29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਹੋਰ ਮਹਿੰਗਾ ਹੋਇਆ ਲਾਡੋਵਾਲ ਟੋਲ ਪਲਾਜ਼ਾ

ਅਜੀਤ ਡੈਸਕ 01-04-2026
ਲਾਡੋਵਾਲ, 31 ਮਾਰਚ (ਬਲਬੀਰ ਸਿੰਘ ਰਾਣਾ)-ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਬੈਰੀਅਰ ਲਾਡੋਵਾਲ ਟੋਲ ਪਲਾਜ਼ਾ ਤੋਂ ਗੁਜ਼ਰਨ ਵਾਲੇ ਮੁਸਾਫਰਾਂ ਨੂੰ ਹੁਣ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ | ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ (ਐਨ.ਐਚ.ਏ.ਆਈ.) ਨੇ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ, ਜੋ ਅੱਜ ਰਾਤ 12 ਵਜੇ ਤੋਂ ਲਾਗੂ ਹੋ ਜਾਣਗੀਆਂ | ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਦੁਪਿੰਦਰ ਪਾਲ ਨੇ ਦੱਸਿਆ ਕਿ ਹੁਣ ਨਵੇਂ ਟੋਲ ਰੇਟਾਂ ਮੁਤਾਬਿਕ ਕਾਰ, ਜੀਪ, ਵੈਨ ਤੇ ਛੋਟੀਆਂ ਮੋਟਰ ਗੱਡੀਆਂ ਨੂੰ ਇਕ ਸਾਈਡ 225 ਰੁਪਏ ਤੇ ਇਕ ਦਿਨ 'ਚ ਆਉਣ-ਜਾਣ ਕਰਨ ਵਾਲਿਆਂ ਨੂੰ ਕੁੱਲ 340 ਰੁਪਏ ਭੁਗਤਾਨ ਕਰਨੇ ਪੈਣਗੇ, ਜਦਕਿ 50 ਯਾਤਰਾ ਵਾਲੇ ਮਹੀਨਾ ਵਾਰ ਪਾਸ ਦੇ ਹੁਣ 7580 ਰੁਪਏ ਭੁਗਤਾਨ ਕਰਨੇ ਪੈਣਗੇ | ਛੋਟੇ ਵਪਾਰਕ ਵਾਹਨ, ਛੋਟੀਆਂ ਗੁਡਜ਼ ਗੱਡੀਆਂ ਤੇ ਮਿੰਨੀ ਬੱਸ ਵਾਲਿਆਂ ਨੂੰ ਇਕ ਸਾਈਡ ਦੇ 385 ਰੁਪਏ ਤੇ ਇਕ ਦਿਨ 'ਚ ਆਉਣ-ਜਾਣ ਕਰਨ ਵਾਲਿਆਂ ਨੂੰ 550 ਰੁਪਏ ਟੋਲ ਫ਼ੀਸ ਦੇਣੀ ਪਵੇਗੀ ਜਦਕਿ ਇਨ੍ਹਾਂ ਗੱਡੀਆਂ ਦਾ ਮਹੀਨਾਵਾਰ 50 ਯਾਤਰਾ ਵਾਲਾ ਪਾਸ 12250 ਬਣੇਗਾ | ਇਸੇ ਤਰ੍ਹਾਂ ਬੱਸ ਤੇ ਟਰੱਕਾਂ (ਟੂ ਐਕਸਲ) ਵਾਲਿਆਂ ਨੂੰ ਇਕ ਸਾਈਡ ਦੇ 770 ਤੇ ਇਕ ਦਿਨ 'ਚ ਵਾਪਸ ਆਉਣ-ਜਾਣ ਦੇ 1155 ਟੋਲ ਫ਼ੀਸ ਵਜੋਂ ਭੁਗਤਾਨ ਕਰਨੇ ਪੈਣਗੇ, ਜਦਕਿ ਬੱਸ-ਟਰੱਕ ਵਾਲਿਆਂ ਨੂੰ 50 ਯਾਤਰਾ ਵਾਲਾ ਮਹੀਨਾਵਾਰ ਪਾਸ 12665 ਰੁਪਏ ਭੁਗਤਾਨ ਕਰਨੇ ਪੈਣਗੇ, 3 ਐਕਸਲ ਵਪਾਰਕ ਗੱਡੀਆਂ ਨੂੰ ਇਕ ਪਾਸੇ ਦੇ 840 ਰੁਪਏ ਫ਼ੀਸ ਦੇਣੀ ਪਵੇਗੀ ਤੇ ਇਕ ਦਿਨ 'ਚ ਵਾਪਸ ਆਉਣ ਜਾਣ ਵਾਲਿਆਂ ਨੂੰ 1260 ਟੋਲ ਫ਼ੀਸ ਅਦਾ ਕਰਨੀ ਪਵੇਗੀ ਜਦਕਿ ਇਨ੍ਹਾਂ ਗੱਡੀਆਂ ਦਾ 50 ਯਾਤਰਾ ਵਾਲਾ ਮਹੀਨਾਵਾਰ ਪਾਸ ਵਧਾ ਕੇ 27995 ਰੁਪਏ ਕੀਤਾ ਗਿਆ ਹੈ | ਹੈਵੀ ਮਸ਼ੀਨਰੀ ਟਿੱਪਰ, ਟਰਾਲੇ (ਐਚ.