12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬੰਗਾਲ ਐਸ.ਆਈ.ਆਰ. ਮਾਮਲੇ ’ਚ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ

ਨਵੀਂ ਦਿੱਲੀ, 11 ਅਗਸਤ (ਜਗਤਾਰ ਸਿੰਘ)-ਪੱਛਮੀ ਬੰਗਾਲ ’ਚ ਐਸ.ਆਈ.ਆਰ. (ਵਿਸ਼ੇਸ਼ ਵਿਆਪਕ ਸੋਧ) ਟ੍ਰਿਬਿਊਨਲ ਵਲੋਂ ਸੁਣਵਾਈ ਦੀ ਸੁਸਤ ਰਫ਼ਤਾਰ ’ਤੇ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ। ਸਰਬਉੱਚ ਅਦਾਲਤ ਨੇ ਇਸ ਮਾਮਲੇ ’ਚ ਚੋਣ ਕਮਿਸ਼ਨ ਨੂੰ ਨੋਟਿਸ

ਅਜੀਤ ਡੈਸਕ 12-08-2026

ਨਵੀਂ ਦਿੱਲੀ, 11 ਅਗਸਤ (ਜਗਤਾਰ ਸਿੰਘ)-ਪੱਛਮੀ ਬੰਗਾਲ ’ਚ ਐਸ.ਆਈ.ਆਰ. (ਵਿਸ਼ੇਸ਼ ਵਿਆਪਕ ਸੋਧ) ਟ੍ਰਿਬਿਊਨਲ ਵਲੋਂ ਸੁਣਵਾਈ ਦੀ ਸੁਸਤ ਰਫ਼ਤਾਰ ’ਤੇ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ। ਸਰਬਉੱਚ ਅਦਾਲਤ ਨੇ ਇਸ ਮਾਮਲੇ ’ਚ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਵੀ ਮੰਗਿਆ ਹੈ। ਅਦਾਲਤ ਨੇ ਕਿਹਾ ਕਿ ਜੇਕਰ ਸੁਣਵਾਈ ਇਸੇ ਰਫ਼ਤਾਰ ਨਾਲ ਜਾਰੀ ਰਹੀ ਤਾਂ ਕੰਮ ਪੂਰਾ ਹੋਣ ਤੋਂ ਪਹਿਲਾਂ ਹੀ ਅਗਲੀਆਂ ਚੋਣਾਂ ਦਾ ਸਮਾਂ ਆ ਜਾਏਗਾ। ਮਾਮਲੇ ਦੀ ਅਗਲੀ ਸੁਣਵਾਈ 25 ਅਗਸਤ ਨੂੰ ਹੋਏਗੀ। ਸੁਪਰੀਮ ਕੋਰਟ ਨੇ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਦੀ ਉਸ ਪਟੀਸ਼ਨ ’ਤੇ ਸੁਣਵਾਈ ਦੌਰਾਨ ਉਪਰੋਕਤ ਗੱਲਾਂ ਆਖੀਆਂ ,ਜਿਸ ਪਟੀਸ਼ਨ ’ਚ ਪੱਛਮੀ ਬੰਗਾਲ ਵਿਚ ਚੱਲ ਰਹੀ ਐਸ.ਆਈ.ਆਰ. ਪ੍ਰਕਿਰਿਆ ਦੀ ਸੁਸਤ ਰਫਤਾਰ ਨੂੰ ਤੇਜ਼ ਕਰਨ ਦੀ ਮੰਗ ਕੀਤੀ ਗਈ ਹੈ। ਸੁਣਵਾਈ ਦੌਰਾਨ ਅਦਾਲਤ ਨੇ ਸਾਫ ਕਿਹਾ ਕਿ ਜੋ ਟ੍ਰਿਬਿਊਨਲ ਉਸ ਦੇ ਆਦੇਸ਼ ’ਤੇ ਬਣਾਏ ਗਏ ਸੀ, ਹੁਣ ਉਨ੍ਹਾਂ ਦੇ ਕੰਮਕਾਜ ’ਤੇ ਨਜ਼ਰ ਪਾਉਣ ਦਾ ਸਮਾਂ ਆ ਗਿਆ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਅਧੀਰ ਰੰਜਨ ਦੀ ਪਟੀਸ਼ਨ ’ਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ। ਅਦਾਲਤ ਨੇ ਐਸ.ਆਈ.ਆਰ. ਪ੍ਰਕਿਰਿਆ ਤੋਂ ਹਟਾਏ ਗਏ ਨਾਵਾਂ ਨਾਲ ਸੰਬੰਧਿਤ ਮਾਮਲਿਆਂ ਬਾਰੇ ਜਾਣਕਾਰੀ ਮੰਗੀ ਅਤੇ ਅਪੀਲੀ ਟ੍ਰਿਬਿਊਨਲ ਦੇ ਫ਼ੈਸਲਿਆਂ ਦੇ ਵੇਰਵੇ ਦੇਣ ਲਈ ਵੀ ਆਖਿਆ। ਅਦਾਲਤ ਨੇ ਕਿਹਾ ਕਿ ਜੇਕਰ ਇਨ੍ਹਾਂ ਟ੍ਰਿਬਿਊਨਲਾਂ ਦੀ ਕਾਰਗੁਜ਼ਾਰੀ ਉਮੀਦਾਂ ਅਨੁਸਾਰ ਨਹੀਂ ਹੈ, ਤਾਂ ਉਨ੍ਹਾਂ ਦੇ ਕੰਮ ਕਰਨ ਦੇ ਤਰੀਕਿਆਂ ’ਚ ਬਦਲਾਅ ਕੀਤੇ ਜਾ ਸਕਦੇ ਹਨ। ਚੀਫ਼ ਜਸਟਿਸ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਜਿਸ ਰਫ਼ਤਾਰ ਨਾਲ ਕੰਮ ਚਲ ਰਿਹਾ ਹੈ ,ਉਸ ਹਿਸਾਬ ਨਾਲ ਸਾਰੀਆਂ ਅਪੀਲਾਂ ਦੀ ਸੁਣਵਾਈ ਪੂਰੀ ਹੁੰਦੇ-ਹੁੰਦੇ ਅਗਲੀਆਂ ਚੋਣਾਂ ਆ ਜਾਣਗੀਆਂ। ਇਸ ਦੇ ਜਵਾਬ ’ਚ ਪੱਛਮੀ ਬੰਗਾਲ ਸਰਕਾਰ ਦੇ ਵਕੀਲ ਨੇ ਕਿਹਾ ਕਿ ਉਹ ਅਦਾਲਤ ਨੂੰ ਸੰਬੰਧਿਤ ਡੇਟਾ ਪੇਸ਼ ਕਰਨਗੇ।

ਪਿਛਲੀ ਖ਼ਬਰ ਬਲੋਚਿਸਤਾਨ ’ਚ ਬਾਗ਼ੀ ਸਮੂਹਾਂ ਨੇ ਮਨਾਇਆ ਆਜ਼ਾਦੀ ਦਿਵਸ ਅਗਲੀ ਖ਼ਬਰ ਅਮਰੀਕੀ ਅਦਾਲਤ ਵਲੋਂ ਗੌਤਮ ਅਡਾਨੀ ਵਿਰੁੱਧ ਅਪਰਾਧਿਕ ਮਾਮਲਾ ਖ਼ਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।