14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪਿੰਡ ਬੋਹਾਨੀ ਵਿਖੇ ਗੋਲੀ ਚਲਾਉਣ ਵਾਲਾ ਪੁਲਿਸ ਵਲੋਂ ਗਿ੍ਫ਼ਤਾਰ

ਅਜੀਤ ਡੈਸਕ 30-12-2025
ਫਗਵਾੜਾ, 29 ਦਸੰਬਰ (ਹਰਜੋਤ ਸਿੰਘ ਚਾਨਾ)- ਪਿੰਡ ਬੋਹਾਨੀ ਵਿਖੇ ਇਕ ਦੁਕਾਨਦਾਰ 'ਤੇ ਗੋਲੀ ਚਲਾਉਣ ਦੇ ਸੰਬੰਧ 'ਚ ਰਾਵਲਪਿੰਡੀ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਐਸ.ਪੀ. ਮਾਧਵੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਵਿੰਦਰ ਰਾਮ ਪੁੱਤਰ ਚਰਨ ਦਾਸ ਦੀ ਬੋਹਾਨੀ ਵਿਖੇ ਦੁਕਾਨ ਹੈ | ਉਸ ਦੀ ਦੁਕਾਨ 'ਤੇ 28 ਦਸੰਬਰ ਨੂੰ ਦੁਪਹਿਰ ਹਰਵਿੰਦਰ ਸਿੰਘ ਆਇਆ ਜੋ ਉਸ ਨਾਲ ਗੱਲਾਂ ਕਰਦਾ ਕਰਦਾ ਉਸ ਨੂੰ ਗਾਲੀ ਗਲੋਚ ਕਰਨ ਲੱਗ ਪਿਆ ਤੇ ਹੱਥੋਪਾਈ ਹੋਣ ਲੱਗ ਪਿਆ ਤੇ ਮੌਕੇ 'ਤੇ ਮੌਜੂਦ ਦੁਕਾਨਦਾਰਾਂ ਨੇ ਛੁਡਾਇਆ ਤੇ ਇਹ ਵਿਅਕਤੀ ਧਮਕੀਆਂ ਦਿੰਦਾ ਹੋਇਆ ਫ਼ਰਾਰ ਹੋ ਗਿਆ ਤੇ ਕਰੀਬ ਡੇਢ ਘੰਟੇ ਬਾਅਦ 'ਚ ਆਇਆ ਜਿਸ ਦੇ ਹੱਥ 'ਚ ਰਿਵਾਲਵਰ ਸੀ ਤੇ ਉਸ ਨੇ ਗੋਲੀ ਚਲਾ ਦਿੱਤੀ ਤੇ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਫ਼ਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਟੀਮ ਗਠਿਤ ਕਰਕੇ ਜਾਂਚ ਕੀਤੀ ਤੇ ਹਰਵਿੰਦਰ ਸਿੰਘ ਉਰਫ਼ ਲਾਡੀ ਪੁੱਤਰ ਕੁਲਵਰਨ ਸਿੰਘ ਵਾਸੀ ਨੰਗਲ ਫਤਿਹ ਖਾਂ ਥਾਣਾ ਪਤਾਰਾ ਨੂੰ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਹ ਰਿਵਾਲਵਰ ਨੇ ਇਸ ਨੇ ਕਿੱਥੋਂ ਲਿਆਂਦਾ ਤੇ ਇਸ ਦੀ ਜਾਂਚ ਪੁਲਿਸ ਰਿਮਾਂਡ ਲੈਣ ਉਪਰੰਤ ਕੀਤੀ ਜਾਵੇਗੀ |
ਪਿਛਲੀ ਖ਼ਬਰ ਮਨਰੇਗਾ ਕਾਨੂੰਨ ਖ਼ਤਮ ਕੀਤੇ ਜਾਣ ਦੇ ਵਿਰੋਧ 'ਚ ਨਰੇਗਾ ਮੁਲਾਜ਼ਮਾਂ ਨੇ ਕੱਢਿਆ ਰੋਸ ਮਾਰਚ ਅਗਲੀ ਖ਼ਬਰ ਗਾਹਕਾਂ ਨੂੰ ਲੁੱਟਣ ਵਾਲੀਆਂ ਔਰਤਾਂ ਨੂੰ ਕੀਤਾ ਦੁਕਾਨਦਾਰਾਂ ਨੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।