ਸੀ.ਐਮ.) ਤੇ ਕੰਟੇਨਰਜ ਤੇ ਮਲਟੀ ਐਕਸਲ ਵਹੀਕਲਜ਼ ਨੂੰ ਇਕ ਸਾਈਡ ਦੇ 1205 ਰੁਪਏ ਟੋਲ ਫ਼ੀਸ ਦੇਣੀ ਪਵੇਗੀ ਤੇ ਇਕ ਦਿਨ 'ਚ ਵਾਪਸ ਆਉਣ-ਜਾਣ ਦੇ 1810 ਰੁਪਏ ਟੋਲ ਫ਼ੀਸ ਭਰਨੀ ਪਵੇਗੀ ਜਦਕਿ ਇਨ੍ਹਾਂ ਗੱਡੀਆਂ ਦਾ ਮਹੀਨਾਵਾਰ 50 ਯਾਤਰਾ ਵਾਲਾ ਪਾਸ 40245 ਰੁਪਏ 'ਚ ਬਣੇਗਾ | ਇਸੇ ਤਰ੍ਹਾਂ ਓਵਰ ਸਾਈਜ਼ ਗੱਡੀਆਂ (ਸੱਤ ਤੇ ਇਸ ਤੋਂ ਜ਼ਿਆਦਾ ਐਕਸਲ ਵਾਲੀਆਂ ਗੱਡੀਆਂ) ਨੂੰ ਇਕ ਸਾਈਡ ਦੇ 1470 ਟੋਲ ਫ਼ੀਸ ਦੇਣੀ ਪਵੇਗੀ ਤੇ ਇਕ ਦਿਨ 'ਚ ਆਉਣ-ਜਾਣ ਵਾਲੇ ਵਾਹਨਾਂ ਨੂੰ 2205 ਰੁਪਏ ਟੋਲ ਫ਼ੀਸ ਦੇਣੀ ਪਵੇਗੀ ਜਦਕਿ ਇਨ੍ਹਾਂ ਗੱਡੀਆਂ ਦਾ ਮਹੀਨਾਵਾਰ 50 ਯਾਤਰਾ ਵਾਲਾ ਪਾਸ 48,995 ਰੁਪਏ 'ਚ ਬਣੇਗਾ | ਮੈਨੇਜਰ ਦਪਿੰਦਰ ਪਾਲ ਨੇ ਦੱਸਿਆ ਕਿ ਜਿਹੜੀਆਂ ਗੱਡੀਆਂ ਦਾ ਸਾਲਾਨਾ ਪਾਸ ਪਹਿਲਾਂ 3000 ਰੁਪਏ 'ਚ ਬਣਦਾ ਸੀ, ਉਹ ਹੁਣ 3075 ਰੁਪਏ 'ਚ ਪਾਸ ਬਣੇਗਾ | ਹਰੇਕ ਗੱਡੀ 'ਤੇ ਫਾਸਟ ਟੈਗ ਲੱਗਿਆ ਹੋਣਾ ਅਤਿ ਜ਼ਰੂਰੀ ਹੈ ਜਦਕਿ ਟੋਲ ਪਲਾਜ਼ਾ ਦੇ 20 ਕਿੱਲੋਮੀਟਰ ਦੇ ਦਾਇਰੇ ਵਾਲੇ ਵਾਹਨ ਚਾਲਕਾਂ ਨੂੰ ਪ੍ਰਤੀ ਮਹੀਨਾ 350 ਰੁਪਏ ਹੀ ਭੁਗਤਾਨ ਕਰਨੇ ਪੈਣਗੇ | ਉਨ੍ਹਾਂ ਦੱਸਿਆ ਕਿ ਹੁਣ ਹਰੇਕ ਗੱਡੀ ਦੀ ਟੋਲ ਫ਼ੀਸ ਬਿਲਕੁਲ ਕੈਸ਼ਲੈਸ ਹੋਵੇਗੀ, ਟੋਲ 'ਤੇ ਨਕਦ ਵਾਲੀ ਕੋਈ ਵਿਵਸਥਾ ਨਹੀਂ ਹੋਵੇਗੀ ਤੇ ਟੋਲ ਫ਼ੀਸ ਭੁਗਤਾਨ ਕਰਨ ਦਾ ਕੰਮ ਆਨਲਾਈਨ ਹੀ ਹੋਵੇਗਾ | ਪੇਮੈਂਟ ਯੂ.ਪੀ.ਆਈ. ਰਾਹੀਂ ਹੀ ਹੋ ਸਕੇਗੀ |

ਪਿਛਲੀ ਖ਼ਬਰ ਅਮਰੀਕਾ ਵਲੋਂ ਈਰਾਨ ਦੇ ਪ੍ਰਮੁੱਖ ਪ੍ਰਮਾਣੂ ਟਿਕਾਣਿਆਂ ਵਾਲੇ ਸ਼ਹਿਰ 'ਤੇ ਹਮਲਾ ਅਗਲੀ ਖ਼ਬਰ 122 ਲੱਖ ਮੀਟਿ੍ਕ ਟਨ ਕਣਕ ਦੀ ਖ਼ਰੀਦ ਦਾ ਟੀਚਾ-ਕਟਾਰੂਚੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।