ਈਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਦੁਨੀਆ ਦੇ ਸਭ ਤੋਂ ਘਾਤਕ ਐਮ.ਕਿਊ.-9 ਰੀਪਰ ਡਰੋਨ ਨੂੰ ਡੇਗ ਦਿੱਤਾ ਹੈ | ਐਫ-35 ਲਾਈਟਨਿੰਗ ਲੜਾਕੂ ਜਹਾਜ਼ ਦੇ ਤਬਾਹ ਹੋਣ ਤੋਂ ਬਾਅਦ ਇਹ ਅਮਰੀਕਾ ਲਈ ਇਕ ਹੋਰ ਵੱਡਾ ਝਟਕਾ ਹੈ | ਇਸਫਾਹਨ ਸ਼ਹਿਰ 'ਚ ਲੰਬੀ ਦੂਰੀ ਦੇ ਐਮ.ਕਿਊ.-9 ਰੀਪਰ ਡਰੋਨ ਨੂੰ ਤਬਾਹ ਕਰ ਦਿੱਤਾ ਗਿਆ ਹੈ | ਰੂਸ ਦੀ ਤਾਸ ਖਬਰ ਏਜੰਸੀ ਨੇ ਇਸਲਾਮਿਕ ਰਿਪਬਲਿਕ ਗਾਰਡ ਕੋਰ (ਆਈ.ਆਰ.ਜੀ.ਸੀ.) ਦੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ | ਹੁਣ ਤੱਕ ਇਸ ਯੁੱਧ 'ਚ ਕਈ ਅਮਰੀਕੀ ਐਮ.ਕਿਊ.-9 ਰੀਪਰ ਡਰੋਨ ਤਬਾਹ ਹੋ ਚੁੱਕੇ ਹਨ | ਜਾਣਕਾਰੀ ਅਨੁਸਾਰ ਇਕ ਐਮ.ਕਿਊ.-9 ਡਰੋਨ ਦੀ ਕੀਮਤ 250-265 ਕਰੋੜ ਰੁਪਏ ਤੱਕ ਹੈ |