ਨਵੀਂ ਦਿੱਲੀ, 31 ਮਾਰਚ (ਪੀ.ਟੀ.ਆਈ.)-ਅਪ੍ਰੈਲ ਤੇ ਜੂਨ ਮਹੀਨੇ ਵਿਚਕਾਰ ਪੂਰਬੀ, ਮੱਧ ਤੇ ਉੱਤਰ-ਪੱਛਮੀ ਭਾਰਤ ਅਤੇ ਦੱਖਣ-ਪੂਰਬੀ ਭਾਰਤ ਦੇ ਕੁਝ ਹਿੱਸਿਆਂ 'ਚ ਆਮ ਨਾਲੋਂ ਵੱਧ ਗਰਮੀ ਦੇ ਦਿਨ ਰਹਿਣ ਦੀ ਸੰਭਾਵਨਾ ਹੈ, ਹਾਲਾਂਕਿ ਅਪ੍ਰੈਲ ਮਹੀਨੇ 'ਚ ਆਮ ਤੋਂ ਵੱਧ ਬਾਰਿਸ਼ ਹੋਣ ਦੀ ਉਮੀਦ ਹੈ | ਇਸ ਬਾਰੇ ਭਾਰਤੀ ਮੌਸਮ ਵਿਭਾਗ ਨੇ ਆਪਣੀ ਮਾਸਿਕ ਭਵਿੱਖਬਾਣੀ 'ਚ ਕਿਹਾ ਕਿ ਅਪ੍ਰੈਲ ਤੇ ਜੂਨ ਮਹੀਨੇ ਦੇ ਵਿਚਕਾਰ ਪੂਰਬੀ ਤੇ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਕਈ ਹਿੱਸਿਆਂ 'ਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਘੱਟ ਰਹਿਣ ਦੀ ਉਮੀਦ ਹੈ |