20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪਾਕਿ ’ਚ ਆਤਮਘਾਤੀ ਹਮਲੇ ’ਚ ਮ੍ਰਿਤਕਾਂ ਦੀ ਗਿਣਤੀ 35 ਤੋਂ ਟੱਪੀ

ਅੰਮ੍ਰਿਤਸਰ, 19 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਕੋਹਾਟ ਜ਼ਿਲ੍ਹੇ ’ਚ ਪੁਲਿਸ ਲਾਈਨਜ਼ ਕੰਪਲੈਕਸ ’ਚ ਸਥਿਤ ਇਕ ਮਸਜਿਦ ਕੋਲ ਹੋਏ ਭਿਆਨਕ ਆਤਮਘਾਤੀ ਕਾਰ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 35 ਤੋਂ ਪਾਰ ਹੋ ...

ਅਜੀਤ ਡੈਸਕ 20-09-2026

ਅੰਮ੍ਰਿਤਸਰ, 19 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਕੋਹਾਟ ਜ਼ਿਲ੍ਹੇ ’ਚ ਪੁਲਿਸ ਲਾਈਨਜ਼ ਕੰਪਲੈਕਸ ’ਚ ਸਥਿਤ ਇਕ ਮਸਜਿਦ ਕੋਲ ਹੋਏ ਭਿਆਨਕ ਆਤਮਘਾਤੀ ਕਾਰ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 35 ਤੋਂ ਪਾਰ ਹੋ ਗਈ ਹੈ। ਮ੍ਰਿਤਕਾਂ ’ਚ 17 ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹਨ। ਇਸ ਹਮਲੇ ’ਚ 130 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਖ਼ੈਬਰ ਪਖ਼ਤੂਨਖ਼ਵਾ ਦੇ ਪੁਲਿਸ ਮੁਖੀ ਜ਼ੁਲਫ਼ਿਕਾਰ ਹਮੀਦ ਨੇ ਦੱਸਿਆ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਹਾਫ਼ਿਜ਼ ਗੁਲ ਬਹਾਦੁਰ ਗਰੁੱਪ ਨਾਲ ਜੁੜੇ ਸੰਗਠਨ ਇੱਤੇਹਾਦ-ਉਲ-ਮੁਜਾਹਿਦੀਨ ਪਾਕਿਸਤਾਨ ਨੇ ਲੈਣ ਦਾ ਦਾਅਵਾ ਕੀਤਾ ਹੈ।

 

ਪਿਛਲੀ ਖ਼ਬਰ 1965 ਜੰਗ ਦੇ ਹੀਰੋ ਤੇ ਫਲਾਈਟ ਲੈਫ਼ਟੀਨੈਂਟ ਅਲਫ੍ਰੇਡ ਟਾਇਰੋਨ ਕੁੱਕ ਦਾ ਦਿਹਾਂਤ ਜੰਗ ਦੌਰਾਨ ਦੁਸ਼ਮਣ ਦੇ ਜਹਾਜ਼ਾਂ ਦਾ ਦਲ... ਅਗਲੀ ਖ਼ਬਰ ਮਹਾਰਾਸ਼ਟਰ ਟੈੱਟ ਲੀਕ ਪ੍ਰਸ਼ਨ ਪੱਤਰ 8,000 ਰੁਪਏ ’ਚ ਜੁੱਤੀਆਂ ਦੇ ਇਨਸੋਲ ’ਚ ਲੁਕਾ ਕੇ ਬਾਹਰ ਕੱਢੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।