20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਜੰਮੂ ਦੇ ਬਾਲ ਸੁਧਾਰ ਘਰ ਤੋਂ ਭੱਜਣ ਵਾਲੇ ਦੋ ਪਾਕਿ ਨਾਗਰਿਕ ਅੰਬਾਲਾ 'ਚ ਕਾਬੂ

ਅਜੀਤ ਡੈਸਕ 18-02-2026
ਜੰਮੂ, 17 ਫਰਵਰੀ (ਪੀ.ਟੀ.ਆਈ.)-ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਇੱਥੇ ਇੱਕ ਸਰਹੱਦੀ ਪਿੰਡ ਦੇ ਇੱਕ ਬਾਲ ਸੁਧਾਰ ਘਰ ਤੋਂ ਭੱਜਣ ਵਾਲੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਘਟਨਾ ਦੇ 24 ਘੰਟਿਆਂ ਦੇ ਅੰਦਰ ਗਿ੍ਫ਼ਤਾਰ ਕਰ ਲਿਆ ਗਿਆ ਹੈ¢ ਬੇਸ਼ੱਕ, ਉਨ੍ਹਾਂ ਨਾਲ ਭੱਜਣ ਵਾਲਾ ਇੱਕ ਸਥਾਨਕ ਗੈਂਗਸਟਰ ਅਜੇ ਵੀ ਫਰਾਰ ਹੈ ਅਤੇ ਉਸ ਨੂੰ ਗਿ੍ਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ¢ ਆਰ. ਐੱਸ. ਪੁਰਾ ਦੇ ਦਬਲੇਹਾਰ ਦਾ ਰਹਿਣ ਵਾਲਾ ਕਰਨਜੀਤ ਸਿੰਘ ਉਰਫ਼ ਗੁੱਗਾ ਅਤੇ ਪਾਕਿਸਤਾਨੀ ਨਾਗਰਿਕ ਮੁਹੰਮਦ ਸੁਨਾ-ਉੱਲ੍ਹਾ ਅਤੇ ਅਹਿਸਾਨ ਅਨਵਰ ਨੇ ਸੋਮਵਾਰ ਸ਼ਾਮ 5 ਵਜੇ ਦੇ ਕਰੀਬ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ ਅਤੇ ਬਾਲ ਸੁਧਾਰ ਘਰ ਤੋਂ ਭੱਜ ਗਏ¢ ਘਟਨਾ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ¢ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਪੁਲਿਸ ਪਾਰਟੀ ਨੇ ਅੰਬਾਲਾ ਰੇਲਵੇ ਸਟੇਸ਼ਨ ਦੇ ਨੇੜਿਓਾ ਗਿ੍ਫ਼ਤਾਰ ਕਰ ਲਿਆ ਗਿਆ¢ ਉਹ ਨਿਪਾਲ ਜਾਣ ਦੀ ਫਿਰਾਕ 'ਚ ਸਨ |

ਪਿਛਲੀ ਖ਼ਬਰ ਅਗਲੇ ਮਹੀਨੇ ਹੋ ਸਕਦੈ ਬੰਗਾਲ ਸਮੇਤ 5 ਰਾਜਾਂ 'ਚ ਚੋਣਾਂ ਦਾ ਐਲਾਨ ਅਗਲੀ ਖ਼ਬਰ ਨਵੀ ਮੁੰਬਈ ਵਿਖੇ ਸੀ.ਬੀ.ਐਸ.ਈ. 10ਵੀਂ ਦੀ ਪ੍ਰੀਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।