22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸਰਕਾਰ ਵਲੋਂ 48 ਅਧਿਆਪਕਾਂ ਲਈ ਰਾਸ਼ਟਰੀ ਅਧਿਆਪਕ ਪੁਰਸਕਾਰਾਂ ਦਾ ਐਲਾਨ

ਨਵੀਂ ਦਿੱਲੀ, 21 ਅਗਸਤ (ਏਜੰਸੀ)-ਸਰਕਾਰ ਨੇ ਸਕੂਲ ਸਿੱਖਿਆ ਤੇ ਸਾਖ਼ਰਤਾ ’ਚ ਯੋਗਦਾਨ ਲਈ 48 ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ 2026 ਦੇਣ ਦਾ ਐਲਾਨ ਕੀਤਾ। ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਵਲੋਂ ਚੁਣੇ ਗਏ ਇਨ੍ਹਾਂ ਪੁਰਸਕਾਰ ਜੇਤੂਆਂ...

ਅਜੀਤ ਡੈਸਕ 22-08-2026

 ਨਵੀਂ ਦਿੱਲੀ, 21 ਅਗਸਤ (ਏਜੰਸੀ)-ਸਰਕਾਰ ਨੇ ਸਕੂਲ ਸਿੱਖਿਆ ਤੇ ਸਾਖ਼ਰਤਾ ’ਚ ਯੋਗਦਾਨ ਲਈ 48 ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ 2026 ਦੇਣ ਦਾ ਐਲਾਨ ਕੀਤਾ। ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਵਲੋਂ ਚੁਣੇ ਗਏ ਇਨ੍ਹਾਂ ਪੁਰਸਕਾਰ ਜੇਤੂਆਂ ’ਚ ਪੰਜਾਬ, ਮਹਾਰਾਸ਼ਟਰ, ਮਨੀਪੁਰ, ਮਿਜ਼ੋਰਮ, ਨਾਗਾਲੈਂਡ, ਓਡੀਸ਼ਾ, ਰਾਜਸਥਾਨ, ਸਿੱਕਮ, ਲੱਦਾਖ਼ ਸਮੇਤ ਹੋਰ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਅਧਿਆਪਕਾਂ ਦੇ ਨਾਲ-ਨਾਲ ਕੇਂਦਰੀ ਵਿਦਿਆਲਿਆ ਸੰਗਠਨ, ਨਵੋਦਿਆ ਵਿਦਿਆਲਿਆ ਸਮਿਤੀ, ਸੈਨਿਕ ਸਕੂਲ, ਆਦਰਸ਼ ਆਦਿਵਾਸੀ ਸਕੂਲ ਤੇ ਪੀਐਮ ਸ਼੍ਰੀ ਸਕੂਲ ਦੇ ਅਧਿਆਪਕ ਵੀ ਸ਼ਾਮਿਲ ਹਨ। ਇਨ੍ਹਾਂ ’ਚ 26 ਮਰਦ ਤੇ 22 ਔਰਤਾਂ ਹਨ। ਮੰਤਰਾਲੇ ਅਨੁਸਾਰ ਰਾਸ਼ਟਰੀ ਅਧਿਆਪਕ ਪੁਰਸਕਾਰਾਂ ਦਾ ਉਦੇਸ਼ ਦੇਸ਼ ਦੇ ਕੁਝ ਬਿਹਤਰੀਨ ਅਧਿਆਪਕਾਂ ਦੇ ਖਾਸ ਯੋਗਦਾਨ ਦਾ ਜਸ਼ਨ ਮਨਾਉਣਾ ਤੇ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਹੈ, ਜਿਨ੍ਹਾਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਨਾ ਕੇਵਲ ਸਕੂਲ ਸਿੱਖਿਆ ਦੀ ਗੁਣਵੱਤਾ ’ਚ ਸੁਧਾਰ ਕੀਤਾ ਹੈ, ਬਲਕਿ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਵੀ ਬਿਹਤਰ ਬਣਾਇਆ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਇਹ ਪੁਰਸਕਾਰ ਪ੍ਰਦਾਨ ਕਰਨਗੇ।

ਪਿਛਲੀ ਖ਼ਬਰ ਇਮਰਾਨ ਖ਼ਾਨ ਨੂੰ ਹਸਪਤਾਲ ਤੋਂ ਵਾਪਸ ਭੇਜਿਆ ਜੇਲ੍ਹ ਅਗਲੀ ਖ਼ਬਰ ਖੰਡ ਈਥਾਨੌਲ ਕਾਰਨ ਮਹਿੰਗੀ ਨਹੀਂ ਹੋਈ-ਕੇਂਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।