09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਵਿਦਿਆਰਥੀਆਂ ਨੂੰ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਏਗੀ ਸਰਕਾਰ-ਮੋਦੀ

ਵਡੋਦਰਾ (ਗੁਜਰਾਤ), 8 ਸਤੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਪਰਿਵਾਰਾਂ ’ਤੇ ਪੈਣ ਵਾਲੇ ਫੀਸਾਂ ਦੇ ਵਿੱਤੀ ...

ਅਜੀਤ ਡੈਸਕ 09-09-2026

ਵਡੋਦਰਾ (ਗੁਜਰਾਤ), 8 ਸਤੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਪਰਿਵਾਰਾਂ ’ਤੇ ਪੈਣ ਵਾਲੇ ਫੀਸਾਂ ਦੇ ਵਿੱਤੀ ਬੋਝ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ। ਜਿਸ ਨਾਲ ਨੌਜਵਾਨਾਂ ਨੂੰ ਭਾਰਤ ਦੇ ਸਭ ਤੋਂ ਵਧੀਆ ਅਧਿਆਪਕਾਂ ਦੀ ਅਗਵਾਈ ਹੇਠ ਤਿਆਰੀ ਕਰਨ ਦਾ ਮੌਕਾ ਮਿਲੇਗਾ। ਇੱਥੇ ‘ਨਮੋ ਫਾਰ ਵਿਕਸਿਤ ਭਾਰਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਨ ’ਚ ਇਸ ਸਬੰਧੀ ਕੀਤੇ ਐਲਾਨ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਦਲਦੀਆਂ ਵਿਸ਼ਵਵਿਆਪੀ ਲੋੜਾਂ ਦੇ ਨਾਲ ਸਿੱਖਿਆ ਪ੍ਰਤੀ ਦ੍ਰਿਸ਼ਟੀਕੋਣ ਵੀ ਬਦਲ ਰਿਹਾ ਹੈ। ਹੁਣ ਡਿਗਰੀਆਂ ਦੇ ਨਾਲ-ਨਾਲ ਹੁਨਰਾਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾ ਰਿਹਾ ਹੈ। ਇਸ ਲਈ, ਸਰਕਾਰ ਸਿੱਖਿਆ ਨੀਤੀ ਤੇ ਸੰਸਥਾਵਾਂ ਨੂੰ ਮੁੜ ਆਕਾਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਮੁਹਾਰਤ ਸਿਰਫ ਆਈ.ਟੀ. ਖੇਤਰ ਤੱਕ ਸੀਮਤ ਨਹੀਂ ਰਹੇਗੀ ਤੇ ਇਸਦੀ ਵਰਤੋਂ ਖੇਤੀਬਾੜੀ, ਸਿਹਤ ਸੰਭਾਲ, ਨਿਰਮਾਣ ਤੇ ਰੋਬੋਟਿਕਸ ਸਟਾਰਟਅੱਪਸ ’ਚ ਕੀਤੀ ਜਾ ਸਕਦੀ ਹੈ। ਭਾਰਤ ਇੱਕ ‘ਅਸਾਧਾਰਨ ਯੁੱਗ’ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ 2047 ਤੱਕ ‘ਵਿਕਸਿਤ ਭਾਰਤ’ ਦੇ ਟੀਚੇ ਨੂੰ ਤਰਜੀਹ ਦੇਣ ਦਾ ਸੱਦਾ ਦਿੱਤਾ।

ਪਿਛਲੀ ਖ਼ਬਰ ਪੰਜਾਬ ’ਚ ਸੁਰੱਖਿਅਤ ਰਹਿਣ ਲਈ ਅਦਾ ਕਰਨਾ ਪੈ ਰਿਹਾ ਹੈ ਗੁੰਡਾ ਟੈਕਸ-ਤਰੁਣ ਚੁੱਘ ਅਗਲੀ ਖ਼ਬਰ ਬ੍ਰਿਕਸ ਸੰਮੇਲਨ ਕਾਰਨ 11 ਨੂੰ ਬੰਦ ਰਹਿਣਗੀਆਂ ਹੇਠਲੀਆਂ ਅਦਾਲਤਾਂ ਤੇ ਦਿੱਲੀ ਹਾਈ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।