19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਐੱਚ.ਏ.ਐੱਲ. ਨੇ ਤੇਜਸ ਟ੍ਰੇਨਰ ਤੇ ਐੱਚ.ਟੀ.ਟੀ.-40 ਹਵਾਈ ਫ਼ੌਜ ਨੂੰ ਸੌਂਪੇ

ਬੈਂਗਲੁਰੂ, 18 ਸਤੰਬਰ (ਪੀ.ਟੀ.ਆਈ.)-ਹਿੰਦੁਸਤਾਨ ਏਅਰੋਨਾਟਿਕਸ ਲਿਮਿਟਡ (ਐੱਚ.ਏ.ਐੱਲ.) ਨੇ ਸ਼ੁੱਕਰਵਾਰ ਨੂੰ 2-ਸੀਟਰ ਐੱਲ.ਸੀ.ਏ. ਤੇਜਸ ਟ੍ਰੇਨਰ ਤੇ ‘ਐੱਚ.ਟੀ.ਟੀ.-40’ ਮੁੱਢਲਾ ਟ੍ਰੇਨਰ ਜਹਾਜ਼ ਭਾਰਤੀ ਹਵਾਈ ਫ਼ੌਜ ਨੂੰ ਸੌਂਪੇ। ਇਸ ਦੇ ....

ਅਜੀਤ ਡੈਸਕ 19-09-2026

ਧਰੁਵ ਹੈਲੀਕਾਪਟਰ ‘ਪਵਨ ਹੰਸ ਲਿਮਿਟਡ’ ਦੇ ਕੀਤਾ ਹਵਾਲੇ
ਬੈਂਗਲੁਰੂ, 18 ਸਤੰਬਰ (ਪੀ.ਟੀ.ਆਈ.)-ਹਿੰਦੁਸਤਾਨ ਏਅਰੋਨਾਟਿਕਸ ਲਿਮਿਟਡ (ਐੱਚ.ਏ.ਐੱਲ.) ਨੇ ਸ਼ੁੱਕਰਵਾਰ ਨੂੰ 2-ਸੀਟਰ ਐੱਲ.ਸੀ.ਏ. ਤੇਜਸ ਟ੍ਰੇਨਰ ਤੇ ‘ਐੱਚ.ਟੀ.ਟੀ.-40’ ਮੁੱਢਲਾ ਟ੍ਰੇਨਰ ਜਹਾਜ਼ ਭਾਰਤੀ ਹਵਾਈ ਫ਼ੌਜ ਨੂੰ ਸੌਂਪੇ। ਇਸ ਦੇ ਨਾਲ ਹੀ ‘ਧਰੁਵ’ ਆਧੁਨਿਕ ਹਲਕਾ ਹੈਲੀਕਾਪਟਰ ‘ਪਵਨ ਹੰਸ ਲਿਮਿਟਡ’ ਦੇ ਹਵਾਲੇ ਕੀਤਾ ਗਿਆ। ਬੈਂਗਲੁਰੂ ’ਚ ਕਰਵਾਏ ਸਮਾਰੋਹ ਦੌਰਾਨ ਇਨ੍ਹਾਂ ਜਹਾਜ਼ਾਂ ਤੇ ਹੈਲੀਕਾਪਟਰਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਸਮਾਰੋਹ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਹਾਜ਼ਰ ਸਨ। ਧਰੁਵ 5.5 ਟਨ ਵਰਗ ਦਾ ਹਲਕਾ, ਦੋ-ਇੰਜਣ ਵਾਲਾ ਮਲਟੀ-ਰੋਲ ਹੈਲੀਕਾਪਟਰ ਹੈ, ਜਿਸ ਨੂੰ ਐੱਚ.ਏ.ਐੱਲ. ਨੇ ਡਿਜ਼ਾਈਨ ਅਤੇ ਤਿਆਰ ਕੀਤਾ ਹੈ। ਐੱਚ.ਏ.ਐੱਲ. ਨੇ ਭਾਰਤੀ ਹਵਾਈ ਫ਼ੌਜ ਨੂੰ 2 ਐੱਲ.ਸੀ.ਏ. ਐੱਫ.ਓ.ਸੀ. ਟ੍ਰੇਨਰ ਜਹਾਜ਼ਾਂ ਤੋਂ ਇਲਾਵਾ ਐੱਚ.ਟੀ.ਟੀ.-40 ਵੀ ਸੌਂਪਿਆ, ਜਿਸਨੂੰ ‘ਅੰਕੁਰ’ ਨਾਮ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਐੱਚ.ਟੀ.ਟੀ.-40 ਦੀ ਡਿਲੀਵਰੀ ਨਾਲ 70 ਜਹਾਜ਼ਾਂ ਦੇ ਇਕਰਾਰਨਾਮੇ ਤਹਿਤ ਸਪਲਾਈ ਦੀ ਸ਼ੁਰੂਆਤ ਹੋ ਗਈ ਹੈ।

ਪਿਛਲੀ ਖ਼ਬਰ ਸੀ.ਬੀ.ਆਈ. ਵਲੋਂ ਰਿਲਾਇੰਸ ਕੈਪੀਟਲ ਤੇ ਅਨਿਲ ਅੰਬਾਨੀ ਖ਼ਿਲਾਫ਼ ਐਫ.ਆਈ.ਆਰ. ਦਰਜ ਅਗਲੀ ਖ਼ਬਰ ਮੀਟਿ੍ਕ ਸਿਸਟਮ ਦੀ ਕਾਢ ਕਿਉਂ ਹੋਈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।