19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

‘ਮੂਡੀਜ਼’ ਨੇ ਭਾਰਤੀ ਅਰਥਵਿਵਸਥਾ ’ਤੇ ਪ੍ਰਗਟਾਇਆ ਭਰੋਸਾ

ਨਵੀਂ ਦਿੱਲੀ, 18 ਸਤੰਬਰ (ਉਪਮਾ ਡਾਗਾ ਪਾਰਥ)-ਆਲਮੀ ਰੇਟਿੰਗ ਏਜੰਸੀ ‘ਮੂਡੀਜ਼’ ’ ਨੇ ਦੁਨੀਆ ਭਰ ’ਚ ਜਾਰੀ ਤਣਾਅ ਅਤੇ ਮੱਧ ਪੂਰਬ ’ਚ ਚੱਲ ਰਹੇ ਸੰਘਰਸ਼ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਦੀ ਮਜ਼ਬੂਤੀ ’ਤੇ ਭਰੋਸਾ ਪ੍ਰਟਾਉਂਦਿਆਂ ...

ਅਜੀਤ ਡੈਸਕ 19-09-2026

ਸਾਲ 2026-27 ਲਈ ਵਿਕਾਸ ਦਰ ਦਾ ਅਨੁਮਾਨ ਵਧਾ ਕੇ 7 ਫੀਸਦੀ ਕੀਤਾ
ਨਵੀਂ ਦਿੱਲੀ, 18 ਸਤੰਬਰ (ਉਪਮਾ ਡਾਗਾ ਪਾਰਥ)-ਆਲਮੀ ਰੇਟਿੰਗ ਏਜੰਸੀ ‘ਮੂਡੀਜ਼’ ’ ਨੇ ਦੁਨੀਆ ਭਰ ’ਚ ਜਾਰੀ ਤਣਾਅ ਅਤੇ ਮੱਧ ਪੂਰਬ ’ਚ ਚੱਲ ਰਹੇ ਸੰਘਰਸ਼ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਦੀ ਮਜ਼ਬੂਤੀ ’ਤੇ ਭਰੋਸਾ ਪ੍ਰਟਾਉਂਦਿਆਂ ਵਿੱਤੀ ਸਾਲ 2026-27 ਲਈ ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਕਾਸ ਦਰ ਦਾ ਅਨੁਮਾਨ 6 ਫੀਸਦੀ ਤੋਂ ਵਧਾ ਕੇ 7 ਫੀਸਦੀ ਕਰ ਦਿੱਤਾ ਹੈ। ‘ਮੂਡੀਜ਼’ ਦਾ ਮੰਨਣਾ ਹੈ ਕਿ ਆਲਮੀ ਝਟਕਿਆਂ ਅਤੇ ਸਿਆਸੀ ਤਣਾਅ ਦੇ ਬਾਵਜੂਦ ਭਾਰਤ ਦੀ ਵਿਕਾਸ ਦਰ ਜੀ 20 ਦੇਸ਼ਾਂ ਅਤੇ ਹੋਰ ਬਰਾਬਰ ਦੀਆਂ ਅਰਥਵਿਵਸਥਾਵਾਂ ’ਚੋਂ ਸਭ ਤੋਂ ਤੇਜ਼ ਰਹੇਗੀ। ‘ਮੂਡੀਜ਼’  ਮੁਤਾਬਿਕ ਭਾਰਤ ਦੀ ਤੇਜ਼ ਵਿਕਾਸ ਦਾ ਸਭ ਤੋਂ ਵੱਡਾ ਕਾਰਨ ਦੇਸ਼ ‘ਚ ਵਧ ਮੰਗ ਹੈ। ਲੋਕਾਂ ਦਾ ਖਰਚ ਵਧਿਆ ਹੈ ਅਤੇ ਕੰਪਨੀਆਂ ਦੇ ਨਿਵੇਸ਼ ‘ਚ ਵੀ ਤੇਜ਼ੀ ਬਣੀ ਹੋਈ ਹੈ। ਨਵੇਂ ਨਿਵੇਸ਼ ਦੇ ਸੰਕੇਤ ਮਿਲਣ ਅਤੇ ਸਰਵਿਸ ਸੈਕਟਰ ਦੇ ਚੰਗੇ ਪ੍ਰਦਰਸ਼ਨ ਕਾਰਨ ਵੀ ਬਿਹਤਰ ਪ੍ਰਦਰਸ਼ਨ ਦੇ ਅਨੁਮਾਨ ਲਾਏ ਹਨ। ‘ਮੂਡੀਜ਼’ ਨੇ ਆਪਣੀ ਰਿਪੋਰਟ ’ਚ ਭਾਰਤ ਦੀ ਕ੍ਰੈਡਿਟ ਰੇਟਿੰਗ ਬੀ. ਏ. ਏ. 3 ’ਤੇ ਬਰਾਬਰ ਰੱਖੀ ਹੈ ਅਤੇ ਦੇਸ਼ ਦਾ ਆਊਟਲੁਕ ਸਥਿਰ ਹੈ। ਹਾਲਾਂਕਿ ਮੂਡੀਜ਼ ਨੇ ਭਾਰਤ ਨੂੰ ਦਰਪੇਸ਼ ਚੁਣੌਤੀਆਂ ਨੂੰ ਲੈ ਕੇ ਵੀ ਚਿਤਾਵਨੀ ਦਿੱਤੀ ਹੈ, ਜਿਸ ’ਚ ਮਹਿੰਗਾਈ, ਊਰਜਾ ਦੀਆਂ ਕੀਮਤਾਂ ਅਤੇ ਅਲਨੀਨੋ ਦਾ ਅਸਰ ਸ਼ਾਮਿਲ ਹੈ। ਰਿਪੋਰਟ ਮੁਤਾਬਿਕ ਜੇਕਰ ਮੱਧ ਪੂਰਬੀ ਜੰਗ ਲੰਬੀ ਚਲਦੀ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਮਹਿੰਗਾਈ ਵੱਧ ਸਕਦੀ ਹੈ। ਉਨ੍ਹਾਂ ਹਾਲਾਤਾਂ ’ਚ 2026-27 ’ਚ ਮਹਿੰਗਾਈ ਦਰ ਵਧ ਕੇ 4.8 ਫੀਸਦੀ ਤੱਕ ਪਹੁੰਚ ਸਕਦੀ ਹੈ। ਅਲਨੀਨੋ ਦੇ ਅਸਰ ਕਾਰਨ ਵੀ ਮਹਿੰਗਾਈ ‘ਚ ਵਾਧਾ ਹੋ ਸਕਦਾ ਹੈ ਜਿਸ ਕਾਰਨ ਵਿਕਾਸ ਦੀ ਰਫ਼ਤਾਰ ਕੁਝ ਹੱਦ ਤੱਕ ਪ੍ਰਭਾਵਿਤ ਹੋ ਸਕਦੀ ਹੈ।

ਪਿਛਲੀ ਖ਼ਬਰ ਅੰਮ੍ਰਿਤਸਰ ’ਚ ਏ.ਐੱਸ.ਆਈ. ਦੀ ਗੋਲੀ ਮਾਰ ਕੇ ਹੱਤਿਆ ਡੀ.ਜੀ.ਪੀ. ਵਲੋਂ ਘਟਨਾ ਸਥਾਨ ਦਾ ਦੌਰਾ-ਮੁੱਖ ਮੰਤਰੀ ਵਲੋਂ ਪਰਿਵਾਰ... ਅਗਲੀ ਖ਼ਬਰ ਖ਼ੈਬਰ ਪਖ਼ਤੂਨਖ਼ਵਾ ’ਚ ਨਮਾਜ਼ ਦੌਰਾਨ ਆਤਮਘਾਤੀ ਧਮਾਕਾ-21 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।