12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਨਅਤਾਂ ’ਤੇ 10 ਘੰਟੇ ਦਾ ਬਿਜਲੀ ਕੱਟ ਲਾਗੂ

ਜਲੰਧਰ, 11 ਸਤੰਬਰ (ਸ਼ਿਵ)- ਸੂਬੇ ’ਚ ਬਿਜਲੀ ਸੰਕਟ ਲਗਾਤਾਰ ਵਧ ਰਿਹਾ ਹੈ ਜਿਸ ਕਰਕੇ ਪਾਵਰਕਾਮ ਨੂੰ ਇੰਡਸਟਰੀ ਦੇ ਉਪਰ ਦੁਬਾਰਾ ਕੱਟ ਲਗਾਉਣਾ ਪਿਆ ਹੈ। ਪਾਵਰਕਾਮ ਨੇ 2 ਦਿਨ ਤੱਕ ਕੱਟ ਲਗਾਉਣ ਦਾ ਫ਼ੈਸਲਾ ਵਾਪਸ ਲੈ ਲਿਆ ਸੀ ਤੇ ਅੱਜ ਫਿਰ ਕੈਟਾਗਾਰੀ ....

ਅਜੀਤ ਡੈਸਕ 12-09-2026

ਜਲੰਧਰ, 11 ਸਤੰਬਰ (ਸ਼ਿਵ)- ਸੂਬੇ ’ਚ ਬਿਜਲੀ ਸੰਕਟ ਲਗਾਤਾਰ ਵਧ ਰਿਹਾ ਹੈ ਜਿਸ ਕਰਕੇ ਪਾਵਰਕਾਮ ਨੂੰ ਇੰਡਸਟਰੀ ਦੇ ਉਪਰ ਦੁਬਾਰਾ ਕੱਟ ਲਗਾਉਣਾ ਪਿਆ ਹੈ। ਪਾਵਰਕਾਮ ਨੇ 2 ਦਿਨ ਤੱਕ ਕੱਟ ਲਗਾਉਣ ਦਾ ਫ਼ੈਸਲਾ ਵਾਪਸ ਲੈ ਲਿਆ ਸੀ ਤੇ ਅੱਜ ਫਿਰ ਕੈਟਾਗਾਰੀ 2 ਅਤੇ 3 ਦੇ ਉਪਰ 10 ਘੰਟੇ ਦਾ ਬਿਜਲੀ ਕੱਟ ਲਗਾ ਦਿੱਤਾ ਹੈ ਜਦਕਿ ਇਸ ਤੋਂ ਇਲਾਵਾ ਹੋਰ ਵੀ ਕਈ ਫੀਡਰਾਂ ’ਤੇ ਕੱਟ ਲੱਗਣ ਨਾਲ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਚੇਤੇ ਰਹੇ ਕਿ ਬਰਸਾਤਾਂ ਕਾਰਨ ਕੋਲੇ ਦੀ ਸਪਲਾਈ ’ਤੇ ਇਸ ਦਾ ਅਸਰ ਵੀ ਹੋਇਆ ਹੈ ਜਦਕਿ ਦੂਜੇ ਪਾਸੇ ਹੁੰਮਸ ਭਰੀ ਗਰਮੀ ਦਾ ਪ੍ਰਕੋਪ ਜਾਰੀ ਰਹਿਣ ਕਾਰਨ ਬਿਜਲੀ ਦੀ ਮੰਗ ਵਿਚ ਕਮੀ ਆਉਣ ਦਾ ਨਾਂਅ ਨਹੀਂ ਲੈ ਰਹੀ ਹੈ।

ਇੰਡਸਟਰੀਅਲ ਐਂਡ ਟਰੇਡਰ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਸ਼ਰਨ ਸਿੰਘ ਨੇ ਪਾਵਰਕਾਮ ਵਲੋਂ ਕੈਟਾਗਰੀ-2 ਅਤੇ ਕੈਟਾਗਰੀ-3 ਦੀਆਂ ਸਨਅਤੀ ਇਕਾਈਆਂ ਲਈ ਮੁੜ ਰਾਤ ਸਮੇਂ ਬਿਜਲੀ ਦੇ ਕੱਟ ਲਗਾਏ ਜਾਣ ਦੇ ਫੈਸਲੇ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖਣ ਦੇ ਫੈਸਲੇ ਕਾਰਨ ਸਨਅਤਕਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਬਿਜਲੀ ਕੱਟ ਲੱਗਣ ਕਾਰਨ ਇੰਡਸਟਰੀ ਦੇ ਉਤਪਾਦਨ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਨਾਲ ਸਨਅਤਕਾਰਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਗੁਰਸ਼ਰਨ ਸਿੰਘ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਤੋਂ ਮੰਗ ਕੀਤੀ ਕਿ ਸਨਅਤੀ ਇਕਾਈਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਰਾਤ ਸਮੇਂ ਲਗਾਏ ਜਾ ਰਹੇ ਬਿਜਲੀ ਕੱਟ ਤੁਰੰਤ ਬੰਦ ਕੀਤੇ ਜਾਣ, ਤਾਂ ਜੋ ਸਨਅਤਕਾਰਾਂ ਨੂੰ ਹੋ ਰਹੇ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।

 

ਪਿਛਲੀ ਖ਼ਬਰ ਕੌਂਸਲਰ ਪ੍ਰਭਜੋਤ ਕੌਰ ਪਤੀ ਸਮੇਤ ‘ਆਪ’ ਵਿਚ ਸ਼ਾਮਿਲ ਅਗਲੀ ਖ਼ਬਰ ਬਿਜਲੀ ਦੀ ਮੰਗ 16,619 ਮੈਗਾਵਾਟ ਦੇ ਰਿਕਾਰਡ ਪੱਧਰ ’ਤੇ ਪੁੱਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।