17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਮੀਂਹ ਦੇ ਨਾਲ ਹੋਈ ਗੜੇਮਾਰੀ <br/>

ਅਜੀਤ ਡੈਸਕ 28-01-2026
ਚੰਡੀਗੜ੍ਹ/ਅੰਮਿ੍ਤਸਰ, 27 ਜਨਵਰੀ (ਸੁਖਵਿੰਦਰ ਸਿੰਘ ਸ਼ਾਨ, ਹਰਮਿੰਦਰ ਸਿੰਘ)- ਪੰਜਾਬ, ਹਰਿਆਣਾ ਦੇ ਜ਼ਿਆਦਾਤਰ ਜ਼ਿਲਿ੍ਹਆਂ ਸਮੇਤ ਚੰਡੀਗੜ੍ਹ ਵਿਚ ਮੰਗਲਵਾਰ ਸਵੇਰੇ ਤੋਂ ਹੀ ਹਲਕੇ ਤੋਂ ਦਰਮਿਆਨਾ ਮੀਂਹ ਪੈਣਾ ਸ਼ੁਰੂ ਹੋ ਗਿਆ | ਜਦੋਂਕਿ ਤੇਜ਼ ਹਵਾ ਦੇ ਨਾਲ ਵੱਖ-ਵੱਖ ਇਲਾਕਿਆਂ ਵਿਚ ਗੜੇ ਵੀ ਪਏ, ਜਿਸ ਕਾਰਨ ਠੰਢ ਦਾ ਜ਼ੋਰ ਮੁੜ ਤੋਂ ਵੱਧ ਗਿਆ ਹੈ | ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਭਲਕੇ ਮੀਂਹ ਤੋਂ ਰਾਹਤ ਮਿਲੇਗੀ, ਪਰ ਸੰਘਣੀ ਧੁੰਦ ਅਤੇ ਸੀਤ ਲਹਿਰ ਸੰਬੰਧੀ ਯੈਲੋ ਅਲਰਟ ਹੋਵੇਗਾ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਹਵਾ ਵੀ ਚੱਲੀ | ਲੰਘੇ 24 ਘੰਟਿਆਂ ਦੌਰਾਨ ਸੂਬੇ ਦੇ ਪਟਿਆਲਾ, ਨਾਭਾ, ਰਾਜਪੁਰਾ, ਫ਼ਤਹਿਗੜ੍ਹ ਸਾਹਿਬ, ਮੋਹਾਲੀ, ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਸਮਾਣਾ, ਡੇਰਾਬੱਸੀ, ਅਮਲੋਹ, ਬੱਸੀ ਪਠਾਣਾ, ਖੰਨਾ, ਖਰੜ, ਖਮਾਣੋਂ, ਚਮਕੌਰ ਸਾਹਿਬ, ਸਮਰਾਲਾ, ਬਲਾਚੌਰ, ਅਨੰਦਪੁਰ ਸਾਹਿਬ ਅਤੇ ਗੜ੍ਹਸ਼ੰਕਰ ਦੇ ਇਲਾਕਿਆਂ ਵਿਚ ਤੇਜ਼ ਹਵਾ ਨਾਲ ਮੀਂਹ ਅਤੇ ਗੜੇ ਪਏ | ਰਾਜਧਾਨੀ ਚੰਡੀਗੜ੍ਹ ਸਮੇਤ ਮੋਹਾਲੀ ਅਤੇ ਪੰਚਕੂਲਾ ਵਿਚ ਮੀਂਹ ਪਿਆ | ਹਰਿਆਣਾ ਦੇ ਵੀ ਕਈ ਇਲਾਕਿਆਂ ਵਿਚ ਮੀਂਹ ਦੇ ਨਾਲ ਗੜੇ ਪਏ ਅਤੇ ਤੇਜ਼ ਹਵਾ ਵੀ ਚੱਲੀ | ਸੂਬੇ ਦੇ ਨਾਰਨੌਲ, ਕਰਨਾਲ, ਇੰਦਰੀ, ਕੈਥਲ, ਨੀਲੋਖੇੜੀ, ਬਰਾੜਾਂ, ਜਗਾਧਰੀ, ਛਛਰੌਲੀ, ਨਰਾਇਣਗੜ੍ਹ, ਪੰਚਕੂਲਾ, ਗੂਹਲਾ, ਪਿਹੋਵਾ, ਸ਼ਾਹਬਾਦ, ਅੰਬਾਲਾ, ਕਾਲਕਾ ਦੇ ਇਲਾਕਿਆਂ ਵਿਚ ਬੱਦਲਾਂ ਦੀ ਗਰਜ, ਚਮਕ ਦੇ ਨਾਲ ਗੜੇ ਪਏ ਅਤੇ 60 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਹਨੇਰੀ ਚੱਲੀ | ਪਿਛਲੇ 24 ਘੰਟਿਆਂ 'ਚ ਲੁਧਿਆਣਾ 'ਚ 16.0 ਮਿਲੀਮੀਟਰ, ਪਟਿਆਲਾ 'ਚ 29 ਮਿਲੀਮੀਟਰ, ਪਠਾਨਕੋਟ 'ਚ 14 ਮਿਲੀਮੀਟਰ, ਰੂਪਨਗਰ 'ਚ 10 ਮਿਲੀਮੀਟਰ ਅਤੇ ਅੰਮਿ੍ਤਸਰ 'ਚ 1 ਮਿਲੀਮੀਟਰ ਤੱਕ ਬਾਰਿਸ਼ ਦਰਜ ਕੀਤੀ ਗਈ | ਇਸੇ ਦੌਰਾਨ ਹਰਿਆਣਾ ਦੇ ਅੰਬਾਲਾ 'ਚ 9.0 ਮਿਲੀਮੀਟਰ, ਜੀਂਦ 'ਚ 15.5 ਮਿਲੀਮੀਟਰ, ਪਾਣੀਪਤ 'ਚ 7.5 ਮਿਲੀਮੀਟਰ ਤੱਕ ਬਾਰਿਸ਼ ਦਰਜ ਕੀਤੀ ਗਈ |

ਪਿਛਲੀ ਖ਼ਬਰ 'ਟਰੰਪ ਫੈਕਟਰ'... ਦੋਸਤੀ ਦਾ ਨਵਾਂ ਚੈਪਟਰ ਅਗਲੀ ਖ਼ਬਰ ਯੂ.ਜੀ.ਸੀ. ਦੇ ਨਵੇਂ ਨਿਯਮਾਂ ਖ਼ਿਲਾਫ਼ ਕਈ ਥਾਵਾਂ 'ਤੇ ਰੋਸ ਮੁਜ਼ਾਹਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।