16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪਾਕਿਸਤਾਨ 'ਚ ਅਗਲੇ ਦੋ ਦਿਨਾਂ 'ਚ ਈਰਾਨ ਨਾਲ ਮੁੜ ਹੋ ਸਕਦੀ ਹੈ ਗੱਲਬਾਤ-ਟਰੰਪ <br/>

ਅਜੀਤ ਡੈਸਕ 15-04-2026
ਵਾਸ਼ਿੰਗਟਨ/ਅੰਮਿ੍ਤਸਰ, 14 ਅਪ੍ਰੈਲ (ਪੀ. ਟੀ. ਆਈ., ਸੁਰਿੰਦਰ ਕੋਛੜ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਨਾਲ ਅਗਲੇ ਦੋ ਦਿਨਾਂ 'ਚ ਮੁੜ ਤੋਂ ਗੱਲਬਾਤ ਸ਼ੁਰੂ ਹੋ ਸਕਦੀ ਹੈ | ਅਮਰੀਕੀ ਮੀਡੀਆ ਰਿਪੋਰਟ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਨਾਲ ਮੁੜ ਗੱਲਬਾਤ ਦਾ ਦੂਸਰਾ ਦੌਰ ਇਸਲਾਮਾਬਾਦ 'ਚ ਅਗਲੇ ਦੋ ਦਿਨਾਂ 'ਚ ਕਰਵਾਇਆ ਜਾ ਸਕਦਾ ਹੈ | ਟਰੰਪ ਨੇ ਨਿਊਯਾਰਕ ਪੋਸਟ 'ਚ ਕਿਹਾ ਕਿ ਤੁਹਾਨੂੰ ਉੱਥੇ ਹੀ ਰਹਿਣਾ ਚਾਹੀਦਾ ਹੈ, ਕਿਉਂਕਿ ਅਗਲੇ ਦੋ ਦਿਨਾਂ 'ਚ ਕੁਝ ਮਹੱਤਵਪੂਰਨ ਹੋ ਸਕਦਾ ਹੈ ਅਤੇ ਅਸੀਂ ਉੱਥੇ ਜਾਣ ਲਈ ਕੁਝ ਜ਼ਿਆਦਾ ਹੀ ਇੱਛੁਕ ਹਾਂ | ਟਰੰਪ ਨੇ ਦੂਜੇ ਦੌਰ ਦੀ ਗੱਲਬਾਤ ਦੀ ਸੰਭਾਵਨਾ ਦਾ ਸਿਹਰਾ ਪਾਕਿਸਤਾਨ ਦੇ ਫ਼ੌਜ ਮੁਖੀ, ਫੀਲਡ ਮਾਰਸ਼ਲ ਅਸੀਮ ਮੁਨੀਰ ਦੇ 'ਸ਼ਾਨਦਾਰ ਕੰਮ' ਨੂੰ ਦਿੱਤਾ | ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ ਕਿ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ | ਇਸ ਲਈ ਗੱਲਬਾਤ ਜਲਦ ਸ਼ੁਰੂ ਹੋ ਸਕਦੀ ਹੈ | ਟਰੰਪ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਫ਼ੌਜ ਮੁਖੀ ਆਸਿਮ ਮੁਨੀਰ ਚੰਗਾ ਕੰਮ ਕਰ ਰਹੇ ਹਨ | ਇਸ ਲਈ ਗੱਲਬਾਤ ਹੋਣ ਦੀ ਸੰਭਾਵਨਾ ਵਧ ਗਈ ਹੈ |

ਪਿਛਲੀ ਖ਼ਬਰ ਆਈ.ਟੀ.ਆਈ. ਲਈ 2 ਕਰੋੜ ਰੁਪਏ ਦੇਣ ਦਾ ਐਲਾਨ <br/> ਅਗਲੀ ਖ਼ਬਰ ਛੱਤੀਸਗੜ੍ਹ ਪਾਵਰ ਪਲਾਂਟ 'ਚ ਬਾਇਲਰ ਧਮਾਕਾ-13 ਮਜਦੂਰਾਂ ਦੀ ਮÏਤ, 21 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।