ਜੰਮੂ ਅਦਾਲਤ ਤੋਂ ਵਾਰੰਟ ਕੀਤੇ ਹਾਸਿਲ
ਜੰਮੂ, 12 ਸਤੰਬਰ (ਪੀ.ਟੀ.ਆਈ.)-ਲਸ਼ਕਰ-ਏ-ਤਾਇਬਾ (ਐਲ. ਈ. ਟੀ.) ਦੇ ਸੰਸਥਾਪਕ ਹਾਫਿਜ਼ ਸਈਦ ਭਾਰਤ ਦਾ ਸਭ ਤੋਂ ਵੱਧ ਲੋੜੀਂਦਾ ਅੱਤਵਾਦੀ, ਪਾਕਿਸਤਾਨ ਵਿਚ ਹੈ, ਐਨ.ਆਈ.ਏ. ਨੇ ਜੰਮੂ ਦੀ ਵਿਸ਼ੇਸ਼ ਅਦਾਲਤ ਨੂੰ ਦੱਸਿਆ, ਜਿਸ ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਸਰਗਰਮ ਅੱਤਵਾਦੀ ਸਮੂਹਾਂ ਨੂੰ ਹਥਿਆਰਾਂ, ਫੰਡ ਅਤੇ ਦਿਸ਼ਾ-ਨਿਰਦੇਸ਼ ਮੁਹੱਈਆ ਕਰਵਾਉਣ ਨਾਲ ਸੰਬੰਧਿਤ ਅੱਤਵਾਦੀ ਮਾਮਲੇ ਵਿੱਚ ਦੋ ਮਹੀਨਿਆਂ ਵਿੱਚ ਉਸਦੇ ਖ਼ਿਲਾਫ਼ ਦੂਜਾ ਗੈਰ-ਜ਼ਮਾਨਤੀ ਵਾਰੰਟ (ਐਨ ਬੀ ਡਬਲਯੂ) ਹਾਸਲ ਕੀਤਾ ਗਿਆ। ਅਦਾਲਤ ਰਾਸ਼ਟਰੀ ਜਾਂਚ ਏਜੰਸੀ (ਐਨ ਆਈ ਏ) ਵਲੋਂ ਲਸ਼ਕਰ-ਏ-ਤਾਇਬਾ ਦੇ ਸੰਸਥਾਪਕ ਅਤੇ ਨਾਮਜ਼ਦ ਅੱਤਵਾਦੀ ਖ਼ਿਲਾਫ਼ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ ਐਨ ਐਸ ਐਸ) ਦੀ ਧਾਰਾ 75 ਤਹਿਤ ਐਨ. ਬੀ. ਡਬਲਯੂ. ਜਾਰੀ ਕਰਨ ਲਈ ਦਾਇਰ ਕੀਤੀ ਅਰਜ਼ੀ ‘ਤੇ ਸੁਣਵਾਈ ਕਰ ਰਹੀ ਸੀ। ਅਰਜ਼ੀ ਵਿੱਚ ਪੰਜਾਬ (ਪਾਕਿਸਤਾਨ) ਦੇ ਸਰਗੋਧਾ ਦੇ ਵਸਨੀਕ ਸਈਦ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਸ੍ਰੀਨਗਰ ਦੇ ਬਾਹਰੀ ਇਲਾਕੇ ਪਾਂਡਾਚ ਵਿੱਚ ਜਾਂਚ ਦੌਰਾਨ ਮੁਹੰਮਦ ਨਕੀਬ ਭੱਟ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਮਾਮਲੇ ਵਿੱਚ ਫਰਾਰ ਮੁਲਜ਼ਮ ਦੱਸਿਆ ਗਿਆ।