17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ-ਤਰਸੇਮ ਸਿੰਘ ਖ਼ਾਲਸਾ

ਖੰਨਾ/ਈਸੜੂ, 16 ਅਗਸਤ (ਹਰਜਿੰਦਰ ਸਿੰਘ ਲਾਲ/ਬਲਵਿੰਦਰ ਈਸੜੂ)-ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਖ਼ਾਲਸਾ ਨੇ ਈਸੜੂ ਪਹੁੰਚ ਕੇ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਨੂੰ ...

ਅਜੀਤ ਡੈਸਕ 17-08-2026

ਖੰਨਾ/ਈਸੜੂ, 16 ਅਗਸਤ (ਹਰਜਿੰਦਰ ਸਿੰਘ ਲਾਲ/ਬਲਵਿੰਦਰ ਈਸੜੂ)-ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਖ਼ਾਲਸਾ ਨੇ ਈਸੜੂ ਪਹੁੰਚ ਕੇ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਸ਼ਹੀਦ ਦੇ ਬੁੱਤ ’ਤੇ ਹਾਰ ਪਾਏ । ਇਸ ਮੌਕੇ ਗੁਰਪ੍ਰੀਤ ਸਿੰਘ ਭੱਟੀ, ਬਰਜਿੰਦਰ ਸਿੰਘ ਲੋਪੋਂ ਬਬਲੂ, ਸੰਦੀਪ ਸਿੰਘ ਰੁਪਾਲੋਂ ਅਤੇ ਹੋਰ ਨੇਤਾ ਵੀ ਸਨ । ਖ਼ਾਲਸਾ ਨੇ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਸਰਕਾਰ ਸਾਡੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ । ਉਨ੍ਹਾਂ ਨੇ ਕਿਹਾ ਕਿ ਸਾਡੇ ’ਤੇ ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ ਹੈ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਿਰਧ ਮਾਂ ਨੂੰ ਬਿਮਾਰ ਅਵਸਥਾ ਵਿਚ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨਮੋਹਣ ਸਿੰਘ ਖੇੜਾ, ਸੀਨੀਅਰ ਆਗੂ ਅਮਰਿੰਦਰ ਸਿੰਘ ਲਿਬੜਾ, ਕਰਮਜੀਤ ਸਿੰਘ ਕੌੜੀ ਬਲਾਕ ਖੰਨਾ, ਸਰਬਜੀਤ ਸਿੰਘ ਪੱਪੀ, ਮਨਰਾਜ ਸਿੰਘ ਲੁਬਾਣਗੜ੍ਹ, ਗਗਨਦੀਪ ਸਿੰਘ ਪਾਇਲ, ਹਰਬੰਤ ਸਿੰਘ ਗਿੱਲ, ਲੋਕੇਸ਼ ਕੁਮਾਰ, ਗੁਰਿੰਦਰ ਸਿੰਘ ਰਾਜੇਵਾਲ, ਦੀਪਾ ਕੁੱਲੇਵਾਲ, ਰਾਜਵੰਤ ਕੌਰ ਘੜਾਮ, ਲਵਪ੍ਰੀਤ ਸਿੰਘ ਇੱਕੋਲਾਹਾ, ਸਰਪੰਚ ਜਸਮੀਤ ਸਿੰਘ ਰੋਲੇ ਹਾਜ਼ਰ ਸਨ।

ਪਿਛਲੀ ਖ਼ਬਰ ਸ਼ਹੀਦੀ ਕਾਨਫ਼ਰੰਸ ’ਚ ਠਾਠਾਂ ਮਾਰਦਾ ਇਕੱਠ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਦਾ ਸੰਕੇਤ-ਚੰਨੀ ਅਗਲੀ ਖ਼ਬਰ ਸੁਖਬੀਰ ਨਾ ਡਰੇ ਨਾ ਡਰਨਗੇ-ਹਰਸਿਮਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।