07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮੱਧ ਪ੍ਰਦੇਸ਼ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਮੌਤਾਂ-ਕਈ ਬਿਮਾਰ

ਸਾਗਰ (ਮੱਧ ਪ੍ਰਦੇਸ਼), 6 ਸਤੰਬਰ (ਪੀ.ਟੀ.ਆਈ.)-ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ’ਚ ਐਤਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ 11 ਲੋਕਾਂ ਦੀ ਮੌਤ ਹੋ ਗਈ ਅਤੇ 54 ਹੋਰ ਬਿਮਾਰ ਹੋ ਗਏ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਸ਼ਰਾਬ ਗੁਆਂਢੀ ਉੱਤਰ ਪ੍ਰਦੇਸ਼ ਦੇ ...

ਅਜੀਤ ਡੈਸਕ 07-09-2026

ਸਾਗਰ (ਮੱਧ ਪ੍ਰਦੇਸ਼), 6 ਸਤੰਬਰ (ਪੀ.ਟੀ.ਆਈ.)-ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ’ਚ ਐਤਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ 11 ਲੋਕਾਂ ਦੀ ਮੌਤ ਹੋ ਗਈ ਅਤੇ 54 ਹੋਰ ਬਿਮਾਰ ਹੋ ਗਏ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਸ਼ਰਾਬ ਗੁਆਂਢੀ ਉੱਤਰ ਪ੍ਰਦੇਸ਼ ਦੇ ਲਲਿਤਪੁਰ ਤੋਂ ਸਪਲਾਈ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਇਸ ਘਟਨਾ ਦੇ ਸਬੰਧ ਵਿੱਚ ਆਬਕਾਰੀ ਵਿਭਾਗ ਦੇ ਤਿੰਨ ਅਧਿਕਾਰੀਆਂ ਅਤੇ ਦੋ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸਾਗਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ ਆਈ ਜੀ) ਸ਼ਸ਼ੇਂਦਰ ਚੌਹਾਨ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਤਿੰਨ ਵੱਖ-ਵੱਖ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।

ਬਾਂਦਾ ਪੁਲਿਸ ਥਾਣੇ ਦੇ ਐਸ.ਐਚ.ਓ. ਅਤੇ ਇੱਕ ਚੌਕੀ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਚੌਹਾਨ ਨੇ ਕਿਹਾ ਕਿ ਜਾਂਚ ਵਿੱਚ ਉੱਤਰ ਪ੍ਰਦੇਸ਼ ਦੇ ਲਲਿਤਪੁਰ ਦੇ ਕੁਝ ਵਿਅਕਤੀਆਂ ਅਤੇ ਇੱਕ ਸਥਾਨਕ ਸ਼ਰਾਬ ਠੇਕੇਦਾਰ (ਆਉਟਲੈਟ ਮਾਲਕ) ਵਿਚਕਾਰ ਸਬੰਧਾਂ ਦਾ ਖੁਲਾਸਾ ਹੋਇਆ ਹੈ। ਇਸ ਤੋਂ ਪਹਿਲਾਂ, ਸਾਗਰ ਕਲੈਕਟਰ ਪ੍ਰਤਿਭਾ ਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਸ਼ਰਾਬ ਉੱਤਰ ਪ੍ਰਦੇਸ਼ ਦੇ ਲਲਿਤਪੁਰ ਤੋਂ ਸਪਲਾਈ ਕੀਤੀ ਗਈ ਸੀ। ਐਮ.ਪੀ. ਐਕਸਾਈਜ਼ ਕਮਿਸ਼ਨਰ ਦੀਪਕ ਸਕਸੈਨਾ ਨੇ ਕਿਹਾ ਕਿ ਸਾਗਰ ਦੇ ਸਹਾਇਕ ਐਕਸਾਈਜ਼ ਕਮਿਸ਼ਨਰ ਕੀਰਤੀ ਦੂਬੇ, ਵਧੀਕ ਜ਼ਿਲ੍ਹਾ ਐਕਸਾਈਜ਼ ਅਫਸਰ ਦਿਲੀਪ ਕੰਡਾਕਾ ਅਤੇ ਸਬ-ਇੰਸਪੈਕਟਰ ਰੋਸ਼ਨੀ ਉਰਾਥੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਕਸੈਨਾ ਨੇ ਕਿਹਾ ਕਿ ਏਰੀਆ ਡਿਪਟੀ ਕਮਿਸ਼ਨਰ ਨੀਰਜਾ ਸ਼੍ਰੀਵਾਸਤਵ ਨੂੰ ਸਾਗਰ ਤੋਂ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਗਵਾਲੀਅਰ ਵਿੱਚ ਵਿਭਾਗ ਦੇ ਮੁੱਖ ਦਫਤਰ ਨਾਲ ਜੋੜ ਦਿੱਤਾ ਗਿਆ ਹੈ। 

ਪਿਛਲੀ ਖ਼ਬਰ ਉੱਚ ਅਦਾਲਤਾਂ ’ਚ 27 ਫ਼ੀਸਦੀ ਅਹੁਦੇ ਖ਼ਾਲੀ ਜੱਜਾਂ ਦੀ ਨਿਯੁਕਤੀ ਦੀਆਂ ਫ਼ਾਈਲਾਂ ਸਰਕਾਰ ਕੋਲ ਲੰਬਿਤ ਅਗਲੀ ਖ਼ਬਰ ਸਰਕਾਰ ਨੇ ਕੀਮਤਾਂ ਕਾਬੂ ਕਰਨ ਲਈ 17 ਸ਼ਹਿਰਾਂ ’ਚ 4,000 ਟਨ ਬਫਰ ਪਿਆਜ਼ ਵੇਚਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।