06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪੰਜਾਬ ਦੇ 82.68 ਲੱਖ ਅਕਿਰਿਆਸ਼ੀਲ ਬੈਂਕ ਖਾਤਿਆਂ ’ਚ 3,111 ਕਰੋੜ ਰੁਪਏ ਲਾਵਾਰਸ

ਅੰਮ੍ਰਿਤਸਰ, 5 ਸਤੰਬਰ (ਸੁਰਿੰਦਰ ਕੋਛੜ)-ਪੰਜਾਬ ਦੇ ਵੱਖ-ਵੱਖ ਬੈਂਕਾਂ ’ਚ 82.68 ਲੱਖ ਅਕਿਰਿਆਸ਼ੀਲ ਜਾਂ ਗੈਰ-ਸਰਗਰਮ ਖਾਤਿਆਂ ‘ਚ 3,111 ਕਰੋੜ ਰੁਪਏ ਦੀ ਵੱਡੀ ਰਕਮ ਲਾਵਾਰਿਸ ਪਈ ਹੈ, ਜਿਨ੍ਹਾਂ ਦੇ ਅਸਲ ਖਾਤਾਧਾਰਕ ਜਾਂ ਤਾਂ ਇਨ੍ਹਾਂ ਖਾਤਿਆਂ ਦੀ ਵਰਤੋਂ ਕਰਨਾ ਭੁੱਲ ...

ਅਜੀਤ ਡੈਸਕ 06-09-2026

ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ ਵਾਪਸ ਕੀਤੇ ਜਾ ਚੁੱਕੇ 130 ਕਰੋੜ ਰੁਪਏ
ਅੰਮ੍ਰਿਤਸਰ, 5 ਸਤੰਬਰ (ਸੁਰਿੰਦਰ ਕੋਛੜ)-ਪੰਜਾਬ ਦੇ ਵੱਖ-ਵੱਖ ਬੈਂਕਾਂ ’ਚ 82.68 ਲੱਖ ਅਕਿਰਿਆਸ਼ੀਲ ਜਾਂ ਗੈਰ-ਸਰਗਰਮ ਖਾਤਿਆਂ ‘ਚ 3,111 ਕਰੋੜ ਰੁਪਏ ਦੀ ਵੱਡੀ ਰਕਮ ਲਾਵਾਰਿਸ ਪਈ ਹੈ, ਜਿਨ੍ਹਾਂ ਦੇ ਅਸਲ ਖਾਤਾਧਾਰਕ ਜਾਂ ਤਾਂ ਇਨ੍ਹਾਂ ਖਾਤਿਆਂ ਦੀ ਵਰਤੋਂ ਕਰਨਾ ਭੁੱਲ ਚੁੱਕੇ ਹਨ ਜਾਂ ਕਿਸੇ ਹੋਰ ਥਾਂ ਸ਼ਿਫ਼ਟ ਹੋ ਚੁੱਕੇ ਹਨ। ਲੰਬੇ ਸਮੇਂ ਤੋਂ ਕੋਈ ਲੈਣ-ਦੇਣ ਨਾ ਹੋਣ ਕਾਰਨ ਇਹ ਖਾਤੇ ਅਕਿਰਿਆਸ਼ੀਲ (ਇਨ-ਐਕਟਿਵ) ਹੋ ਗਏ ਹਨ ਤੇ ਨਿਯਮਾਂ ਅਨੁਸਾਰ ਬੈਂਕਾਂ ਨੇ ਇਹ ਰਾਸ਼ੀ ਭਾਰਤੀ ਰਿਜ਼ਰਵ ਬੈਂਕ ਦੇ ਡਿਪਾਜ਼ਿਟਰ ਐਜ਼ੂਕੇਸ਼ਨ ਐਂਡ ਅਵੇਅਰਨੈੱਸ ਫ਼ੰਡ ‘ਚ ਤਬਦੀਲ ਕਰ ਦਿੱਤੀ ਹੈ। ਇਸ ਸੰਬੰਧੀ ਪ੍ਰਕਾਸ਼ਿਤ ਮੀਡੀਆ ਰਿਪੋਰਟਾਂ ਅਨੁਸਾਰ ਰਾਜ ਪੱਧਰੀ ਬੈਂਕਰਜ਼ ਕਮੇਟੀ (ਐੱਸ. ਐੱਲ. ਬੀ. ਸੀ.) ਦੀ ਹਾਲੀਆ ਮੀਟਿੰਗ ‘ਚ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਬੈਂਕਾਂ ਦੇ ਲਗਾਤਾਰ ਯਤਨਾਂ ਦੇ ਬਾਵਜੂਦ ਹੁਣ ਤੱਕ ਮਹਿਜ਼ 0.48 ਫ਼ੀਸਦੀ ਖਾਤਾਧਾਰਕਾਂ ਦੀ ਹੀ ਪਛਾਣ ਹੋ ਸਕੀ ਹੈ ਤੇ ਉਨ੍ਹਾਂ ਨੂੰ ਪੈਸੇ ਮੋੜੇ ਗਏ ਹਨ।

