ਨਵੀਂ ਦਿੱਲੀ, 18 ਸਤੰਬਰ (ਉਪਮਾ ਡਾਗਾ ਪਾਰਥ)- ਪੱਛਮੀ ਬੰਗਾਲ ’ਚ ਦੋ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਤ੍ਰਿਣਮੂਲ ਕਾਂਗਰਸ ਦੇ ਦੋਹਾਂ ਧੜਿਆਂ ਨੂੰ ਨਵੇਂ ਨਾਂਅ ਅਤੇ ਪਾਰਟੀ ਦੇ ਨਿਸ਼ਾਨ ਦੇ ਦਿੱਤੇ ਹਨ। ਮਮਤਾ ਬੈਨਰਜੀ ਦੀ ਅਗਵਾਈ ਵਾਲੇ ਧੜੇ ਨੂੰ ਕਮਿਸ਼ਨ ਨੇ ‘ਮਮਤਾ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨਾਂਅ ਅਤੇ ਫੁੱਟਬਾਲ ਖਿਡਾਰੀ ਦਾ ਸਿੰਬਲ ਦਿੱਤਾ ਹੈ, ਜਦਕਿ ਚਿਤਬਰ ਬੈਨਰਜੀ ਦੀ ਅਗਵਾਈ ਵਾਲੇ ਬਾਗ਼ੀ ਧੜੇ ਨੂੰ ਡੈਮੋਕ੍ਰੇਟਿਕ ਤ੍ਰਿਣਮੂਲ ਕਾਂਗਰਸ ਦਾ ਨਾਂਅ ਦਿੱਤਾ ਗਿਆ ਹੈ ਅਤੇ ਇਸ ਨੂੰ ਲਿਫਾਫਾ ਚੋਣ ਨਿਸ਼ਾਨ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕਮਿਸ਼ਨ ਨੇ ਦੋਹਾਂ ਧੜਿਆਂ ਨੂੰ ਪਾਰਟੀ ਦਾ ਨਾਂਅ ਅਤੇ ਨਿਸ਼ਾਨ ਵਰਤਣ ’ਤੇ ਰੋਕ ਲਾ ਦਿੱਤੀ ਸੀ, ਕਿਉਂਕਿ ਦੋਵੇਂ ਧੜਿਆਂ ਨੇ ਪਾਰਟੀ ਦੇ ਪੁਰਾਣੇ ਨਾਂਅ ਅਤੇ ਨਿਸ਼ਾਨ ’ਤੇ ਆਪਣਾ ਦਾਅਵਾ ਪੇਸ਼ ਕੀਤਾ ਸੀ। ਚੋਣ ਕਮਿਸ਼ਨ ਵਲੋਂ ਨਾਂਅ ਅਤੇ ਨਿਸ਼ਾਨ ਫ੍ਰੀਜ ਕਰਨ ਦੀ ਅੰਤਰਿਮ ਵਿਵਸਥਾ ਕੀਤੀ ਗਈ ਸੀ। ਹੁਣ ਚੋਣ ਕਮਿਸ਼ਨ ਦੇ ਆਦੇਸ਼ ਮੁਤਾਬਿਕ ਮਮਤਾ ਧੜੇ ਵਲੋਂ ਦਾਖ਼ਲ ਕੀਤੇ ਗਏ ਨਾਮਜ਼ਦਗੀ ਕਾਗਜ਼ਾਂ ’ਚ ਉਨ੍ਹਾਂ ਨੂੰ ‘ਮਮਤਾ ਆਲ ਇੰਡੀਆ ਤ੍ਰਿਣਮੂਲ’ ਦੇ ਉਮੀਦਵਾਰ ਵਜੋਂ ਮਾਨਤਾ ਦਿੱਤੀ ਜਾਏਗੀ। ਇਨ੍ਹਾਂ ਉਮੀਦਵਾਰਾਂ ’ਚ ਰੇਜੀਨਗਰ ਤੋਂ ਰਬੀਉਲ ਆਲਮ ਚੌਧਰੀ, ਨੰਦੀਗ੍ਰਾਮ ਤੋਂ ਸੰਚਿਤਾ ਪ੍ਰਧਾਨ (ਡੇ) ਅਤੇ ਅਸਮ ਦੀ ਨਗਾਂਵ ਸੰਸਦੀ ਸੀਟ ਤੋਂ ਅਬਦੁਲ ਸਲਾਮ ਸ਼ਾਮਿਲ ਹਨ। ਜਦਕਿ ਬਾਗ਼ੀ ਧੜੇ ਵਲੋਂ ਰੇਜੀਨਗਰ ਵਿਧਾਨ ਸਭਾ ਹਲਕੇ ਤੋਂ ਸਫਿਉਜਲਮਾਨ ਸ਼ੇਖ ਏਹਤੇਸ਼ਮੁਲ ਹਕ ਦੀ ਨਾਮਜ਼ਦਗੀ ਨੂੰ ਲਿਫਾਫਾ ਚੋਣ ਨਿਸ਼ਾਨ ਵਾਲੇ ਉਮੀਦਵਾਰ ਵਜੋਂ ਦਰਜ ਕੀਤਾ ਜਾਏਗਾ। ਨੰਦੀਗ੍ਰਾਮ ਅਤੇ ਰੇਜੀਨਗਰ ’ਚ 6 ਅਕਤੂਬਰ ਨੂੰ ਵੋਟਿੰਗ ਹੈ, ਜਿਸ ਦੇ ਨਤੀਜੇ 9 ਅਕਤੂਬਰ ਨੂੰ ਆਉਣਗੇ।
ਮਮਤਾ ਤੇ ਬਾਗ਼ੀ ਧੜੇ ਨੂੰ ਮਿਲਿਆ ਨਵਾਂ ਨਾਂਅ ਤੇ ਚੋਣ ਨਿਸ਼ਾਨ ਮਮਤਾ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨੂੰ ਮਿਲਿਆ ‘ਫੁੱਟਬਾਲ ਖਿਡਾਰੀ’
ਨਵੀਂ ਦਿੱਲੀ, 18 ਸਤੰਬਰ (ਉਪਮਾ ਡਾਗਾ ਪਾਰਥ)- ਪੱਛਮੀ ਬੰਗਾਲ ’ਚ ਦੋ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਤ੍ਰਿਣਮੂਲ ਕਾਂਗਰਸ ਦੇ ਦੋਹਾਂ ਧੜਿਆਂ ਨੂੰ ਨਵੇਂ ਨਾਂਅ ਅਤੇ ਪਾਰਟੀ ਦੇ ਨਿਸ਼ਾਨ ...
ਅਜੀਤ ਡੈਸਕ
19-09-2026