ਚੰਡੀਗੜ੍ਹ, 7 ਮਈ (ਅ.ਬ.)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਨੋਟਾਂ ਨਾਲ ਭਰੇ ਬੈਗ ਥੱਲੇ ਸੁੱਟੇ ਉਸ ਨਾਲ ਪੰਜਾਬ ਅਤੇ ਇਸ ਦੇ ਸਰੋਤਾਂ ਦੀ ਹੋ ਰਹੀ ਲੁੱਟ ਤੋਂ ਪਰਦਾ ਚੁੱਕਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਿਰਫ ਡੂੰਘਾਈ ਨਾਲ ਜਾਂਚ ਹੀ ਇਨ੍ਹਾਂ ਘੁਟਾਲਿਆਂ ਦਾ ਪਰਦਾਫਾਸ਼ ਕਰ ਸਕਦੀ ਹੈ | ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦੇ ਓ. ਐਸ. ਡੀ. ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਨਾਲ-ਨਾਲ ਸੀਨੀਅਰ ਅਫਸਰ ਵੀ ਕਿਸਾਨਾਂ ਤੋਂ ਸਸਤੇ ਭਾਅ ਜ਼ਮੀਨਾਂ ਲੈ ਕੇ ਮਹਿੰਗੇ ਭਾਅ ਬਿਲਡਰਾਂ ਨੂੰ ਵੇਚਣ ਦੇ ਕੰਮ 'ਚ ਸ਼ਾਮਿਲ ਹਨ ਤੇ ਰਿਸ਼ਵਤਖੋਰੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਗਿਰੋਹ ਦੇ ਮੈਂਬਰ ਬਿਨਾਂ ਕਿਸੇ ਕਲੀਅਰੈਂਸ ਦੇ ਅਨੇਕਾਂ ਥਾਵਾਂ 'ਤੇ ਗੈਰ ਕਾਨੂੰਨੀ ਰੇਤ ਮਾਇਨਿੰਗ ਕਰਵਾਉਣ ਦੇ ਵੀ ਮੁਲਜ਼ਮ ਹਨ, ਇਸ ਤੋਂ ਇਲਾਵਾ ਇਸ ਘੁਟਾਲੇ 'ਚ ਹਜ਼ਾਰਾਂ ਟਰੱਕ ਵੀ ਚਲਾਏ ਜਾ ਰਹੇ ਹਨ |