19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਿਦਿਆਰਥੀ ਜੀਵਨ ਤੋਂ ਹੀ ਸਿਆਸਤ ਨਾਲ ਜੁੜੇ ਹਨ ਡਾ. ਸਤੀਸ਼ ਪੂਨੀਆ

ਡਾ. ਸਤੀਸ਼ ਪੂਨੀਆ ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ। 2024 ’ਚ ਉਨ੍ਹਾਂ ਨੂੰ ਹਰਿਆਣਾ ਦਾ ਇੰਚਾਰਜ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ’ਚ ਉਹ ਹਰਿਆਣਾ ਦੇ ਇੰਚਾਰਜ ਸਨ। ਹਰਿਆਣਾ ...

ਅਜੀਤ ਡੈਸਕ 19-08-2026

ਡਾ. ਸਤੀਸ਼ ਪੂਨੀਆ ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ। 2024 ’ਚ ਉਨ੍ਹਾਂ ਨੂੰ ਹਰਿਆਣਾ ਦਾ ਇੰਚਾਰਜ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ’ਚ ਉਹ ਹਰਿਆਣਾ ਦੇ ਇੰਚਾਰਜ ਸਨ। ਹਰਿਆਣਾ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਲਗਾਤਾਰ ਤੀਸਰੀ ਜਿੱਤ ਦੇ ਸਮੇਂ ਵੀ ਉਹ ਸੂਬੇ ਦੇ ਇੰਚਾਰਜ ਸਨ। ਪੂਨੀਆ ਜੂਨ 2026 ਵਿਚ ਰਾਜ ਸਭਾ ਮੈਂਬਰ ਚੁਣੇ ਗਏ ਹਨ। ਡਾ. ਸਤੀਸ਼ ਪੂਨੀਆ ਦਾ ਜਨਮ 20 ਦਸੰਬਰ,1964 ਨੂੰ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਇਕ ਪਿੰਡ ਰਾਜਗੜ੍ਹ ’ਚ ਹੋਇਆ ਸੀ। ਉਨ੍ਹਾਂ ਨੇ ਬੀ.ਐਸ.ਸੀ, ਐਮ.ਐਸ.ਸੀ (ਜਿਆਗਰੋਫੀ) ਅਤੇ ਐਲ.ਐਲ.ਬੀ ਕਰਨ ਤੋਂ ਬਾਅਦ ਪੀ.ਐਚ.ਡੀ (ਜਿਆਗਰੋਫੀ) ਰਾਜਸਥਾਨ ਯੂਨੀਵਰਸਿਟੀ ਜੈਪੁਰ ਤੋਂ ਕੀਤੀ। ਉਹ ਵਿਦਿਆਰਥੀ ਜੀਵਨ ਦੌਰਾਨ 1982 ’ਚ ਏ.ਬੀ.ਵੀ.ਪੀ ਨਾਲ ਜੁੜੇ ਅਤੇ ਅਗਲੇ ਇਕ ਦਹਾਕੇ ਤੱਕ ਕਈ ਮਹੱਤਵਪੂਰਨ ਅਹੁਦਿਆਂ ’ਤੇ ਰਹੇ। 1998 ’ਚ ਡਾ. ਪੂਨੀਆ ਨੂੰ ਭਾਜਪਾ ਯੁਵਾ ਮੋਰਚਾ ਦਾ ਸੂਬਾ ਪ੍ਰਧਾਨ ਬਣਾਇਆ ਗਿਆ। 2018 ਦੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੇ ਅੰਬਰ ਹਲਕੇ ਤੋਂ ਕਾਂਗਰਸ ਦੇ ਪ੍ਰਸ਼ਾਂਤ ਸ਼ਰਮਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। 2023 ਵਿਚ ਉਨ੍ਹਾਂ ਨੂੰ ਹਰਿਆਣਾ ਦਾ ਸੂਬਾ ਇੰਚਾਰਜ ਬਣਾਇਆ ਗਿਆ।

ਅਗਲੀ ਖ਼ਬਰ ਅਗਲੇ ਸਾਲ ਖਾਣ-ਪੀਣ ਦੀਆਂ ਕੀਮਤਾਂ ਹੋਰ ਵਧਣਗੀਆਂ-ਰਿਪੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।