09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੰਜਾਬ ’ਚ ਸੁਰੱਖਿਅਤ ਰਹਿਣ ਲਈ ਅਦਾ ਕਰਨਾ ਪੈ ਰਿਹਾ ਹੈ ਗੁੰਡਾ ਟੈਕਸ-ਤਰੁਣ ਚੁੱਘ

ਨਵੀਂ ਦਿੱਲੀ, 8 ਸਤੰਬਰ (ਉਪਮਾ ਡਾਗਾ ਪਾਰਥ)- ਭਾਜਪਾ ਸੰਸਦ ਮੈਂਬਰ ਤਰੁਣ ਚੁਘ ਨੇ ਪੰਜਾਬ ’ਚ ਕਾਨੂੰਨ ਵਿਵਸਥਾ ਦੀ ਵਿਗੜ ਰਹੇ ਹਾਲਾਤ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਦੱਸਦਿਆਂ ਦਾਅਵਾ ਕੀਤਾ ਕਿ ਪੰਜਾਬ ’ਚ ਸੁਰੱਖਿਅਤ ਰਹਿਣ ਲਈ ਗੁੰਡਾ ਟੈਕਸ ਅਦਾ ....

ਅਜੀਤ ਡੈਸਕ 09-09-2026

ਨਵੀਂ ਦਿੱਲੀ, 8 ਸਤੰਬਰ (ਉਪਮਾ ਡਾਗਾ ਪਾਰਥ)- ਭਾਜਪਾ ਸੰਸਦ ਮੈਂਬਰ ਤਰੁਣ ਚੁਘ ਨੇ ਪੰਜਾਬ ’ਚ ਕਾਨੂੰਨ ਵਿਵਸਥਾ ਦੀ ਵਿਗੜ ਰਹੇ ਹਾਲਾਤ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਦੱਸਦਿਆਂ ਦਾਅਵਾ ਕੀਤਾ ਕਿ ਪੰਜਾਬ ’ਚ ਸੁਰੱਖਿਅਤ ਰਹਿਣ ਲਈ ਗੁੰਡਾ ਟੈਕਸ ਅਦਾ ਕਰਨਾ ਪੈ ਰਿਹਾ ਹੈ। ਚੁਘ ਨੇ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ‘ਆਪ’ ਸਰਕਾਰ ਗੈਂਗ ਕਲਚਰ, ਮਾਫੀਆ ਅਤੇ ਰੰਗਦਾਰੀ ਨੂੰ ਉਤਸ਼ਾਹਿਤ ਕਰ ਰਹੀ ਹੈ। ਚੁਘ ਨੇ ਦਿੱਲੀ ’ਚ ਕੀਤੀ ਇਕ ਪ੍ਰੈੱਸ ਕਾਨਫ਼ਰੰਸ ’ਚ ਦਾਅਵਾ ਕੀਤਾ ਕਿ ਪੰਜਾਬ ’ਚ ਉਦਯੋਗਪਤੀਆਂ, ਕਾਰੋਬਾਰੀਆਂ, ਡਾਕਟਰਾਂ, ਹਸਪਤਾਲਾਂ, ਵਕੀਲਾਂ ਅਤੇ ਵੱਡੇ ਕਿਸਨਾਂ ਨੂੰ ਨਵੀਂ ਗੱਡੀ ਜਾਂ ਜਾਇਦਾਦ ਖਰੀਦਣ ’ਤੇ ਜ਼ਬਰਦਸਤੀ ਵਸੂਲੀ ਦੇ ਫ਼ੋਨ ਕੀਤੇ ਜਾ ਰਹੇ ਹਨ। ਸੂਬੇ ਦੇ ਆਮ ਨਾਗਰਿਕ ਆਪਣੀ ਸੁਰੱਖਿਆ ਅਤੇ ਬਚਾਅ ਲਈ ਸਮਾਂਨਤਰ ‘ਗੁੰਡਾ ਟੈਕਸ’ ਅਤੇ ‘ਮਾਫੀਆ ਟੈਕਸ’ ਦਾ ਭੁਗਤਾਨ ਕਰਨ ਲਈ ਮਜਬੂਰ ਹਨ।

ਚੁਘ ਨੇ ਆਪਣੇ ਘਰ ਦੇ ਬਾਹਰ ਹੋਏ ਪ੍ਰਦਰਸ਼ਨ ਦੀਆਂ ਤਸਵੀਰਾਂ, ਵੀਡੀਓ ਅਤੇ ਪੁਲਿਸ ਐਫ.ਆਈ.ਆਰ. ਵੀ ਕਾਨਫ਼ਰੰਸ ਦੌਰਾਨ ਦਿਖਾਏ ਅਤੇ ਇਲਜ਼ਾਮ ਲਗਾਇਆ ਕਿ ਕਮਲ ਬੇਰੀ ਨਾਂਅ ਦਾ ਇਕ ਬਦਨਾਮ ਅਪਰਾਧੀ ‘ਆਪ’ ਦੇ ਆਗੂਆਂ ਨਾਲ ਪ੍ਰਦਰਸ਼ਨ ’ਚ ਸ਼ਾਮਿਲ ਸੀ। ਭਾਜਪਾ ਨੇਤਾ ਨੇ ਦਾਅਵਾ ਕੀਤਾ ਕਿ ਕਮਲ ਬੇਰੀ ਖ਼ਿਲਾਫ਼ 12 ਤੋਂ ਵੱਧ ਗੰਭੀਰ ਮਾਮਲੇ ਹਨ ਜਿਨ੍ਹਾਂ ’ਚ ਕਤਲ ਦੀ ਕੋਸ਼ਿਸ਼, ਅਸਲ੍ਹਾ ਰੱਖਣ ਦੇ ਜੁਰਮ ਵੀ ਸ਼ਾਮਿਲ ਹਨ। ਚੁਘ ਨੇ ਨਾਭਾ ਜੇਲ੍ਹ ਤੋੜ੍ਹਣ ਦੇ ਮੁੱਖ ਸਾਜਿਸ਼ਕਰਤਾ ਅਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਇਸ ਮੁਜ਼ਰਮ ਨੂੰ ‘ਆਪ’ ’ਚ ਸ਼ਾਮਿਲ ਕੀਤਾ ਜਿਸ ’ਤੇ 47 ਤੋਂ ਵਧ ਗੰਭੀਰ ਦੋਸ਼ ਲਗੇ ਹਨ ਅਤੇ 10 ਸਾਲ ਦੀ ਸਜ਼ਾ ਭੁਗਤ ਰਿਹਾ ਹੈ। ਚੁੱਘ ਨੇ ਇਸ ਮਾਮਲੇ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਲਿਖਤੀ ਸ਼ਿਕਾਇਤ ਭੇਜ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਪਿਛਲੀ ਖ਼ਬਰ ਯੂਕਰੇਨ ’ਚ ਰੂਸ ਦੀ ਜੰਗ ਖ਼ਤਮ ਕਰਨ ਲਈ ਅਮਰੀਕੀ ਦੂਤਾਂ ਕੋਲ ‘ਬਹੁਤ ਚੰਗੇ’ ਵਿਚਾਰ-ਜ਼ੇਲੈਂਸਕੀ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਏਗੀ ਸਰਕਾਰ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।