05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸੰਸਦ ਦੇ ਬਜਟ ਇਜਲਾਸ ਦਾ ਦੂਜਾ ਪੜਾਅ ਅੱਜ ਤੋਂ

ਅਜੀਤ ਡੈਸਕ 09-03-2026
ਓਮ ਬਿਰਲਾ ਖ਼ਿਲਾਫ਼ ਪ੍ਰਸਤਾਵ 'ਤੇ ਹੰਗਾਮੇ ਦੇ ਆਸਾਰ
ਨਵੀਂ ਦਿੱਲੀ, 8 ਮਾਰਚ (ਏਜੰਸੀ)-ਸੰਸਦ ਦੇ ਬਜਟ ਇਜਲਾਸ ਦਾ ਦੂਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਪਹਿਲੇ ਹੀ ਦਿਨ ਲੋਕ ਸਭਾ 'ਚ ਜ਼ੋਰਦਾਰ ਹੰਗਾਮੇ ਦੇ ਸੰਕੇਤ ਮਿਲ ਰਹੇ ਹਨ | ਵਿਰੋਧੀ ਧਿਰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਅਹੁਦੇ ਤੋਂ ਹਟਾਉਣ ਲਈ ਲਿਆਂਦੇ ਗਏ ਪ੍ਰਸਤਾਵ 'ਤੇ ਚਰਚਾ ਕਰਵਾਉਣ ਲਈ ਤਿਆਰ ਹੈ | ਇਸ ਪ੍ਰਸਤਾਵ ਨੂੰ ਲੈ ਕੇ ਸੱਤਾ ਧਿਰ ਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਬਹਿਸ ਹੋਣ ਦੀ ਸੰਭਾਵਨਾ ਹੈ | ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਦੌਰਾਨ ਪੱਖਪਾਤੀ ਰਵੱਈਆ ਅਪਨਾਇਆ ਤੇ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਲੈ ਕੇ ਕੁਝ ਗਲਤ ਦਾਅਵੇ ਵੀ ਕੀਤੇ | ਇਸੇ ਵਜ੍ਹਾ ਨਾਲ ਕਈ ਵਿਰੋਧੀ ਧਿਰਾਂ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਹਟਾਉਣ ਦਾ ਪ੍ਰਸਤਾਵ ਦਿੱਤਾ ਹੈ | ਨਿਯਮਾਂ ਅਨੁਸਾਰ ਪ੍ਰਸਤਾਵ ਦਿੱਤੇ ਜਾਣ ਦੇ ਬਾਅਦ ਓਮ ਬਿਰਲਾ ਨੇ ਖੁਦ ਨੂੰ ਕਾਰਵਾਈ ਤੋਂ ਵੱਖ ਕਰ ਲਿਆ ਹੈ ਤੇ ਕਿਹਾ ਗਿਆ ਹੈ ਕਿ ਪ੍ਰਸਤਾਵ 'ਤੇ ਫੈਸਲਾ ਹੋਣ ਤੋਂ ਬਾਅਦ ਹੀ ਉਹ ਫਿਰ ਤੋਂ ਸਦਨ ਦੀ ਕਾਰਵਾਈ ਸੰਭਾਲਣਗੇ |

ਪਿਛਲੀ ਖ਼ਬਰ ਇਜ਼ਰਾਈਲ ਵਲੋਂ ਲਿਬਨਾਨ ਤੇ ਈਰਾਨ ਦੇ ਤੇਲ ਡਿਪੂਆਂ 'ਤੇ ਹਮਲਾ ਅਗਲੀ ਖ਼ਬਰ 'ਆਪ' ਸਰਕਾਰ ਨੇ ਸਾਰੇ ਚੋਣ ਵਾਅਦੇ ਕੀਤੇ ਪੂਰੇ-ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।