19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਅਗਲੇ ਸਾਲ ਖਾਣ-ਪੀਣ ਦੀਆਂ ਕੀਮਤਾਂ ਹੋਰ ਵਧਣਗੀਆਂ-ਰਿਪੋਰਟ

ਨਵੀਂ ਦਿੱਲੀ, 18 ਅਗਸਤ (ਇੰਟ:)-ਭਾਰਤ ਸਮੇਤ ਦੁਨੀਆ ਭਰ ਵਿਚ ਖਾਣ-ਪੀਣ ਦੀਆਂ ਕੀਮਤਾਂ ਸਾਲ 2027 ਤੱਕ ਕਾਫ਼ੀ ਵੱਧ ਸਕਦੀਆਂ ਹਨ। ਇਹ ਚਿਤਾਵਨੀ ਬਹੁ-ਰਾਸ਼ਟਰੀ ਵਿੱਤੀ ਸੇਵਾਵਾਂ ਫਰਮ ਜੇ.ਪੀ. ਮੋਰਗਨ ਦੁਆਰਾ ਜਾਰੀ ਕੀਤੀ,....

ਅਜੀਤ ਡੈਸਕ 19-08-2026

ਨਵੀਂ ਦਿੱਲੀ, 18 ਅਗਸਤ (ਇੰਟ:)-ਭਾਰਤ ਸਮੇਤ ਦੁਨੀਆ ਭਰ ਵਿਚ ਖਾਣ-ਪੀਣ ਦੀਆਂ ਕੀਮਤਾਂ ਸਾਲ 2027 ਤੱਕ ਕਾਫ਼ੀ ਵੱਧ ਸਕਦੀਆਂ ਹਨ। ਇਹ ਚਿਤਾਵਨੀ ਬਹੁ-ਰਾਸ਼ਟਰੀ ਵਿੱਤੀ ਸੇਵਾਵਾਂ ਫਰਮ ਜੇ.ਪੀ. ਮੋਰਗਨ ਦੁਆਰਾ ਜਾਰੀ ਕੀਤੀ ਗਈ ਹੈ। ਫਰਮ ਦਾ ਦਾਅਵਾ ਹੈ ਕਿ ਐਲ ਨੀਨੋ ਦੁਆਰਾ ਕਮਜ਼ੋਰ ਮੌਨਸੂਨ, ਈਰਾਨ-ਅਮਰੀਕਾ ਟਕਰਾਅ ਦੇ ਨਤੀਜੇ ਵਜੋਂ ਤੇਲ ਦੀਆਂ ਕੀਮਤਾਂ ਵਿਚ ਵਾਧਾ ਅਤੇ ਖਾਦਾਂ ਦੀ ਉੱਚ ਕੀਮਤ ਨਾਲ ਖੇਤੀਬਾੜੀ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਰਿਪੋਰਟ ਦਰਸਾਉਂਦੀ ਹੈ ਕਿ ਸਾਲ 2027 ਦੇ ਪਹਿਲੇ ਅੱਧ ਵਿਚ ਵਿਸ਼ਵ ਪੱਧਰ ’ਤੇ ਖਾਣ-ਪੀਣ ਦੀਆਂ ਕੀਮਤਾਂ ਵਿਚ 5% ਤੱਕ ਵਾਧਾ ਹੋ ਸਕਦਾ ਹੈ। ਇਹ ਚਿਤਾਵਨੀ ਭਾਰਤ ਲਈ ਖਾਸ ਤੌਰ ’ਤੇ ਮਹੱਤਵਪੂਰਨ ਹੈ, ਕਿਉਂਕਿ ਦੇਸ਼ ਵਿਚ ਖਾਦਾਂ ਪਹਿਲਾਂ ਹੀ ਕਾਫ਼ੀ ਮਹਿੰਗੀਆਂ ਹਨ। ਰਿਪੋਰਟ ਅਨੁਸਾਰ ਵਧਦੀਆਂ ਕੀਮਤਾਂ ਭਾਰਤ ਸਰਕਾਰ ’ਤੇ ਸਬਸਿਡੀ ਦਾ ਬੋਝ 3 ਲੱਖ ਕਰੋੜ ਤੱਕ ਵਧਾ ਦੇਣਗੀਆਂ।

ਪਿਛਲੀ ਖ਼ਬਰ ਵਿਦਿਆਰਥੀ ਜੀਵਨ ਤੋਂ ਹੀ ਸਿਆਸਤ ਨਾਲ ਜੁੜੇ ਹਨ ਡਾ. ਸਤੀਸ਼ ਪੂਨੀਆ ਅਗਲੀ ਖ਼ਬਰ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੁਜਰਾਤ ਜੇਲ੍ਹ ’ਚ ‘ਆਪ’ ਵਿਧਾਇਕ ਚੈਤਰ ਵਸਾਵਾ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।