29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਹਵਾਈ ਫ਼ੌਜ ਨੂੰ 1,950 ਕਰੋੜ ਰੁਪਏ ਦੇ ਸÏਦੇ 'ਚ 2 ਪਹਾੜੀ ਰਾਡਾਰ ਮਿਲਣਗੇ

ਅਜੀਤ ਡੈਸਕ 01-04-2026
ਨਵੀਂ ਦਿੱਲੀ, 31 ਮਾਰਚ (ਏਜੰਸੀ)-ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਭਾਰਤੀ ਹਵਾਈ ਸੈਨਾ ਲਈ ਦੋ ਪਹਾੜੀ ਰਾਡਾਰਾਂ ਅਤੇ ਸੰਬੰਧਿਤ ਬੁਨਿਆਦੀ ਢਾਂਚੇ ਦੀ ਖ਼ਰੀਦ ਲਈ ਸਰਕਾਰੀ ਕੰਪਨੀ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਨਾਲ 1,950 ਕਰੋੜ ਰੁਪਏ ਦਾ ਇਕਰਾਰਨਾਮਾ ਕੀਤਾ | ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਰਾਡਾਰਾਂ ਦੀ ਸਥਾਪਨਾ ਅਤੇ ਕਮਿਸ਼ਨਿੰਗ ਦੇਸ਼ ਦੀ ਹਵਾਈ ਰੱਖਿਆ ਨੂੰ ਵਧਾਏਗੀ ਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰੇਗੀ, ਇਸ ਖ਼ਰੀਦ ਨਾਲ ਵਿਦੇਸ਼ੀ ਯੰਤਰਾਂ 'ਤੇ ਨਿਰਭਰਤਾ ਵੀ ਘਟੇਗੀ | ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਰੱਖਿਆ ਮੰਤਰਾਲੇ ਨੇ ਲਗਭਗ 1,950 ਕਰੋੜ ਰੁਪਏ ਦੀ ਲਾਗਤ ਨਾਲ ਭਾਰਤੀ ਹਵਾਈ ਸੈਨਾ ਲਈ ਸੰਬੰਧਿਤ ਯੰਤਰਾਂ ਅਤੇ ਲੋੜੀਂਦੇ ਬੁਨਿਆਦੀ ਢਾਂਚੇ ਸਮੇਤ ਦੋ ਮਾਉਂਨਟੇਨ ਰਾਡਾਰਾਂ ਦੀ ਖ਼ਰੀਦ ਲਈ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀ.ਈ.ਐਲ.) ਨਾਲ ਇਕ ਵੱਡਾ ਪੂੰਜੀ ਪ੍ਰਾਪਤੀ ਸਮਝÏਤਾ ਕੀਤਾ ਹੈ | ਇਹ ਪਹਾੜੀ ਰਾਡਾਰ ਡੀ.ਆਰ.ਡੀ.ਓ. ਦੇ ਇਲੈਕਟ੍ਰਾਨਿਕਸ ਅਤੇ ਰਾਡਾਰ ਵਿਕਾਸ ਸਥਾਪਨਾ ਦੁਆਰਾ ਸਵਦੇਸ਼ੀ ਤÏਰ 'ਤੇ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ ਤੇ ਬੀ.ਈ.ਐਲ. ਦੁਆਰਾ ਤਿਆਰ ਕੀਤਾ ਜਾਵੇਗਾ |

ਪਿਛਲੀ ਖ਼ਬਰ ਜੈਸ਼-ਏ-ਮੁਹੰਮਦ ਦੇ ਨੇਤਾ ਮਸੂਦ ਅਜ਼ਹਰ ਦੇ ਭਰਾ ਤਾਹਿਰ ਅਨਵਰ ਦੀ ਮੌਤ ਅਗਲੀ ਖ਼ਬਰ ਅੱਜ ਤੋਂ ਪੂਰੀ ਤਰ੍ਹਾਂ ਨਕਦੀ ਰਹਿਤ ਹੋ ਜਾਣਗੇ ਦੇਸ਼ ਭਰ ਦੇ ਟੋਲ ਪਲਾਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।