ਇਕ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ 39,918 ਖਾਤਿਆਂ ‘ਚ 130 ਕਰੋੜ ਰੁਪਏ ਵਾਪਸ ਕੀਤੇ ਜਾ ਚੁੱਕੇ ਹਨ। ਪੰਜਾਬ ਸਰਕਾਰ ਨੇ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਸਿੰਗਲ ਨੋਡਲ ਅਕਾਊਂਟ ਵੀ ਬਣਾਇਆ ਹੈ। ਹਾਲਾਂਕਿ ਕਈ ਬੈਂਕਾਂ ਵਲੋਂ ਅਜੇ ਇਸ ’ਚ ਰਕਮ ਜਮ੍ਹਾ ਕਰਵਾਉਣ ’ਚ ਢਿੱਲ ਵਰਤੀ ਜਾ ਰਹੀ ਹੈ। ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਖੋਲ੍ਹੇ ਗਏ 33.50 ਲੱਖ ਖਾਤੇ ਪੂਰੀ ਤਰ੍ਹਾਂ ਅਕਿਰਿਆਸ਼ੀਲ ਹੋ ਚੁੱਕੇ ਹਨ, ਜਿਨ੍ਹਾਂ ‘ਚ ਲਗਭਗ 435 ਕਰੋੜ ਰੁਪਏ ਜਮ੍ਹਾ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਖਾਤੇ ਉਹ ਹਨ, ਜਿਨ੍ਹਾਂ ’ਚ ਖਾਤਾਧਾਰਕਾਂ ਨੇ ਲੰਮੇ ਸਮੇਂ ਤੋਂ ਕੋਈ ਲੈਣ-ਦੇਣ ਨਹੀਂ ਕੀਤਾ ਤੇ ਨਾ ਹੀ ਕੇ.ਵਾਈ.ਸੀ. ਅਪਡੇਟ ਕਰਵਾਈ ਹੈ। ਬੈਂਕਿੰਗ ਨਿਯਮਾਂ ਅਨੁਸਾਰ, ਜੇਕਰ ਕਿਸੇ ਖਾਤੇ ‘ਚ ਲਗਾਤਾਰ 2 ਸਾਲ ਤੱਕ ਕੋਈ ਲੈਣ-ਦੇਣ ਨਾ ਹੋਵੇ ਤਾਂ ਉਸ ਨੂੰ ਨਿਸ਼ਕਿਰਿਆ ਜਾਂ ਡੋਰਮੈਂਟ ਮੰਨ ਲਿਆ ਜਾਂਦਾ ਹੈ। ਜੇਕਰ ਇਹ ਖਾਤਾ ਲਗਾਤਾਰ 10 ਸਾਲ ਤੱਕ ਗ਼ੈਰ-ਸਰਗਰਮ ਰਹਿੰਦਾ ਹੈ ਤਾਂ ਬੈਂਕ ਇਸ ’ਚ ਜਮ੍ਹਾ ਰਕਮ ਨੂੰ ਆਰ. ਬੀ. ਆਈ. ਦੇ ਵਿਸ਼ੇਸ਼ ਫ਼ੰਡ ’ਚ ਜਮ੍ਹਾ ਕਰਵਾ ਦਿੰਦੇ ਹਨ। 

ਪਿਛਲੀ ਖ਼ਬਰ ਪਾਕਿਸਤਾਨ ’ਚ ਵਧਿਆ ਘਰੇਲੂ ਸਿਆਸੀ ਤਣਾਅ ਸਿੰਧ ਦੇ ਮੁੱਖ ਮੰਤਰੀ ਨੇ ਆਸਿਮ ਮੁਨੀਰ ਤੇ ਸ਼ਾਹਬਾਜ਼ ਸਰਕਾਰ ਨੂੰ ਦਿੱਤੀ ਖੁੱਲ੍ਹੀ... ਅਗਲੀ ਖ਼ਬਰ ਬਡਗਾਮ ’ਚ ਮਾਰਿਆ ਅੱਤਵਾਦੀ ਪਾਕਿਸਤਾਨੀ ਨਾਗਰਿਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।