14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਭਾਈ ਹਵਾਰਾ ਵਲੋਂ ਦੋ ਦਿਨਾਂ ਦੀ ਪੈਰੋਲ ਰੱਦ

ਨਵੀਂ ਦਿੱਲੀ, 13 ਅਗਸਤ (ਪੀ.ਟੀ.ਆਈ.)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਭਾਈ ਜਗਤਾਰ ਸਿੰਘ ਹਵਾਰਾ ਨੇ ਦਿੱਲੀ ਜੇਲ੍ਹ ਵਿਭਾਗ ਵਲੋਂ ਦਿੱਤੀ ਗਈ ਦੋ ਦਿਨਾਂ ਦੀ ਪੈਰੋਲ ਰੱਦ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਭਾਈ ਹਵਾਰਾ ....

ਅਜੀਤ ਡੈਸਕ 14-08-2026

ਨਵੀਂ ਦਿੱਲੀ, 13 ਅਗਸਤ (ਪੀ.ਟੀ.ਆਈ.)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਭਾਈ ਜਗਤਾਰ ਸਿੰਘ ਹਵਾਰਾ ਨੇ ਦਿੱਲੀ ਜੇਲ੍ਹ ਵਿਭਾਗ ਵਲੋਂ ਦਿੱਤੀ ਗਈ ਦੋ ਦਿਨਾਂ ਦੀ ਪੈਰੋਲ ਰੱਦ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਭਾਈ ਹਵਾਰਾ ਨੇ ਰਾਹਤ ਲੈਣ ਤੋਂ ਇਨਕਾਰ ਕਰਦਿਆਂ ਨਿਯਮਤ ਪੈਰੋਲ ਦੀ ਮੰਗ ਕੀਤੀ ਹੈ । ਸੂਤਰਾਂ ਅਨੁਸਾਰ, ਭਾਈ ਹਵਾਰਾ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਸਨੂੰ ਇੱਕ ਹਾਈ ਰਿਸਕ ਵਾਲੇ ਕੈਦੀ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਤੇ ਜੇਲ੍ਹ ਤੋਂ ਬਾਹਰ ਉਸਦੀ ਆਵਾਜਾਈ ਲਈ ਸੁਰੱਖਿਆ ਲਈ ਵਾਧੂ ਕਰਮਚਾਰੀਆਂ ਦੀ ਤਾਇਨਾਤੀ ਦੀ ਲੋੜ ਹੋਵੇਗੀ । ਹਵਾਰਾ 31 ਅਗਸਤ, 1995 ਨੂੰ ਚੰਡੀਗੜ੍ਹ ਵਿਖੇ ਸਿਵਲ ਸਕੱਤਰੇਤ ਦੇ ਪ੍ਰਵੇਸ਼ ਦੁਆਰ ’ਤੇ ਹੋਏ ਧਮਾਕੇ ਨਾਲ ਸੰਬੰਧਿਤ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ।

ਪਿਛਲੀ ਖ਼ਬਰ ਨਾਂਦੇੜ ਸਾਹਿਬ ’ਚ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਲੋਕਤੰਤਰ ਲਈ ਚਿੰਤਾਜਨਕ - ਆਰ. ਪੀ. ਸਿੰਘ ਸਿਆਸੀ ਮਤਭੇਦ ਲੋਕਤੰਤਰ ਦਾ... ਅਗਲੀ ਖ਼ਬਰ ਹੰਗਾਮਿਆਂ ਪ੍ਰਭਾਵਿਤ ਮੌਨਸੂਨ ਇਜਲਾਸ ’ਚ ਲੋਕ ਸਭਾ 19 ਫ਼ੀਸਦੀ ਅਤੇ ਰਾਜ ਸਭਾ 39 ਫ਼ੀਸਦੀ ਚੱਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।