29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਖਰਾਬ ਫ਼ਸਲ ਦਾ ਜਾਇਜ਼ਾ ਲੈਣ ਲਈ ਪੰਜਾਬ ਦਾ ਦੌਰਾ ਕਰੇਗੀ ਕੇਂਦਰੀ ਟੀਮ

ਅਜੀਤ ਡੈਸਕ 12-04-2026

ਮਾਪਦੰਡਾਂ 'ਚ ਛੋਟ ਦੇਣ ਲਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਲਿਖੀ ਸੀ ਚਿੱਠੀ
ਸ਼ਿਵ ਸ਼ਰਮਾ

ਜਲੰਧਰ, 11 ਅਪ੍ਰੈਲ-ਪੰਜਾਬ 'ਚ ਕੁੱਝ ਦਿਨ ਪਹਿਲਾਂ ਪਏ ਬੇਮੌਸਮੀ ਮੀਂਹ ਕਰਕੇ ਸੂਬੇ 'ਚ ਵੱਡੇ ਪੱਧਰ 'ਤੇ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਜਾਇਜ਼ਾ ਲੈਣ ਲਈ ਇਕ ਜਾਂ ਦੋ ਦਿਨਾਂ 'ਚ ਕੇਂਦਰੀ ਟੀਮ ਦੇ ਆਉਣ ਦੀ ਸੰਭਾਵਨਾ ਹੈ ਤੇ ਟੀਮ ਵਲੋਂ ਦਿੱਤੀ ਜਾਣ ਵਾਲੀ ਰਿਪੋਰਟ ਤੋਂ ਬਾਅਦ ਹੀ ਸੀਜ਼ਨ 2026-27 ਦੀ ਕਣਕ ਖ਼ਰੀਦ ਲਈ ਮਾਪਦੰਡਾਂ 'ਚ ਪੰਜਾਬ ਨੂੰ ਛੋਟ ਦਿੱਤੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਖ਼ਰਾਬ ਹੋਈ ਫ਼ਸਲ ਬਾਰੇ ਜਾਇਜ਼ਾ ਲੈਣ ਲਈ ਪੰਜਾਬ ਸਰਕਾਰ ਨੇ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ ਤੇ ਇਸ ਤੋਂ ਇਲਾਵਾ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ 'ਚ ਕਣਕ ਦੇ ਖ਼ਰਾਬੇ ਦਾ ਜਾਇਜ਼ਾ ਲੈਣ ਲਈ ਕੇਂਦਰੀ ਖ਼ੁਰਾਕ ਮੰਤਰੀ ਨਾਲ ਮੁਲਾਕਾਤ ਕਰਕੇ ਟੀਮ ਭੇਜਣ ਦੀ ਮੰਗ ਕੀਤੀ ਗਈ ਸੀ | ਦੱਸਿਆ ਜਾਂਦਾ ਹੈ ਕਿ ਕੇਂਦਰ ਵਲੋਂ ਇਸ ਮਾਮਲੇ ਵਿਚ ਮੰਤਰਾਲੇ ਨਾਲ ਸੰਬੰਧਿਤ ਅਫ਼ਸਰਾਂ ਦੀ ਇਕ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਇਸ ਨੂੰ ਪੰਜਾਬ ਜਾ ਕੇ ਫ਼ਸਲ ਖ਼ਰਾਬੇ ਦਾ ਜਾਇਜ਼ਾ ਲੈ ਕੇ ਮੰਤਰਾਲੇ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਹੈ | ਇਸ ਟੀਮ ਦੇ ਨਾਲ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਇਲਾਵਾ ਭਾਰਤੀ ਖ਼ੁਰਾਕ ਨਿਗਮ ਦੇ ਅਧਿਕਾਰੀ ਵੀ ਸ਼ਾਮਿਲ ਹੋਣਗੇ, ਜਿਨ੍ਹਾਂ ਵਲੋਂ ਕਣਕ ਦੇ ਬਦਰੰਗ ਹੋਏ ਦਾਣਿਆਂ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ ਤੇ ਇਸ ਬਾਰੇ ਕੇਂਦਰ ਨੂੰ ਰਿਪੋਰਟ ਤਿਆਰ ਕਰਕੇ ਦੇਵੇਗੀ | ਦੱਸਿਆ ਜਾਂਦਾ ਹੈ ਕਿ ਕੇਂਦਰ ਵਲੋਂ ਕਣਕ ਖ਼ਰੀਦ ਵਿਚ 12 ਫ਼ੀਸਦੀ ਨਮੀ ਤਹਿਤ ਖ਼ਰੀਦ ਕੀਤੀ ਜਾ ਰਹੀ ਹੈ ਪਰ ਜਿਹੜੀ ਫ਼ਸਲ ਆ ਰਹੀ ਹੈ, ਉਸ ਵਿਚ ਤੈਅ ਮਾਤਰਾ ਤੋਂ ਜ਼ਿਆਦਾ ਨਮੀ ਪਾਈ ਜਾ ਰਹੀ ਹੈ, ਜਿਸ ਕਰਕੇ ਇਸ ਕਣਕ ਨੂੰ ਲਗਵਾਉਣ ਲਈ ਖ਼ਰੀਦ ਅਧਿਕਾਰੀ ਪਿੱਛੇ ਹਟ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਜ਼ਿਆਦਾ ਨਮੀ ਵਾਲੀ ਕਣਕ ਗੁਦਾਮਾਂ ਵਿਚ ਲਗਵਾਉਣ ਤੋਂ ਬਾਅਦ ਜੂਨ ਮਹੀਨੇ ਦੀ ਗਰਮੀ ਨਾਲ ਜਦੋਂ ਨਮੀ ਸੁੱਕੇਗੀ ਤਾਂ ਉਸ ਵੇਲੇ ਕਣਕ ਦਾ ਭਾਰ ਘੱਟ ਜਾਵੇਗਾ ਤੇ ਘਟੀ ਕਣਕ ਦੀ ਭਰਪਾਈ ਉਨ੍ਹਾਂ ਦੇ ਸਿਰ ਪੈ ਸਕਦੀ ਹੈ | ਉਧਰ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਸਰਪ੍ਰਸਤ ਰਵਿੰਦਰ ਸਿੰਘ ਚੀਮਾ ਨੇ ਕੇਂਦਰ ਤੋਂ ਮੰਗ ਕਰਦਿਆਂ ਕਿਹਾ ਕਿ ਜਿਹੜੀ ਫ਼ਸਲ ਮੀਂਹ ਕਰਕੇ ਖ਼ਰਾਬ ਹੋਈ ਹੈ, ਉਸ ਦੀ ਖ਼ਰੀਦ ਲਈ ਮਾਪਦੰਡਾਂ ਵਿਚ ਛੋਟ ਦੇ ਕੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਜੋ ਕਣਕ ਖ਼ਰੀਦ ਦਾ ਕੰਮ ਪ੍ਰਭਾਵਿਤ ਨਾ ਹੋ ਸਕੇ |

ਪਿਛਲੀ ਖ਼ਬਰ ਗ਼ਮਗੀਨ ਹੋਇਆ ਜਗਰਾਉਂ ਦਾ ਮਾਹੌਲ ਅਗਲੀ ਖ਼ਬਰ ਦੋ ਘੰਟੇ ਚੱਲਿਆ ਈਰਾਨ ਤੇ ਅਮਰੀਕਾ ਵਿਚਾਲੇ ਜੰਗਬੰਦੀ ਗੱਲਬਾਤ ਦਾ ਪਹਿਲਾ ਦੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।