06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੰਯੁਕਤ ਰਾਸ਼ਟਰ ਵਲੋਂ ਵਿਸ਼ਵ ਦੇ ਨਕਸ਼ੇ ’ਚ ਵੱਡੀ ਤਬਦੀਲੀ ਨੂੰ ਮਨਜ਼ੂਰੀ ਭਾਰਤ ਨੇ ਪ੍ਰਸਤਾਵ ਦੇ ਹੱਕ ’ਚ ਪਾਈ ਵੋਟ, ਅਮਰੀਕਾ ਨੇ ਕੀਤਾ ਵਿਰੋਧ

ਨਿਊਯਾਰਕ, 5 ਸਤੰਬਰ (ਏਜੰਸੀ)-ਦੁਨੀਆ ਦਾ ਨਕਸ਼ਾ ਹੁਣ ਕੁਝ ਬਦਲਿਆ ਹੋਇਆ ਨਜ਼ਰ ਆਵੇਗਾ। ਇਸ ਸਬੰਧੀ ਸੰਯੁਕਤ ਰਾਸ਼ਟਰ ਮਹਾਸਭਾ ਨੇ ਸ਼ੁੱਕਰਵਾਰ ਨੂੰ ਇਕ ਇਤਿਹਾਸਕ ਪ੍ਰਸਤਾਵ ਪਾਸ ਕੀਤਾ ਹੈ। ਭਾਰਤ ਨੇ ਵੀ ਇਸ ਪ੍ਰਸਤਾਵ ਦੇ ਹੱਕ ’ਚ ਵੋਟ ...

ਅਜੀਤ ਡੈਸਕ 06-09-2026

ਨਿਊਯਾਰਕ, 5 ਸਤੰਬਰ (ਏਜੰਸੀ)-ਦੁਨੀਆ ਦਾ ਨਕਸ਼ਾ ਹੁਣ ਕੁਝ ਬਦਲਿਆ ਹੋਇਆ ਨਜ਼ਰ ਆਵੇਗਾ। ਇਸ ਸਬੰਧੀ ਸੰਯੁਕਤ ਰਾਸ਼ਟਰ ਮਹਾਸਭਾ ਨੇ ਸ਼ੁੱਕਰਵਾਰ ਨੂੰ ਇਕ ਇਤਿਹਾਸਕ ਪ੍ਰਸਤਾਵ ਪਾਸ ਕੀਤਾ ਹੈ। ਭਾਰਤ ਨੇ ਵੀ ਇਸ ਪ੍ਰਸਤਾਵ ਦੇ ਹੱਕ ’ਚ ਵੋਟ ਪਾਈ ਹੈ। ਅਮਰੀਕਾ ਇਸ ਪ੍ਰਸਤਾਵ ਖ਼ਿਲਾਫ਼ ਵੋਟ ਪਾਉਣ ਵਾਲਾ ਇਕਲੌਤਾ ਦੇਸ਼ ਹੈ। ਇਸ ਫੈਸਲੇ ਨਾਲ ਕਿਸੇ ਵੀ ਦੇਸ਼ ਜਾਂ ਮਹਾਂਦੀਪ ਦੇ ਅਸਲ ਖੇਤਰਫਲ ’ਚ ਕੋਈ ਬਦਲਾਅ ਨਹੀਂ ਹੋਵੇਗਾ। ਸਿਰਫ਼ ਨਵੇਂ ਨਕਸ਼ੇ ’ਚ ਉਨ੍ਹਾਂ ਦਾ ਆਕਾਰ ਪਹਿਲਾਂ ਨਾਲੋਂ ਥੋੜ੍ਹਾ ਛੋਟਾ ਜਾਂ ਵੱਡਾ ਦਿਖਾਈ ਦੇ ਸਕਦਾ ਹੈ। ਹੁਣ ਤੱਕ ਧਰਤੀ ’ਤੇ ਦੇਸ਼ਾਂ ਤੇ ਮਹਾਂਦੀਪਾਂ ਨੂੰ ਦਿਖਾਉਣ ਲਈ ਮਰਕੇਟਰ ਵਰਲਡ ਮੈਪ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸ ਨਕਸ਼ੇ ’ਚ ਕਈ ਦੇਸ਼ਾਂ ਤੇ ਮਹਾਂਦੀਪਾਂ ਦਾ ਆਕਾਰ ਉਨ੍ਹਾਂ ਦੇ ਅਸਲ ਖੇਤਰਫਲ ਨਾਲੋਂ ਵੱਡਾ ਜਾਂ ਛੋਟਾ ਦਿਖਾਈ ਦਿੰਦਾ ਹੈ।

