਾ ਜਵਾਬ ਸਾਹਮਣੇ ਨਹੀਂ ਆਇਆ। ਹੋਰਮੁਜ਼ ਜਲਡਮਰੂ ਦੁਨੀਆ ਦੇ ਊਰਜਾ ਵਪਾਰ ਲਈ ਬਹੁਤ ਮਹੱਤਵਪੂਰਨ ਮਾਰਗ ਹੈ ਤੇ ਇੱਥੋਂ ਸ਼ਾਂਤੀ ਦੇ ਸਮੇਂ ਦੁਨੀਆ ਦੇ ਤੇਲ ਤੇ ਗੈਸ ਵਪਾਰ ਦਾ ਲਗਭਗ ਪੰਜਵਾਂ ਹਿੱਸਾ ਲੰਘਦਾ ਹੈ। ਇਸ ਲਈ ਇਸ ਦੀ ਆਵਾਜਾਈ ’ਚ ਰੁਕਾਵਟ ਦਾ ਅੰਤਰਰਾਸ਼ਟਰੀ ਊਰਜਾ ਬਾਜ਼ਾਰ ’ਤੇ ਅਸਰ ਪੈ ਸਕਦਾ।

ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤਾ ਜਲਦ, ਸੰਬੰਧਾਂ ਨੂੰ ਮਿਲੇਗੀ ਨਵੀਂ ਉੱਚਾਈ ਅਗਲੀ ਖ਼ਬਰ ਈਰਾਨ ਦਾ ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਦਾ ਪ੍ਰਸਤਾਵ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।