14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਗਾਹਕਾਂ ਨੂੰ ਲੁੱਟਣ ਵਾਲੀਆਂ ਔਰਤਾਂ ਨੂੰ ਕੀਤਾ ਦੁਕਾਨਦਾਰਾਂ ਨੇ ਕਾਬੂ

ਅਜੀਤ ਡੈਸਕ 30-12-2025
ਫਗਵਾੜਾ, 29 ਦਸੰਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਸਿਨੇਮਾ ਰੋਡ ਬਾਜ਼ਾਰ 'ਚ ਖ਼ਰੀਦਦਾਰੀ ਕਰਨ ਆਈਆਂ ਮਹਿਲਾਵਾਂ ਦੇ ਪਰਸ 'ਚੋਂ ਲਗਾਤਾਰ ਪੈਸੇ ਚੋਰੀ ਹੋਣ ਦੇ ਮਾਮਲੇ 'ਚ ਆਿਖ਼ਰਕਾਰ ਦੁਕਾਨਦਾਰਾਂ ਨੇ ਹੀ ਗਾਹਕਾਂ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਚੋਰੀ ਕਰਨ ਵਾਲੀਆਂ ਗਰੋਹ ਦੀਆਂ ਚਾਰ ਔਰਤਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਸੀ ਜਿਸ ਸਬੰਧ 'ਚ ਪੁਲਿਸ ਨੇ ਇਨ੍ਹਾਂ ਖਿਲਾਫ਼ ਧਾਰਾ 303(2) ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਹੈ | ਐਸ.ਪੀ. ਮਾਧਵੀ ਸ਼ਰਮਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਵਲੋਂ ਰਾਜਵਿੰਦਰ ਕੌਰ ਪਤਨੀ ਸਰਬਜੀਤ ਸਿੰਘ ਅਟਵਾਲ ਵਾਸੀ ਪਿੰਡ ਫ਼ਰਾਲਾ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਕਤ ਮਹਿਲਾ ਬਾਂਸਾਂ ਵਾਲਾ ਬਾਜ਼ਾਰ ਵਿਖੇ ਖ਼ਰੀਦਦਾਰੀ ਕਰ ਰਹੀ ਸੀ ਤੇ ਉਸਦੇ ਪਰਸ 'ਚੋਂ ਕੁੱਝ ਔਰਤਾਂ ਨੇ ਪਰਸ 'ਚੋਂ ਢਾਈ ਲੱਖ ਰੁਪਏ ਕੱਢ ਲਏ ਸੀ | ਕਾਬੂ ਕੀਤੀਆਂ ਮਹਿਲਾਵਾਂ ਦੀ ਪਛਾਣ ਰਿਹਾਣਾ ਪਤਨੀ ਈਸ਼ਵਰ ਵਾਸੀ ਕੜੀਆ ਥਾਣਾ ਬੋੜਾ ਜ਼ਿਲ੍ਹਾ ਹਜ਼ਾਰਾ ਮੱਧ ਪ੍ਰਦੇਸ਼, ਸਵਿਤਾ ਪਤਨੀ ਸੋਹਿਤ ਵਾਸੀ ਜਾਟਖੇੜੀ, ਨੀਲਮ ਪਤਨੀ ਸਮਤੋਸ਼ ਵਾਸੀ ਜਾਟਖੇੜੀ, ਕਾਮਿਨੀ ਪਤਨੀ ਸੋਨੀ ਵਾਸੀ ਕੜੀਆ ਵਜੋਂ ਹੋਈ ਹੈ | ਐਸਪੀ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ | ਵਰਨਣਯੋਗ ਹੈ ਕਿ ਸਿਨੇਮਾ ਰੋਡ 'ਤੇ ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਮਹਿਲਾਵਾਂ ਦਾ ਗਰੋਹ ਸਰਗਰਮੀ ਨਾਲ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਸੀ ਪਰ ਸਿਟੀ ਪੁਲਿਸ ਨੇ ਕੁੱਝ ਵੀ ਹੱਥ ਪੱਲੇ ਨਹੀਂ ਪੈ ਰਿਹਾ ਸੀ ਜਿਸ ਕਾਰਨ ਦੁਕਾਨਦਾਰ ਵੀ ਕਾਫ਼ੀ ਪ੍ਰੇਸ਼ਾਨ ਸਨ ਤੇ ਇਹ ਘਟਨਾ ਆਏ ਦਿਨ ਵਾਪਰਦੀ ਸੀ | ਮਾਰਕੀਟ ਦੇ ਪ੍ਰਧਾਨ ਹਰਬੰਸ ਲਾਲ ਨੇ ਦੱਸਿਆ ਕਿ ਉਨ੍ਹਾਂ ਖ਼ੁਦ ਇਨ੍ਹਾਂ ਨੂੰ ਕਾਬੂ ਕਰਨ ਲਈ ਸਕੀਮ ਬਣਾਈ ਸੀ ਜਿਸ ਤਹਿਤ ਕੱਲ੍ਹ ਇਨ੍ਹਾਂ ਨੂੰ ਉਨ੍ਹਾਂ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕੀਤਾ |
ਪਿਛਲੀ ਖ਼ਬਰ ਪਿੰਡ ਬੋਹਾਨੀ ਵਿਖੇ ਗੋਲੀ ਚਲਾਉਣ ਵਾਲਾ ਪੁਲਿਸ ਵਲੋਂ ਗਿ੍ਫ਼ਤਾਰ ਅਗਲੀ ਖ਼ਬਰ ਟਰੈਕਟਰ ਟਰਾਲੀ ਵਲੋਂ ਟੱਕਰ ਮਾਰ ਜਾਣ ਕਾਰਨ ਔਰਤ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।