ਇਸ ਵਿਚ ਅਫਰੀਕਾ ਪਹਿਲਾਂ ਨਾਲੋਂ ਕਾਫ਼ੀ ਵੱਡਾ ਦਿਖਾਈ ਦੇਵੇਗਾ ਜਦਕਿ ਯੂਰਪ ਤੇ ਉੱਤਰੀ ਅਮਰੀਕਾ ਦਾ ਆਕਾਰ ਛੋਟਾ ਨਜ਼ਰ ਆਵੇਗਾ। ਇਸੇ ਤਰ੍ਹਾਂ ਏਸ਼ੀਆ ਦੇ ਕੁਝ ਹਿੱਸਿਆਂ ਦਾ ਆਕਾਰ ਵੀ ਪਹਿਲਾਂ ਨਾਲੋਂ ਛੋਟਾ ਦਿਖਾਈ ਦੇਵੇਗਾ। ਇਸ ਸਬੰਧੀ ਸੰਯੁਕਤ ਰਾਸ਼ਟਰ ਮਹਾਂਸਭਾ ਨੇ ਮਹੱਤਵਪੂਰਨ ਮਤਾ ਪਾਸ ਕੀਤਾ ਹੈ। ਇਸ ਤਹਿਤ ਰਵਾਇਤੀ ਮਰਕੇਟਰ ਪ੍ਰੋਜੈਕਸ਼ਨ ਦੀ ਥਾਂ ‘ਇਕੁਅਲ ਅਰਥ’ (ਬਰਾਬਰ ਧਰਤੀ) ਨਕਸ਼ਾ ਵਰਤਣ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਨਵੇਂ ਨਕਸ਼ੇ ’ਚ ਦੁਨੀਆ ਦੇ ਮਹਾਂਦੀਪਾਂ ਦਾ ਆਕਾਰ ਹਕੀਕਤ ਦੇ ਹੋਰ ਨੇੜੇ ਦਿਖਾਈ ਦਿੰਦਾ ਹੈ। ਮਤੇ ਦੇ ਹੱਕ ’ਚ 164 ਦੇਸ਼ਾਂ ਨੇ ਵੋਟ ਪਾਈ ਜਦਕਿ ਅਮਰੀਕਾ ਨੇ ਵਿਰੋਧ ’ਚ ਵੋਟ ਦਿੱਤੀ ਤੇ 6 ਦੇਸ਼ ਵੋਟਿੰਗ ਤੋਂ ਦੂਰ ਰਹੇ। ਇਹ ਮਤਾ ਕਾਨੂੰਨੀ ਤੌਰ ’ਤੇ ਲਾਜ਼ਮੀ ਨਹੀਂ ਹੈ, ਪਰ ਸੰਯੁਕਤ ਰਾਸ਼ਟਰ ਨੇ ਸਕੂਲਾਂ, ਸਿੱਖਿਆ ਸਮੱਗਰੀ, ਮੀਡੀਆ ਤੇ ਡਿਜੀਟਲ ਪਲੇਟਫਾਰਮਾਂ ’ਚ ਵਧੇਰੇ ਸਹੀ ਨਕਸ਼ੇ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਹੈ।

ਨਵੇਂ ਨਕਸ਼ੇ ’ਚ ਅਫਰੀਕਾ ਵੱਡਾ ਦਿਖੇਗਾ
‘ਇਕੁਅਲ ਅਰਥ’ ਪ੍ਰੋਜੈਕਸ਼ਨ ਮਹਾਂਦੀਪਾਂ ਦੇ ਅਸਲ ਖੇਤਰਫਲ ਨੂੰ ਵਧੇਰੇ ਸਹੀ ਢੰਗ ਨਾਲ ਦਰਸਾਉਂਦਾ ਹੈ। ਇਸ ਲਈ ਨਵੇਂ ਨਕਸ਼ੇ ’ਚ ਅਫਰੀਕਾ ਪਹਿਲਾਂ ਨਾਲੋਂ ਕਾਫ਼ੀ ਵੱਡਾ ਦਿਖਾਈ ਦੇਵੇਗਾ ਜਦਕਿ ਯੂਰਪ, ਉੱਤਰੀ ਅਮਰੀਕਾ ਤੇ ਗ੍ਰੀਨਲੈਂਡ ਪਹਿਲਾਂ ਵਾਲੇ ਨਕਸ਼ੇ ਦੇ ਮੁਕਾਬਲੇ ਛੋਟੇ ਨਜ਼ਰ ਆਉਣਗੇ। ਇਸ ਪਹਿਲ ਦੀ ਅਗਵਾਈ ਅਫਰੀਕੀ ਦੇਸ਼ਾਂ, ਖਾਸ ਕਰਕੇ ਟੋਗੋ, ਨੇ ਕੀਤੀ। ਇਸ ਦਾ ਮਕਸਦ ਦੁਨੀਆ ਦੇ ਨਕਸ਼ੇ ’ਚ ਮਹਾਂਦੀਪਾਂ ਦੀ ਪੇਸ਼ਕਾਰੀ ਨੂੰ ਹੋਰ ਸਹੀ ਬਣਾਉਣਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਦੇਸ਼ਾਂ ਦੀਆਂ ਅਸਲ ਸਰਹੱਦਾਂ ਬਦਲ ਰਹੀਆਂ ਹਨ। ਸਿਰਫ਼ ਨਕਸ਼ੇ ’ਤੇ ਧਰਤੀ ਦੇ ਆਕਾਰ ਨੂੰ ਦਿਖਾਉਣ ਦਾ ਤਰੀਕਾ ਬਦਲਿਆ ਜਾ ਰਿਹਾ ਹੈ। ਮਰਕੇਟਰ ਨਕਸ਼ੇ ਦੀ ਵਰਤੋਂ ਵੀ ਪੂਰੀ ਤਰ੍ਹਾਂ ਖਤਮ ਨਹੀਂ ਕੀਤੀ ਗਈ, ਖਾਸ ਕਰਕੇ ਸਮੁੰਦਰੀ ਨੈਵੀਗੇਸ਼ਨ ’ਚ ਇਸ ਦੀ ਆਪਣੀ ਵਰਤੋਂ ਹੈ।
ਪਿਛਲੀ ਖ਼ਬਰ ਮੋਹਨਜੀਤ ਸਿੰਘ ਮਾਮਲੇ ’ਚ ਡੀ.ਐਸ.ਪੀ. ਦੀ ਬਦਲੀ ਥਾਣਾ ਮੁਖੀ ਸਮੇਤ 3 ਪੁਲਿਸ ਅਧਿਕਾਰੀ ਲਾਈਨ ਹਾਜ਼ਰ ਅਗਲੀ ਖ਼ਬਰ ਨਿਪਾਲ ’ਚ 10 ਦਿਨਾਂ ਬਾਅਦ 2 ਹੋਰ ਜ਼ਿੰਦਾ ਮਿਲੇ ਮ੍ਰਿਤਕਾਂ ਦੀ ਗਿਣਤੀ 1,344 ਹੋਈ, ਲਗਭਗ 5,000 ਅਜੇ ਵੀ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।