29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗ਼ਮਗੀਨ ਹੋਇਆ ਜਗਰਾਉਂ ਦਾ ਮਾਹੌਲ

ਅਜੀਤ ਡੈਸਕ 12-04-2026

ਇਕੋ ਵੇਲੇ ਬਲੇ 5 ਸਿਵਿਆਂ ਨੂੰ ਦੇਖ ਕੇ ਕੰਬਿਆ ਸ਼ਹਿਰ
ਜਗਰਾਉਂ, 11 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ)-ਮਥੁਰਾ ਦੇ ਵਰਿੰਦਾਵਨ 'ਚ ਸ਼ਰਧਾਲੂਆਂ ਦੀ ਕਿਸ਼ਤੀ ਪਲਟਣ ਕਾਰਨ ਜਗਰਾਉਂ ਸ਼ਹਿਰ ਦੇ 5 ਜਣਿਆਂ ਦੀ ਮੌਤ ਹੋ ਜਾਣ ਕਾਰਨ ਜਗਰਾਉਂ ਸ਼ਹਿਰ ਵਾਸੀ ਬੇਹੱਦ ਸੋਗ 'ਚ ਡੁੱਬੇ ਹੋਏ ਹਨ ਅਤੇ ਹਰੇਕ ਦੀਆਂ ਅੱਖਾਂ 'ਚ ਅੱਥਰੂ ਵਗ ਰਹੇ ਹਨ | ਜਗਰਾਉਂ ਸ਼ਹਿਰ ਦੇ ਸ਼ਰਧਾਲੂਆਂ ਦੀ ਮੌਤ ਦੇ ਸੋਗ 'ਚ ਅੱਜ ਜਗਰਾਉਂ ਸ਼ਹਿਰ ਬੰਦ ਰਿਹਾ ਅਤੇ ਦੁਕਾਨਦਾਰਾਂ ਵਲੋਂ ਆਪੋ-ਆਪਣੇ ਕਾਰੋਬਾਰ ਬੰਦ ਕਰਕੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ | ਮਿ੍ਤਕਾਂ 'ਚ ਇਕੋਂ ਪਰਿਵਾਰ ਦੇ 4 ਮੈਂਬਰ ਸ਼ਾਮਿਲ ਹਨ, ਜਿੰਨ੍ਹਾਂ ਦਾ ਅੱਜ ਬਹੁਤ ਹੀ ਗਮਗੀਨ ਮਾਹੌਲ 'ਚ ਅੰਤਿਮ ਸੰਸਕਾਰ ਕੀਤਾ ਗਿਆ | ਜਗਰਾਉਂ ਸ਼ਹਿਰ ਦੇ ਡੱਲਾ ਰੋਡ 'ਤੇ ਸਥਿਤ ਸ਼ਮਸ਼ਾਨਘਾਟ 'ਚ ਇਕੋ ਸਮੇਂ ਬਲੇ 5 ਸਿਵਿਆਂ ਨੂੰ ਦੇਖ ਕੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਏ | ਮਿ੍ਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਗਰਾਉਂ ਪਹੁੰਚੇ, ਜਿੰਨ੍ਹਾਂ ਮਿ੍ਤਕਾਂ ਦੇ ਵਾਰਿਸਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਪਰਿਵਾਰਾਂ ਦੀ ਹਰੇਕ ਸੰਭਵ ਸਹਾਇਤਾ ਕਰਨ ਦਾ ਐਲਾਨ ਕਰਦੇ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਬਹੁਤ ਵੱਡਾ ਝਟਕਾ ਲੱਗਾ ਹੈ | ਉਨ੍ਹਾਂ ਕਿਹਾ ਕਿ ਭਗਵਾਨ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨਾਲ ਇਹ ਭਾਣਾ ਵਰਤ ਜਾਣ ਕਾਰਨ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਸਦਮਾ ਪੁੱਜਾ ਹੈ | ਉਨ੍ਹਾਂ ਕਿਹਾ ਕਿ ਇਕੋ ਪਰਿਵਾਰ ਦੇ 4 ਜੀਆਂ ਅਤੇ ਜਗਰਾਉਂ ਦੇ ਇਕ ਨੌਜਵਾਨ ਦੀ ਮੌਤ ਅਤੇ ਪੰਜਾਬ ਦੇ ਹੋਰ 6 ਸ਼ਰਧਾਲੂਆਂ ਦੀ ਮੌਤ ਹੋ ਜਾਣ ਕਾਰਨ ਸਮੁੱਚੇ ਪੰਜਾਬ 'ਚ ਸੋਗ ਦਾ ਮਾਹੌਲ ਹੈ | ਉਨ੍ਹਾਂ ਕਿਹਾ ਕਿ 6 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਕੁਝ ਸ਼ਰਧਾਲੂਆਂ ਦਾ ਇਲਾਜ ਚੱਲ ਰਿਹਾ ਹੈ, ਜਿੰਨ੍ਹਾਂ ਦੀ ਜਲਦ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਨ | ਉਨ੍ਹਾਂ ਕਿਹਾ ਕਿ ਪੀੜ੍ਹਤ ਪਰਿਵਾਰਾਂ ਦੀ ਪੰਜਾਬ ਸਰਕਾਰ ਵਲੋਂ ਹਰੇਕ ਸੰਭਵ ਸਹਾਇਤਾ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਉਨ੍ਹਾਂ ਤਾਲਮੇਲ ਕਰਕੇ ਇਸ ਹਾਦਸੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ | ਇਸ ਮੌਕੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ | ਵਰਿੰਦਾਵਨ ਕਿਸ਼ਤੀ ਹਾਦਸੇ 'ਚ ਜਗਰਾਉਂ ਸ਼ਹਿਰ ਦੇ ਮਿ੍ਤਕ ਚਰਨਜੀਤ ਬਹਿਲ, ਉਸਦੀ ਪਤਨੀ ਪਿੰਕੀ ਬਹਿਲ, ਨੌਜਵਾਨ ਮਧੁਰ ਬਹਿਲ, ਉਸਦੀ ਮਾਂ ਕਵਿਤਾ ਬਹਿਲ ਅਤੇ ਨੌਜਵਾਨ ਇਸ਼ਾਨ ਕਟਾਰੀਆਂ ਇੰਨ੍ਹਾਂ 5 ਮਿ੍ਤਕਾਂ ਦਾ ਇਕੋਂ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ | ਇਸ ਹਾਦਸੇ 'ਚ ਜਾਨ ਗੁਵਾਉਣ ਵਾਲੇ ਇਕੋ ਪਰਿਵਾਰ ਦੇ ਚਾਰ ਮੈਂਬਰ ਹਨ, ਜਿੰਨ੍ਹਾਂ 'ਚ ਚਰਨਜੀਤ ਬਹਿਲ ਉਸਦੀ ਪਤਨੀ ਪਿੰਕੀ, ਭਰਜਾਈ ਕਵਿਤਾ ਬਹਿਲ ਅਤੇ ਭਤੀਜਾ ਮਧੁਰ ਬਹਿਲ ਸ਼ਾਮਿਲ ਹਨ | ਇਸ ਤੋਂ ਇਲਾਵਾ ਜਗਰਾਉਂ ਸ਼ਹਿਰ ਦੇ ਮਹੱਲਾ ਰਾਮ ਨਗਰ ਦਾ ਵਸਨੀਕ ਰਿਸ਼ਵ ਸ਼ਰਮਾ ਅਜੇ ਲਾਪਤਾ ਹੈ, ਜਿਸ ਦੀ ਗੋਤਾਖੋਰਾਂ ਵਲੋਂ ਭਾਲ ਕੀਤੀ ਜਾ ਰਹੀ ਹੈ | ਅੱਜ ਮਿ੍ਤਕਾਂ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮਿ੍ਤਾ ਵੜਿੰਗ, ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਵਿਧਾਇਕ ਹਾਕਮ ਸਿੰਘ ਠੇਕੇਦਾਰ, ਸਾਬਕਾ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ, ਸਤਿੰਦਰਪਾਲ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਸਿੱਧੂ, ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ, ਪ੍ਰੋ: ਸੁਖਵਿੰਦਰ ਸਿੰਘ, ਪ੍ਰਧਾਨ ਮਨੀ ਗਰਗ, ਰਾਜੇਸ਼ਇੰਦਰ ਸਿੰਘ ਸਿੱਧੂ, ਪ੍ਰਧਾਨ ਚੰਦ ਸਿੰਘ ਡੱਲਾ, ਪਿ੍ਥੀਪਾਲ ਸਿੰਘ ਬਟਾਲਾ, ਰਛਪਾਲ ਸਿੰਘ ਪਮਾਲ, ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਪ੍ਰਸ਼ੋਤਮ ਲਾਲ ਖ਼ਲੀਫ਼ਾ, ਕੌਂਸਲਰ ਵਿਕਰਮ ਜੱਸੀ, ਕੌਂਸਲਰ ਬੌਬੀ ਕਪੂਰ ਆਦਿ ਹਾਜ਼ਰ ਸਨ | ਦੱਸਣਯੋਗ ਹੈ ਕਿ ਜਗਰਾਉਂ ਵਿਖੇ 26 ਦਸੰਬਰ 1992 ਨੂੰ ਹੋਏ ਸੋਹੀਆਂ ਗੋਲੀ ਕਾਂਡ ਦੌਰਾਨ 34 ਵਿਅਕਤੀਆਂ ਦੀ ਮੌਤ ਹੋਈ ਸੀ ਜਿਨ੍ਹਾਂ ਦਾ ਅੰਤਿਮ ਸੰਸਕਾਰ ਇਕੱਠਿਆਂ ਸ਼ੇਰਪੁਰਾ ਚੌਂਕ ਸਥਿਤ ਸ਼ਮਸ਼ਾਨ ਘਾਟ ਵਿਖ਼ੇ ਹੋਇਆ ਸੀ | ਇਹ ਘਟਨਾ ਦੁਬਾਰਾ ਜਗਰਾਉਂ ਸ਼ਹਿਰ ਵਿਚ ਵਾਪਰ ਗਈ ਜਦੋਂ ਇਕ ਧਾਰਮਿਕ ਸਥਾਨ 'ਤੇ ਗਏ ਲੋਕਾਂ ਨਾਲ ਵਾਪਰੇ ਹਾਦਸੇ ਨਾਲ ਜਗਰਾਉਂ 'ਚ ਦੁਬਾਰਾ ਪੰਜ ਇਕੱਠੇ ਸਿਵੇ ਬਲੇ |

ਪਿਛਲੀ ਖ਼ਬਰ ਮûਰਾ ਕਿਸ਼ਤੀ ਹਾਦਸੇ ਦੇ ਮਿ੍ਤਕਾਂ ਦੀ ਗਿਣਤੀ 11 ਹੋਈ ਅਗਲੀ ਖ਼ਬਰ ਖਰਾਬ ਫ਼ਸਲ ਦਾ ਜਾਇਜ਼ਾ ਲੈਣ ਲਈ ਪੰਜਾਬ ਦਾ ਦੌਰਾ ਕਰੇਗੀ ਕੇਂਦਰੀ ਟੀਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।