07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਦਿੱਲੀ ਹਵਾਈ ਅੱਡੇ ਦਾ ਦਬਦਬਾ ਤੇ ਵਿੱਤੀ ਨੁਕਸਾਨ

ਪੰਜਾਬ ਦੇ ਯਾਤਰੀਆਂ ਨੂੰ ਮਜ਼ਬੂਰਨ ਦਿੱਲੀ ਵੱਲ ਧੱਕਣ ਨਾਲ ਪੰਜਾਬ ਦੀ ਆਰਥਿਕਤਾ ਨੂੰ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਟਰਾਂਸਪੋਰਟ, ਹੋਟਲ, ਖਾਣ-ਪੀਣ ਅਤੇ ਹਵਾਈ ਅੱਡੇ ਦੇ ਟੈਕਸਾਂ ਦੇ ਰੂਪ ਵਿਚ ਜੋ ਪੈਸਾ ਪੰਜਾਬ ਦੇ ਹਵਾਈ ਅੱਡਿਆਂ ਨੂੰ ਮਿਲਣਾ ...

ਅਜੀਤ ਡੈਸਕ 07-09-2026

ਪੰਜਾਬ ਦੇ ਯਾਤਰੀਆਂ ਨੂੰ ਮਜ਼ਬੂਰਨ ਦਿੱਲੀ ਵੱਲ ਧੱਕਣ ਨਾਲ ਪੰਜਾਬ ਦੀ ਆਰਥਿਕਤਾ ਨੂੰ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਟਰਾਂਸਪੋਰਟ, ਹੋਟਲ, ਖਾਣ-ਪੀਣ ਅਤੇ ਹਵਾਈ ਅੱਡੇ ਦੇ ਟੈਕਸਾਂ ਦੇ ਰੂਪ ਵਿਚ ਜੋ ਪੈਸਾ ਪੰਜਾਬ ਦੇ ਹਵਾਈ ਅੱਡਿਆਂ ਨੂੰ ਮਿਲਣਾ ਚਾਹੀਦਾ ਸੀ, ਉਹ ਸਿੱਧਾ ਗੁਆਂਢੀ ਸੂਬਿਆਂ ਦੀ ਝੋਲੀ ਪੈ ਰਿਹਾ ਹੈ। ਪੰਜਾਬ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਹਾਈਵੇ ’ਤੇ ਜਾਮ ਅਤੇ ਥਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ। 


ਦਸਤਾਵੇਜ਼ਾਂ ਦੇ ਅਧਿਐਨ ਤੋਂ ਇਹ ਸਵਾਲ ਲਾਜ਼ਮੀ ਉੱਠਦਾ ਹੈ ਕਿ ਕੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀਆਂ ਨੀਤੀਆਂ ਕਿਤੇ ਨਾ ਕਿਤੇ ਵੱਡੇ ਹੱਬ ਹਵਾਈ ਅੱਡਿਆਂ ਦੇ ਵਪਾਰਕ ਹਿੱਤਾਂ ਨੂੰ ਸੁਰੱਖਿਅਤ ਕਰਨ ਦਾ ਕੰਮ ਤਾਂ ਨਹੀਂ ਕਰ ਰਹੀਆਂ, ਹਾਲਾਂਕਿ ਮੰਤਰਾਲੇ ਦਾ ਅਧਿਕਾਰਤ ਦਾਅਵਾ ਹੈ ਕਿ ਉਹ ਏਅਰਲਾਈਨਾਂ ਦੇ ਕੰਮਕਾਜ ਵਿਚ ਦਖ਼ਲ ਨਹੀਂ ਦਿੰਦੇ।

ਇਹ ਪੰਜਾਬ ਦੀਆਂ ਅਸਲ ਜ਼ਮੀਨੀ ਹਕੀਕਤਾਂ ਅਤੇ ਕੇਂਦਰੀ ਨੀਤੀਆਂ ਵਿਚਕਾਰ ਡੂੰਘੇ ਪਾੜੇ ਨੂੰ ਦਰਸਾਉਂਦਾ ਹੈ। ਪੰਜਾਬ ਸਿਰਫ਼ ਇਕ ਸਰਹੱਦੀ ਸੂਬਾ ਨਹੀਂ ਹੈ, ਸਗੋਂ ਇਹ ਵਿਸ਼ਵ ਪੱਧਰ ’ਤੇ ਫੈਲੇ ਇਕ ਵੱਡੇ ਭਾਈਚਾਰੇ ਦਾ ਗ੍ਰਹਿ ਰਾਜ ਹੈ। ਜਿੰਨਾ ਚਿਰ ਕੇਂਦਰ ਸਰਕਾਰ ਪ੍ਰਸ਼ਾਸਨਿਕ ਅੜਿੱਕਿਆਂ ਨੂੰ ਦੂਰ ਕਰਕੇ ਪੰਜਾਬ ਦੇ ਹਵਾਈ ਅੱਡਿਆਂ ਨੂੰ ਵਿਦੇਸ਼ੀ ਏਅਰਲਾਈਨਾਂ ਲਈ ਪੂਰੀ ਤਰ੍ਹਾਂ ਨਹੀਂ ਖੋਲ੍ਹਦੀ, ਉਦੋਂ ਤੱਕ ਨਾ ਤਾਂ ਪੰਜਾਬ ਦੇ ਯਾਤਰੀਆਂ ਦੀ ਖੱਜਲ-ਖੁਆਰੀ ਖਤਮ ਹੋਵੇਗੀ ਅਤੇ ਨਾ ਹੀ ਸੂਬੇ ਦਾ ਅਸਲੀ ਆਰਥਿਕ ਵਿਕਾਸ ਸੰਭਵ ਹੋ ਸਕੇਗਾ। ਇਹ ਮਾਮਲਾ ਹੁਣ ਸਿਰਫ਼ ਏਅਰਲਾਈਨਾਂ ਦੇ ਵਪਾਰਕ ਫੈਸਲਿਆਂ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਪੰਜਾਬ ਦੇ ਆਰਥਿਕ ਭਵਿੱਖ ਨਾਲ ਜੁੜਿਆ ਇਕ ਬੇਹੱਦ ਅਹਿਮ ਮੁੱਦਾ ਬਣ ਚੁੱਕਾ ਹੈ।

ਪਿਛਲੀ ਖ਼ਬਰ ਦੁਨੀਆ ਦੇ ਨਵੇਂ ਨਕਸ਼ੇ ’ਤੇ ਭਾਰਤ ਵਲੋਂ ਇਤਰਾਜ਼ ਕਿਹਾ, ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਅਧਿਕਾਰਤ ਨਕਸ਼ੇ ਅਨੁਸਾਰ ਦਰਸਾਇਆ... ਅਗਲੀ ਖ਼ਬਰ ਲੁਧਿਆਣਾ, ਆਦਮਪੁਰ ਅਤੇ ਬਠਿੰਡਾ ਦੀ ਅਣਦੇਖੀ ਦਾ ਸੰਤਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।