20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਮਹਾਰਾਸ਼ਟਰ ਟੈੱਟ ਲੀਕ ਪ੍ਰਸ਼ਨ ਪੱਤਰ 8,000 ਰੁਪਏ ’ਚ ਜੁੱਤੀਆਂ ਦੇ ਇਨਸੋਲ ’ਚ ਲੁਕਾ ਕੇ ਬਾਹਰ ਕੱਢੇ ਗਏ

ਠਾਣੇ, 19 ਸਤੰਬਰ (ਪੀ.ਟੀ.ਆਈ.)-ਮਹਾਰਾਸ਼ਟਰ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਦੇ ਪ੍ਰਸ਼ਨ ਪੱਤਰ ਆਗਰਾ ਦੀ ਇੱਕ ਪ੍ਰਿੰਟਿੰਗ ਪ੍ਰੈੱਸ ਤੋਂ ਦੋ ਕਰਮਚਾਰੀਆਂ ਵੱਲੋਂ ਜੁੱਤਿਆਂ ਦੇ ਇਨਸੋਲ ਵਿੱਚ ਲੁਕਾ ਕੇ ਸਿਰਫ਼ 8,000 ਰੁਪਏ ਵਿਚ ਬਾਹਰ ਕੱਢੇ ਗਏ ਸਨ, ਠਾਣੇ ਸਿਟੀ ...

ਅਜੀਤ ਡੈਸਕ 20-09-2026

ਠਾਣੇ, 19 ਸਤੰਬਰ (ਪੀ.ਟੀ.ਆਈ.)-ਮਹਾਰਾਸ਼ਟਰ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਦੇ ਪ੍ਰਸ਼ਨ ਪੱਤਰ ਆਗਰਾ ਦੀ ਇੱਕ ਪ੍ਰਿੰਟਿੰਗ ਪ੍ਰੈੱਸ ਤੋਂ ਦੋ ਕਰਮਚਾਰੀਆਂ ਵੱਲੋਂ ਜੁੱਤਿਆਂ ਦੇ ਇਨਸੋਲ ਵਿੱਚ ਲੁਕਾ ਕੇ ਸਿਰਫ਼ 8,000 ਰੁਪਏ ਵਿਚ ਬਾਹਰ ਕੱਢੇ ਗਏ ਸਨ, ਠਾਣੇ ਸਿਟੀ ਪੁਲਿਸ ਵਲੋਂ ਦਾਇਰ ਕੀਤੀ ਗਈ ਲਗਭਗ 3,500 ਪੰਨਿਆਂ ਦੀ ਚਾਰਜਸ਼ੀਟ ਵਿਚ ਕਿਹਾ ਗਿਆ ਹੈ। ਸ਼ੁੱਕਰਵਾਰ ਨੂੰ ਭਿਵੰਡੀ ਦੀ ਇੱਕ ਸਥਾਨਕ ਅਦਾਲਤ ਵਿਚ ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ 18 ਮੁਲਜ਼ਮਾਂ ਦੇ ਨਾਂਅ ਹਨ, ਜਿਨ੍ਹਾਂ ਵਿਚ ਕਥਿਤ ਮਾਸਟਰਮਾਈਂਡ ਬਿਜੇਂਦਰ ਗੁਪਤਾ ਵੀ ਸ਼ਾਮਲ ਹੈ, ਜਿਸ ਦਾ ਨਾਂਅ ਪਹਿਲਾਂ ਓਡੀਸ਼ਾ ਪੇਪਰ ਲੀਕ ਮਾਮਲੇ ਵਿਚ ਵੀ ਸਾਹਮਣੇ ਆਇਆ ਸੀ, ਜਦਕਿ 16 ਸ਼ੱਕੀ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਦੋ ਮੁੱਖ ਸਾਥੀ, ਅਸ਼ੋਕ ਸਾਵ ਅਤੇ ਪ੍ਰਕਾਸ਼ ਮਿਸਾਲ, ਜਾਂਚ ਜਾਰੀ ਰਹਿਣ ਦੌਰਾਨ ਫਰਾਰ ਹਨ।

ਪਿਛਲੀ ਖ਼ਬਰ ਪਾਕਿ ’ਚ ਆਤਮਘਾਤੀ ਹਮਲੇ ’ਚ ਮ੍ਰਿਤਕਾਂ ਦੀ ਗਿਣਤੀ 35 ਤੋਂ ਟੱਪੀ ਅਗਲੀ ਖ਼ਬਰ ਐਸ.ਆਈ.ਆਰ. ਦੌਰਾਨ ਰੇਖਾ ਗੁਪਤਾ ਤੇ ਕੇਜਰੀਵਾਲ ਨੂੰ ਵੇਰਵਿਆਂ ਵਿਚ ਖਾਮੀਆਂ ਲਈ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।