29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਇਟਲੀ ਤੇ ਸਪੇਨ ਵਲੋਂ ਅਮਰੀਕਾ ਨੂੰ ਏੇਅਰਬੇਸ ਦੇਣ ਤੋਂ ਇਨਕਾਰ

ਅਜੀਤ ਡੈਸਕ 01-04-2026
ਟਰੰਪ ਦੇ ਨਾਟੋ ਦੇਸ਼ਾਂ ਨਾਲ ਸੰਬੰਧ ਹੋਏ ਹੋਰ ਤਣਾਅਪੂਰਨ
ਰੋਮ/ਵਾਸ਼ਿੰਗਟਨ, 31 ਮਾਰਚ (ਯੂ.ਐਨ.ਆਈ.)-ਇਟਲੀ ਨੇ ਤਕਨੀਕੀ ਪ੍ਰਕਿਰਿਆ ਦਾ ਹਵਾਲਾ ਦਿੰਦੇ ਹੋਏ ਪੱਛਮੀ ਏਸ਼ੀਆ 'ਚ ਤਾਇਨਾਤੀ ਲਈ ਸਿਸਲੀ 'ਚ ਆਪਣੇ ਏਅਰਬੇਸ 'ਤੇ ਆਪਣੇ ਜਹਾਜ਼ਾਂ ਨੂੰ ਉਤਾਰਨ ਲਈ ਅਮਰੀਕੀ ਫੌਜ ਨੂੰ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਇਹ ਸਪੇਨ ਤੋਂ ਬਾਅਦ ਦੂਜਾ ਯੂਰਪੀਅਨ ਦੇਸ਼ ਬਣ ਗਿਆ ਹੈ, ਜਿਸ ਨੇ ਈਰਾਨ 'ਚ ਚੱਲ ਰਹੀ ਜੰਗ ਦੌਰਾਨ ਫੌਜੀ ਵਰਤੋਂ ਲਈ ਵਾਸ਼ਿੰਗਟਨ ਨੂੰ ਆਪਣਾ ਏਅਰਬੇਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਵਾਸ਼ਿੰਗਟਨ ਨਾਲ ਨਾਟੋ ਦੇ ਸੰਬੰਧ ਹੋਰ ਤਣਾਅਪੂਰਨ ਹੋ ਗਏ ਹਨ | ਇਹ ਫ਼ੈਸਲਾ ਪੂਰਬੀ ਸਿਸਲੀ 'ਚ ਇਕ ਬੇਸ 'ਤੇ ਕੇਂਦਰਿਤ ਹੈ, ਜਿੱਥੇ ਕਥਿਤ ਤੌਰ 'ਤੇ ਅਮਰੀਕੀ ਬੰਬਾਰ ਇਸ ਖੇਤਰ ਦੇ ਰਸਤੇ 'ਚ ਰੁਕਣ ਦੀ ਯੋਜਨਾ ਬਣਾ ਰਹੇ ਸਨ | ਹਾਲਾਂਕਿ ਇਤਾਲਵੀ ਅਧਿਕਾਰੀਆਂ ਨੇ ਤਕਨੀਕੀ ਕਾਰਨਾਂ ਕਰਕੇ ਬੇਨਤੀ ਨੂੰ ਰੱਦ ਕਰ ਦਿੱਤਾ ਹੈ | ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੇ ਪ੍ਰਸ਼ਾਸਨ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਫੌਜੀ ਜਹਾਜ਼ ਨੂੰ ਉਤਾਰਨ ਲਈ ਅਧਿਕਾਰਤ ਤੌਰ 'ਤੇ ਸੰਸਦੀ ਪ੍ਰਵਾਨਗੀ ਦੀ ਲੋੜ ਹੋਵੇਗੀ |

ਪਿਛਲੀ ਖ਼ਬਰ ਅਮਰੀਕਾ ਤੇ ਯੂਰਪ ਵਾਂਗ ਪੰਜਾਬ 'ਚ ਮਹਿਜ਼ 6 ਮਿੰਟਾਂ 'ਚ ਮਿਲੇਗੀ ਪੁਲਿਸ ਸਹਾਇਤਾ-ਮੁੱਖ ਮੰਤਰੀ <br/> ਅਗਲੀ ਖ਼ਬਰ ਚੰਚਲ ਕੁਮਾਰ ਸੂਚਨਾ ਤੇ ਪ੍ਰਸਾਰਨ ਸਕੱਤਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।