05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕੇਂਦਰ ਨੇ 2029-30 ਤੱਕ 6 ਕਰੋੜ 'ਲੱਖਪਤੀ ਦੀਦੀ' ਦਾ ਟੀਚਾ ਰੱਖਿਆ-ਚੌਹਾਨ

ਅਜੀਤ ਡੈਸਕ 22-02-2026
ਹੈਦਾਰਾਬਾਦ, 21 ਫਰਵਰੀ (ਪੀ.ਟੀ.ਆਈ.)-ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਕੇਂਦਰ ਸਾਲ 2029-30 ਤੱਕ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਛੇ ਕਰੋੜ 'ਲੱਖਪਤੀ ਦੀਦੀਆਂ' ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੁਆਰਾ ਸਾਲ 2027 ਦੇ ਅੰਤ ਤੱਕ ਤਿੰਨ ਕਰੋੜ 'ਲੱਖਪਤੀ ਦੀਦੀਆਂ' ਬਣਾਉਣ ਦਾ ਪਿਛਲਾ ਟੀਚਾ ਪੇਂਡੂ ਵਿਕਾਸ ਮੰਤਰਾਲੇ ਦੀ ਟੀਮ, ਬੈਂਕਰਾਂ ਅਤੇ ਰਾਜ ਸਰਕਾਰਾਂ ਦੇ ਯੋਗਦਾਨ ਨਾਲ ਸਾਲ 2025 ਤੱਕ ਪ੍ਰਾਪਤ ਕਰ ਲਿਆ ਗਿਆ ਸੀ | ਚੌਹਾਨ ਇੱਥੇ ਡੇਅ-ਐਨ.ਆਰ.ਐਲ.ਐਮ. (ਦੀਨਦਿਆਲ ਅੰਨਤੋਦਿਆ ਯੋਜਨਾ - ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ) ਅਧੀਨ ਕੇਂਦਰੀ ਪੱਧਰੀ ਤਾਲਮੇਲ ਕਮੇਟੀ (ਸੀ.ਐਲ.ਸੀ.ਸੀ.) ਮੀਟਿੰਗ ਅਤੇ ਰਾਸ਼ਟਰੀ ਲਾਂਚ ਸਮਾਗਮ ਦੌਰਾਨ ਬੋਲ ਰਹੇ ਸਨ | ਉਕਤ ਸ਼ਬਦਾਂ ਦੀ ਵਿਆਖਿਆ ਕਰਦੇ ਹੋਏ ਉਨ੍ਹਾਂ ਕਿਹਾ ਕਿ 'ਲੱਖਪਤੀ ਦੀਦੀ' ਇਕ ਅਜਿਹੀ ਅÏਰਤ ਨੂੰ ਦਰਸਾਉਂਦੀ ਹੈ ਜਿਸ ਦੀ ਸਾਲਾਨਾ ਆਮਦਨ ਇਕ ਲੱਖ ਰੁਪਏ ਜਾਂ ਇਸ ਤੋਂ ਵੱਧ ਹੈ | ਅੱਜ ਤੱਕ 3.01 ਕਰੋੜ ਅÏਰਤਾਂ ਨੇ ਇਹ ਟੀਚਾ ਪ੍ਰਾਪਤ ਕੀਤਾ ਹੈ | ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਨੇ ਟੀਚਾ ਸੋਧਿਆ ਹੈ ਅਤੇ ਹੁਣ ਸਾਨੂੰ ਛੇ ਕਰੋੜ (ਲੱਖਪਤੀ ਦੀਦੀ) ਬਣਾਉਣੇ ਪੈਣਗੇ | 10 ਕਰੋੜ ਭੈਣਾਂ ਸਾਡੇ ਨਾਲ ਸਵੈ-ਸਹਾਇਤਾ ਗਰੁੱਪ (ਐਸ. ਐਚ. ਜੀ.ਐਸ.) ਵਿਚ ਸ਼ਾਮਿਲ ਹੋਈਆਂ ਹਨ | ਟੀਚਾ ਛੇ ਕਰੋੜ 'ਲੱਖਪਤੀ' ਬਣਾਉਣ ਦਾ ਹੈ | ਅਸੀਂ ਇਸ ਦੇ ਲਈ ਇਕ ਰੋਡਮੈਪ ਤਿਆਰ ਕੀਤਾ ਹੈ | ਉਨ੍ਹਾਂ ਕਿਹਾ ਕਿ ਤਿੰਨ ਕਰੋੜ 'ਲੱਖਪਤੀ ਦੀਦੀ' ਦੇ ਟੀਚੇ ਨੂੰ ਪ੍ਰਾਪਤ ਕਰਨਾ ਮੁਕਾਬਲਤਨ ਆਸਾਨ ਸੀ ਕਿਉਂਕਿ ਬਹੁਤ ਸਾਰੀਆਂ ਔਰਤਾਂ ਦੀ ਆਮਦਨ 50,000 ਰੁਪਏ ਤੋਂ 60,000 ਰੁਪਏ ਸੀ |

ਪਿਛਲੀ ਖ਼ਬਰ ਸੀ.ਆਰ.ਪੀ.ਐਫ. ਦਿਵਸ ਪਰੇਡ ਨੂੰ ਕੀਤਾ ਸੰਬੋਧਨ ਅਗਲੀ ਖ਼ਬਰ ਦਿੱਲੀ 'ਚ ਧਾਰਮਿਕ ਸਥਾਨਾਂ 'ਤੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।