ਨਵੀਂ ਦਿੱਲੀ, 1 ਸਤੰਬਰ (ਉਪਮਾ ਡਾਗਾ ਪਾਰਥ)- ਭਾਰਤੀ ਰਿਜ਼ਰਵ ਬੈਂਕ ਵਲੋਂ ਭਾਰਤੀ ਅਰਥਵਿਵਸਥਾ ਦੇ ਨਵੇਂ ਅੰਕੜੇ ਜਾਰੀ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਥੇ ਦੇਸ਼ ਦੀ ਮਜ਼ਬੂਤ ਆਰਥਿਕ ਵਿਕਾਸ ਦਰ ਦੀ ਤਾਰੀਫ ਕੀਤੀ ਉਥੇ ਬਿਨਾਂ ਨਾਂਅ ਲਏ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਦੋਂ ਭਾਰਤ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਵਿਕਾਸ ਕਰ ਰਿਹਾ ਹੈ ਤਾਂ ਕੁਝ ਲੋਕ ‘ਝੂਠ ਦੀ ਗੂੰਜ’ ਫੈਲਾ ਰਹੇ ਹਨ। ਮੋਦੀ ਨੇ ਸੋਮਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਵਲੋਂ ਵਿੱਤੀ ਸਾਲ 2026 ਦੀ ਪਹਿਲੀ ਤਿਮਾਹੀ ਦੇ ਜੀ.ਡੀ.ਪੀ. ਦੇ ਅੰਕੜੇ, ਜਿਸ ਮੁਤਾਬਿਕ ਜੀ.ਡੀ.ਪੀ. ਦਰ 7.8 ਫ਼ੀਸਦੀ ਰਹੀ, ਜਾਰੀ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਇਕ ਵੀਡੀਓ ਸੰਦੇਸ਼ ਰਾਹੀਂ ਇਸ ਪ੍ਰਦਰਸ਼ਨ ਦਾ ਸਿਹਰਾ ਭਾਰਤੀਆਂ ਦੀ ਸਾਂਝੀ ਸ਼ਕਤੀ ਅਤੇ ਸਖ਼ਤ ਮਿਹਨਤ ਨੂੰ ਦਿੱਤਾ। ਮੋਦੀ ਨੇ ਰਾਹੁਲ ਗਾਂਧੀ ਨੂੰ ਅਸਿੱਧੇ ਤੌਰ ’ਤੇ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪੂਰੀ ਦੁਨੀਆ ਅਨਿਸਚਿਤਾਵਾਂ ’ਚ ਡੁੱਬੀ ਹੈ, ਫਿਰ ਵੀ ਭਾਰਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਅਜਿਹੇ ’ਚ ਕੁਝ ਲੋਕ ਨਿਰਾਸ਼ਾਵਾਦ ਅਤੇ ‘ਝੂਠ ਦੀ ਗੂੰਜ’ ਫੈਲਾ ਰਹੇ ਹਨ। ਮੋਦੀ ਵਲੋਂ ਉਕਤ ਟਿੱਪਣੀ ਰਾਹੁਲ ਗਾਂਧੀ ਦੇ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਨੂੰ ਲੈ ਕੇ ਕੀਤੀ ਗਈ। ਪ੍ਰਧਾਨ ਮੰਤਰੀ ਨੇ ਵੀਡੀਓ ’ਚ ਸਵਦੇਸ਼ੀ ਦਾ ਮੰਤਰ ਮੁੜ ਦੁਹਰਾਉਂਦਿਆਂ ਕਿਹਾ ਕਿ ਸਾਨੂੰ 7.8 ਫ਼ੀਸਦੀ ਜੀ.ਡੀ.ਪੀ. ਦਰ ਨੂੰ ਬਣਾਏ ਰੱਖਣਾ ਹੋਵੇਗਾ ਜਿਸ ਲਈ ਸਵਦੇਸ਼ੀ ਅਤੇ ਵੋਕਲ ਫਾਰ ਲੋਕਲ ਨੂੰ ਵਧਾਵਾ ਦੇਣਾ ਪਵੇਗਾ। ਉਨ੍ਹਾਂ ਵਿਦੇਸ਼ ਜਾਣ ਅਤੇ ਵਿਦੇਸ਼ਾਂ ’ਚ ਜਾ ਕੇ ਵਿਆਹ ਕਰਨ ਦੇ ਚਲਣ ਨੂੰ ਰੋਕਣ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਬਿਨਾਂ ਲੋੜ ਤੋਂ ਸੋਨਾ ਖਰੀਦਣ ਤੋਂ ਬਚਣਾ ਹੋਵੇਗਾ ਤਾਂ ਜੋ ਭਾਰਤ ਨੂੰ ਜੰਗ ਨਾਲ ਜੁੜੇ ਝਟਕਿਆਂ ਤੋਂ ਨਜਿੱਠਣ ’ਚ ਮਦਦ ਮਿਲ ਸਕੇ।
ਪ੍ਰਧਾਨ ਮੰਤਰੀ ਵਲੋਂ ਮੁੜ ਵਿਦੇਸ਼ ਯਾਤਰਾ ਤੋਂ ਬਚਣ ਤੇ ਸੋਨਾ ਨਾ ਖ਼ਰੀਦਣ ਦੀ ਅਪੀਲ ਭਾਰਤ ਦੀ 7.8 ਫ਼ੀਸਦੀ ਦੀ ਵਿਕਾਸ ਦਰ ਜਨਤਾ ਦੇ ਸਹਿਯੋਗ ਦਾ ਨਤੀਜਾ-ਮੋਦੀ
ਨਵੀਂ ਦਿੱਲੀ, 1 ਸਤੰਬਰ (ਉਪਮਾ ਡਾਗਾ ਪਾਰਥ)- ਭਾਰਤੀ ਰਿਜ਼ਰਵ ਬੈਂਕ ਵਲੋਂ ਭਾਰਤੀ ਅਰਥਵਿਵਸਥਾ ਦੇ ਨਵੇਂ ਅੰਕੜੇ ਜਾਰੀ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਥੇ ਦੇਸ਼ ਦੀ ਮਜ਼ਬੂਤ ਆਰਥਿਕ ਵਿਕਾਸ ਦਰ ਦੀ ਤਾਰੀਫ ਕੀਤੀ ਉਥੇ ਬਿਨਾਂ ਨਾਂਅ ਲਏ ਕਾਂਗਰਸ ਅਤੇ ...
ਅਜੀਤ ਡੈਸਕ
02-09-2026