12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਚੀਨ ਨਾਲ ਸਰਹੱਦੀ ਸਥਿਤੀ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਪ੍ਰਭਾਵਿਤ ਕਰੇਗੀ-ਭਾਰਤ

ਨਵੀਂ ਦਿੱਲੀ, 11 ਅਗਸਤ (ਪੀ.ਟੀ.ਆਈ.) ਭਾਰਤ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਨਾਲ ਇਸ ਦੀ ਸਰਹੱਦ ’ਤੇ ਸਥਿਤੀ “ਵਿਆਪਕ ਦੁਵੱਲੇ ਸਬੰਧਾਂ” ਨੂੰ ਪ੍ਰਭਾਵਿਤ ਕਰੇਗੀ ਅਤੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਨਾਲ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣਾ “ਬਹੁਤ

ਅਜੀਤ ਡੈਸਕ 12-08-2026

ਨਵੀਂ ਦਿੱਲੀ, 11 ਅਗਸਤ (ਪੀ.ਟੀ.ਆਈ.) ਭਾਰਤ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਨਾਲ ਇਸ ਦੀ ਸਰਹੱਦ ’ਤੇ ਸਥਿਤੀ “ਵਿਆਪਕ ਦੁਵੱਲੇ ਸਬੰਧਾਂ” ਨੂੰ ਪ੍ਰਭਾਵਿਤ ਕਰੇਗੀ ਅਤੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਨਾਲ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣਾ “ਬਹੁਤ ਮਹੱਤਵਪੂਰਨ” ਹੈ।ਵਿਦੇਸ਼ ਮੰਤਰਾਲੇ (ਐੱਮ.ਈ.ਏ.) ਨੇ ਅਰੁਣਾਚਲ ਪ੍ਰਦੇਸ਼ ਵਿੱਚ 27 ਸਥਾਨਾਂ ਅਤੇ ਖਾਸ ਥਾਵਾਂ ਨੂੰ ਉਨ੍ਹਾਂ ਦੇ ਮਿਆਰੀ ਨਾਵਾਂ ਨਾਲ ਮਾਨਤਾ ਦੇਣ ਦੀ ਚੀਨ ਦੀ ਆਲੋਚਨਾ ਨੂੰ ਵੀ ਰੱਦ ਕਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਇਹ ਰਾਜ ਭਾਰਤ ਦਾ ਇੱਕ “ਅਟੁੱਟ ਅਤੇ ਅਨਿੱਖੜ੍ਹਵਾਂ” ਹਿੱਸਾ ਹੈ ਅਤੇ ਕੋਈ ਵੀ ਇਸ “ਨਿਰਵਿਵਾਦ ਤੱਥ” ਨੂੰ ਨਹੀਂ ਬਦਲ ਸਕਦਾ। ਐੱਮ.ਈ.ਏ. ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਨਿਯਮਿਤ ਮੀਡੀਆ ਬ੍ਰੀਫਿੰਗ ਵਿੱਚ ਕਿਹਾ, “ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਖੇਤਰਾਂ ਨਾਲ ਸੰਬੰਧਿਤ ਮਾਮਲਿਆਂ ’ਤੇ, ਅਸੀਂ ਹਮੇਸ਼ਾ ਚੀਨੀ ਪੱਖ ਨਾਲ ਆਪਣੀ ਚਰਚਾ ਵਿੱਚ ਜ਼ੋਰ ਦਿੱਤਾ ਹੈ ਕਿ ਅਸੀਂ ਇਨ੍ਹਾਂ ਮੁੱਦਿਆਂ ਨੂੰ ਬਹੁਤ ਗੰਭੀਰ ਮੰਨਦੇ ਹਾਂ।” ਉਨ੍ਹਾਂ ਅੱਗੇ ਕਿਹਾ, “ਇਨ੍ਹਾਂ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣਾ ਬਹੁਤ ਮਹੱਤਵਪੂਰਨ ਹੈ। ਅਸੀਂ ਇਹ ਵੀ ਕਿਹਾ ਹੈ ਕਿ ਸਰਹੱਦ ’ਤੇ ਸਥਿਤੀ ਦਾ ਸਾਡੇ ਵਿਆਪਕ ਦੁਵੱਲੇ ਸਬੰਧਾਂ ’ਤੇ ਪ੍ਰਭਾਵ ਪਵੇਗਾ।” ਜੈਸਵਾਲ ਨੇ ਕਿਹਾ ਕਿ ਇਹ ਗੱਲ ਪਿਛਲੇ ਹਫ਼ਤੇ ਭਾਰਤ-ਚੀਨ ਸਰਹੱਦੀ ਮਾਮਲਿਆਂ ਬਾਰੇ ਗੱਲਬਾਤ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ (ਡਬਲਯੂ ਐੱਮ.ਸੀ.ਸੀ.) ਦੀ ਮੀਟਿੰਗ ਵਿੱਚ ਦੁਹਰਾਈ ਗਈ ਸੀ। ਉਨ੍ਹਾਂ ਕਿਹਾ, “ਇਸ ਮੀਟਿੰਗ ਵਿੱਚ ਦੋਵਾਂ ਧਿਰਾਂ ਨੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਨਾਲ ਸਥਿਤੀ ਦੀ ਸਮੀਖਿਆ ਕੀਤੀ।” ਜੈਸਵਾਲ ਨੇ ਕਿਹਾ ਕਿ ਭਾਰਤੀ ਧਿਰ ਨੇ ਦੁਹਰਾਇਆ ਕਿ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣਾ ਦੁਵੱਲੇ ਸਬੰਧਾਂ ਦੇ ਸਮੁੱਚੇ ਵਿਕਾਸ ਲਈ ਜ਼ਰੂਰੀ ਹੈ।ਉਨ੍ਹਾਂ ਕਿਹਾ, “ਬਕਾਇਆ ਮੁੱਦਿਆਂ ਨੂੰ ਹੱਲ ਕਰਨ ਅਤੇ ਐੱਲ.ਏ.ਸੀ. ਦੇ ਨਾਲ ਗਲਤਫਹਿਮੀਆਂ ਅਤੇ ਗਲਤ ਅੰਦਾਜ਼ਿਆਂ ਤੋਂ ਬਚਣ ਲਈ ਮੌਜੂਦਾ ਕੂਟਨੀਤਕ ਅਤੇ ਫੌਜੀ ਚੈਨਲਾਂ -ਡਬਲਯੂ.ਐੱਮ. ਸੀ. ਸੀ., ਸਥਾਨਕ ਕਮਾਂਡਰ-ਪੱਧਰ ਦੀਆਂ ਮੀਟਿੰਗਾਂ ਅਤੇ ਹੋਰ ਸਹਿਮਤੀ ਵਾਲੇ ਵਿਧੀਆਂ  ਦੀ ਵਰਤੋਂ ਜਾਰੀ ਰੱਖਣ ‘ਤੇ ਸਹਿਮਤੀ ਹੋਈ ਸੀ।” 

ਪਿਛਲੀ ਖ਼ਬਰ ਈਰਾਨ ਦੀ ਮੁਆਵਜ਼ੇ ਵਾਲੀ ਸ਼ਰਤ ’ਤੇ ਟਰੰਪ ਦਾ ਪਲਟਵਾਰ ਅਗਲੀ ਖ਼ਬਰ ਝਾਰਖੰਡ ਪ੍ਰੀਖਿਆ ਵਿਵਾਦ: ਪੁਲਿਸ ਕਾਰਵਾਈ ਵਿਰੁੱਧ ਵਿਧਾਨ ਸਭਾ ਵੱਲ ਮਾਰਚ ਦੌਰਾਨ 110 ਏ.ਬੀ.ਵੀ.ਪੀ. ਵਰਕਰ ਹਿਰਾਸਤ ’ਚ ਲਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।